ਨਵੀਂ ਦਿੱਲੀ- ਸਰ੍ਹੋਂ ਦੇ ਤੇਲ ਦੀਆਂ ਵਧਦੀਆਂ ਕੀਮਤਾਂ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਰਾਹਤ ਮਿਲਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਇਸ ਵਿਚਕਾਰ ਹੁਣ ਦਾਲਾਂ ਦੀ ਕੀਮਤ ਤੁਹਾਨੂੰ ਹੋਰ ਸਤਾਉਣ ਵਾਲੀ ਹੈ। ਦੇਸ਼ ਵਿਚ ਦਾਲਾਂ ਦਾ ਉਤਪਾਦਨ ਘਟਣ ਨਾਲ ਕੀਮਤਾਂ ਵਧਣ ਦਾ ਖਦਸ਼ਾ ਹੈ। ਭਾਰਤੀ ਦਲਹਨ ਤੇ ਅਨਾਜ ਸੰਘ (ਆਈ. ਪੀ. ਜੀ. ਏ.) ਮੁਤਾਬਕ, ਇਸ ਸਾਲ ਦਾਲਾਂ ਦਾ ਉਤਪਾਦਨ ਘੱਟ ਸਕਦਾ ਹੈ। ਇਸ ਸਾਲ ਮਸਰ, ਛੋਲੇ ਤੇ ਹੋਰ ਦਾਲਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅਰਹਰ ਦੇ ਉਤਪਾਦਨ ’ਚ ਤਕਰੀਬਨ 10 ਲੱਖ ਟਨ ਦੀ ਕਮੀ ਹੋ ਸਕਦੀ ਹੈ।
ਖੇਤੀਬਾੜੀ ਮੰਤਰਾਲਾ ਦੀ ਵੈੱਬਸਾਈਟ ਤੋਂ ਪ੍ਰਾਪਤ ਤੀਜੇ ਅਗਾਊਂ ਅਨੁਮਾਨ ਮੁਤਾਬਕ, ਫ਼ਸਲ ਸਾਲ 2020-21 ਲਈ ਅਰਹਰ ਦਾ ਉਤਪਾਦਨ ਲਗਭਗ 7 ਲੱਖ ਟਨ ਅਤੇ ਮਾਂਹ ਦਾ 5.20 ਲੱਖ ਟਨ ਘੱਟ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸਾਉਣੀ ਦਾ ਕੁੱਲ ਉਤਪਾਦਨ 21.2 ਲੱਖ ਟਨ ਘੱਟ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ- 'ਬ੍ਰੈਂਟ' ਨੇ ਵਧਾਈ ਟੈਂਸ਼ਨ, ਪੰਜਾਬ ਦੇ ਲੋਕਾਂ ਨੂੰ 100 ਰੁ: 'ਚ ਪਵੇਗਾ ਲਿਟਰ ਪੈਟਰੋਲ
ਪ੍ਰਚੂਨ 'ਚ 50 ਰੁਪਏ ਵੱਧ ਚੱਲ ਰਹੇ ਮੁੱਲ-
ਕਮੋਡਿਟੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਦਾਲਾਂ ਦੀ ਮਹਿੰਗਾਈ ਨੂੰ ਹੋਰ ਵਧਾਉਣ ਦਾ ਕੰਮ ਕਰੇਗਾ। ਆਈ. ਪੀ. ਜੀ. ਏ. ਦੇ ਉਪ ਪ੍ਰਧਾਨ ਬਿਮਲ ਕੋਠਾਰੀ ਨੇ ਕਿਹਾ ਕਿ ਪ੍ਰਚੂਨ ਵਿਚ ਕੀਮਤਾਂ ਥੋਕ ਨਾਲੋਂ ਔਸਤ 50 ਰੁਪਏ ਪ੍ਰਤੀ ਕਿੱਲੋ ਵੱਧ ਚੱਲ ਰਹੀਆਂ ਹਨ। ਸਰਕਾਰ ਨੂੰ ਇਸ ਪਾਸੇ ਵੀ ਨਜ਼ਰ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਿੱਥੇ ਅਰਹਰ ਦਾ ਥੋਕ ਮੁੱਲ 95 ਰੁਪਏ ਪ੍ਰਤੀ ਕਿਲੋ, ਮਾਂਹ ਦਾ 110 ਰੁਪਏ ਪ੍ਰਤੀ ਕਿੱਲੋ ਤੇ ਮੂੰਗੀ ਦਾਲ ਦਾ 92 ਰੁਪਏ ਪ੍ਰਤੀ ਕਿਲੋ ਹੈ ਤਾਂ ਉੱਥੇ ਹੀ, ਪ੍ਰਚੂਨ ਵਿਚ ਅਰਹਰ 130 ਰੁਪਏ ਪ੍ਰਤੀ ਕਿਲੋ, ਮਾਂਹ ਦੀ ਦਾਲ 160 ਰੁਪਏ ਪ੍ਰਤੀ ਕਿੱਲੋ ਤੇ ਮੂੰਗ ਦੀ ਦਾਲ 115 ਰੁਪਏ ਪ੍ਰਤੀ ਕਿੱਲੋ ਵਿਚ ਵਿਕ ਰਹੀ ਹੈ। ਕੋਠਾਰੀ ਨੇ ਕਿਹਾ ਕਿ ਜਦੋਂ ਵੀ ਕੀਮਤਾਂ ਵਧਦੀਆਂ ਹਨ ਤਾਂ ਵਪਾਰੀਆਂ 'ਤੇ ਨਜ਼ਰ ਰੱਖੀ ਜਾਂਦੀ ਹੈ। ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਪ੍ਰਚੂਨ ਵਿਕਰੇਤਾਵਾਂ ਨੂੰ ਵੀ ਇਸ ਲਈ ਜਵਾਬਦੇਹ ਬਣਾਉਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਦੀ ਵੀ ਇਸੇ ਤਰ੍ਹਾਂ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਸੰਗਠਨ ਨੇ ਸਰਕਾਰ ਨੂੰ ਵੱਧ ਤੋਂ ਵੱਧ ਪ੍ਰਚੂਨ ਮੁੱਲ ਨਿਰਧਾਰਤ ਕਰਨ ਦੀ ਸਲਾਹ ਦਿੱਤੀ ਹੈ, ਜਿਸ ਤੋਂ ਉੱਪਰ ਗਾਹਕਾਂ ਕੋਲੋਂ ਕੀਮਤ ਨਾ ਵਸੂਲੀ ਜਾਵੇ। ਇਸ ਦੇ ਨਾਲ ਹੀ ਦਰਾਮਦ ਵਿਚ ਢਿੱਲ ਵੀ ਮੰਗੀ ਹੈ, ਬਸ਼ਰਤੇ ਇਨ੍ਹਾਂ ਦੀ ਲੈਂਡਿੰਗ ਕੀਮਤ ਐੱਮ. ਐੱਸ. ਪੀ. ਤੋਂ ਘੱਟ ਨਾ ਹੋਵੇ।
ਇਹ ਵੀ ਪੜ੍ਹੋ- ਇਸ ਸਰਕਾਰੀ ਬੈਂਕ 'ਚ ਰਿਹੈ ਖਾਤਾ ਤਾਂ 1 ਜੁਲਾਈ ਤੋਂ ਬਦਲ ਜਾਏਗਾ IFSC ਕੋਡ
ਮੁਕੇਸ਼ ਅੰਬਾਨੀ ਦਾ ਹੋ ਜਾਏਗਾ 50 ਸਾਲ ਪੁਰਾਣਾ ਫੈਸ਼ਨ ਹਾਊਸ ਰਿਤੂ ਕੁਮਾਰ!
NEXT STORY