ਨਵੀਂ ਦਿੱਲੀ— ਪੈਟਰੋਲ ਪੰਪਾਂ ਦੀ ਦੇਸ਼ ਭਰ 'ਚ ਹੜਤਾਲ ਕਾਰਨ ਆਮ ਜਨਤਾ ਨੂੰ ਵੱਡੀ ਮੁਸ਼ਕਿਲ ਹੋ ਸਕਦੀ ਹੈ। ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੇ ਰੇਟ ਬਦਲਣ ਨੂੰ ਲੈ ਕੇ ਵਿਰੋਧ ਅਤੇ ਡੀਜ਼ਲ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਪੈਟਰੋਲ ਪੰਪ ਡੀਲਰ 12 ਜੁਲਾਈ ਨੂੰ ਹੜਤਾਲ 'ਤੇ ਰਹਿਣਗੇ। ਇਸ ਦਿਨ ਪੈਟਰੋਲ ਨਾ ਤਾਂ ਖਰੀਦਣ ਅਤੇ ਨਾ ਹੀ ਵੇਚਣ ਦਾ ਫੈਸਲਾ ਕੀਤਾ ਗਿਆ ਹੈ।
ਛੋਟੇ ਡੀਲਰਾਂ ਨੂੰ ਹੋ ਰਿਹੈ ਨੁਕਸਾਨ
ਸਰਬ ਭਾਰਤੀ ਪੈਟਰੋਲੀਅਮ ਡੀਲਰਸ ਸੰਗਠਨ ਦੇ ਮੁਖੀ ਅਜੈ ਬੰਸਲ ਨੇ ਦੱਸਿਆ ਕਿ ਬੀਤੇ 17 ਦਿਨਾਂ 'ਚ ਹਰ ਰੋਜ਼ ਪੈਟਰੋਲ-ਡੀਜ਼ਲ ਦੇ ਮੁੱਲ ਤਕਰੀਬਨ ਘੱਟ ਰਹੇ ਹਨ, ਇਸ ਕਾਰਨ ਛੋਟੇ ਡੀਲਰਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਹੋ ਚੁੱਕਾ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਡੀਲਰਾਂ ਦਾ ਕਮਿਸ਼ਨ ਵਧਾਇਆ ਜਾਵੇ। ਇਸ ਦੇ ਨਾਲ ਹੀ ਸੰਗਠਨ ਨੇ ਪੰਪਾਂ ਦੇ ਪੂਰੀ ਤਰ੍ਹਾਂ ਆਟੋਮੇਸ਼ਨ ਦੀ ਮੰਗ ਕੀਤੀ ਹੈ।
ਪੰਪਾਂ ਦੀ ਹੜਤਾਲ, ਹੋਵੇਗੀ ਮੁਸ਼ਕਿਲ
ਉਨ੍ਹਾਂ ਮੁਤਾਬਕ, 5 ਜੁਲਾਈ ਨੂੰ ਕੋਈ ਵੀ ਪੰਪ ਸਰਕਾਰੀ ਤੇਲ ਕੰਪਨੀ ਕੋਲੋਂ ਪੈਟਰੋਲ-ਡੀਜ਼ਲ ਨਹੀਂ ਖਰੀਦਣਗੇ। ਪੰਪ 'ਚ ਜਿੰਨਾ ਤੇਲ ਹੋਵੇਗਾ, ਉਸ ਨੂੰ ਵੇਚ ਕੇ ਬੰਦ ਕਰ ਦੇਣਗੇ। ਇਸ ਦੇ ਬਾਅਦ 12 ਜੁਲਾਈ ਨੂੰ ਪੈਟਰੋਲ ਪੰਪ ਮਾਲਕ ਨਾ ਤਾਂ ਤੇਲ ਖਰੀਦਣਗੇ ਅਤੇ ਨਾ ਹੀ ਵੇਚਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਇਕ ਦਿਨ 'ਚ ਰਾਤ 12 ਤੋਂ ਸਵੇਰੇ 6 ਵਜੇ ਤਕ ਪੈਟਰੋਲ ਤੇ ਡੀਜ਼ਲ ਦੇ ਵੱਖ-ਵੱਖ ਮੁੱਲ ਰਹਿੰਦੇ ਹਨ। ਇਸ ਦੇ ਨਾਲ ਹੀ ਦੂਰੀ ਦੇ ਹਿਸਾਬ ਨਾਲ ਵੱਖ-ਵੱਖ ਪੰਪਾਂ 'ਤੇ ਕੀਮਤਾਂ 'ਚ ਫਰਕ ਹੋਣ ਕਾਰਨ ਗਾਹਕ ਵੀ ਲੜਨ ਲੱਗੇ ਹਨ।
ਚਾਰ ਦਿਨ ਦੀ ਚਾਂਦਨੀ ਹੈ ਇਕਾਨਮੀ ਕਲਾਸ ਦੇ ਕਿਰਾਏ 'ਚ ਕਮੀ
NEXT STORY