ਬਟਾਲਾ (ਸਾਹਿਲ, ਯੋਗੀ)- ਇੰਡੋ-ਪਾਕਿ ਬਾਰਡਰ ’ਤੇ ਤਨਾਅ ਦੇ ਮੱਦੇਨਜ਼ਰ ਜਿਥੇ ਭਾਰਤ ਸਰਕਾਰ ਪੂਰੇ ਐਕਸ਼ਨ ਵਿਚ ਆ ਗਈ ਹੈ, ਉਥੇ ਨਾਲ ਹੀ ਸਕੂਲਾਂ-ਕਾਲਜਾਂ ਵਿਚ ਤਿੰਨ ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤੇ ਜਾਣ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਲੋਕਾਂ ਨੂੰ ਆਗਾਹ ਕੀਤਾ ਗਿਆ ਹੈ, ਉਥੇ ਨਾਲ ਹੀ ਲੋਕ ਜੰਗ ਦਾ ਮਾਹੌਲ ਬਣਨ ਦੇ ਡਰੋਂ ਬੈਂਕਾਂ ਦੇ ਬਾਹਰ ਲੱਗੇ ਏ.ਟੀ.ਐੱਮਜ਼ ’ਤੇ ਵੱਡੀ ਗਿਣਤੀ ਵਿਚ ਪਹੁੰਚ ਗਏ ਅਤੇ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, 12 ਜ਼ਿਲ੍ਹਿਆਂ ਲਈ Alert ਜਾਰੀ
ਇਸ ਦੇ ਨਾਲ ਹੀ ਕਰਿਆਨਿਆਂ ਦੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਰਾਸ਼ਨ ਖਰੀਦਣ ਨੂੰ ਲੈ ਕੇ ਕਾਫੀ ਭੀੜ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਲੋਕ ਆਪਣੇ ਵਾਹਨਾਂ ਵਿਚ ਪੈਟਰੋਲ ਪੰਪ ’ਤੇ ਤੇਲ ਵੀ ਪੁਆਉਂਦੇ ਨਜ਼ਰ ਆਏ। ਤਨਾਅ ਦੇ ਚਲਦਿਆਂ ਲੋਕਾਂ ਵਿਚ ਜਿਥੇ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਨਾਲ ਹੀ ਲੋਕ ਆਪਣੇ ਘਰਾਂ ਅੰਦਰ ਤਿੰਨ ਦਿਨਾਂ ਲਈ ਪਾਣੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਰਾਸ਼ਨ, ਖਾਣ ਪੀਣ ਵਾਲੀਆਂ ਵਸਤੂਆਂ, ਡਰਾਈ ਫਰਟੂ, ਸਬਜ਼ੀਆਂ ਤੇ ਫ਼ਲ ਆਦਿ ਵੀ ਬੰਦੋਬਸਤ ਕਰਨ ਵਿਚ ਰੁੱਝੇ ਹੋਏ ਹਨ। ਇਸ ਸਭ ਨਾਲ ਜਿਥੇ ਦੁਕਾਨਦਾਰਾਂ ਦੀ ਚਾਂਦੀ ਬਣ ਰਹੀ ਹੈ, ਉਥੇ ਨਾਲ ਹੀ ਦੁਕਾਨਾਂ ’ਤੇ ਗਾਹਕਾਂ ਦੀ ਭੀੜ ਦੇਖ ਦੁਕਾਨਦਾਰ ਕਾਫੀ ਉਤਸ਼ਾਹਿਤ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਦੋਸਤ ਨਾਲ ਹੋਟਲ 'ਚ ਗਈ ਕੁੜੀ ਨਾਲ ਹੋਇਆ ਗੈਂਗਰੇਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਪਰਿਕਰਮਾ ਇੰਚਾਰਜਾਂ ਨੂੰ ਲਗਾਇਆ ਗੁਰਦੁਆਰਾ ਸਾਹਿਬ ਦੇ ਇੰਸਪੈਕਟਰ
NEXT STORY