ਨਵੀਂ ਦਿੱਲੀ (ਭਾਸ਼ਾ)-ਰਿਜ਼ਰਵ ਬੈਂਕ (ਆਰ. ਬੀ. ਆਈ.) ਇਸ ਸਾਲ ਦੀ ਆਖਰੀ ਯਾਨੀ ਚੌਥੀ ਤਿਮਾਹੀ 'ਚ ਮੁੱਖ ਨੀਤੀਗਤ ਦਰ 'ਚ ਵਾਧਾ ਕਰ ਸਕਦਾ ਹੈ। ਇਸ ਦਾ ਕਾਰਨ ਉਸ ਸਮੇਂ ਤੱਕ ਦੇਸ਼ 'ਚ ਆਰਥਕ ਸੁਧਾਰ ਮਜ਼ਬੂਤ ਸਥਿਤੀ 'ਤੇ ਪਹੁੰਚ ਜਾਣ ਦਾ ਅੰਦਾਜ਼ਾ ਹੈ। ਵਿੱਤੀ ਸੇਵਾ ਕੰਪਨੀ ਮਾਰਗਨ ਸਟੇਨਲੀ ਦੀ ਇਕ ਰਿਪੋਰਟ 'ਚ ਇਹ ਅੰਦਾਜ਼ਾ ਪ੍ਰਗਟਾਇਆ ਗਿਆ ਹੈ।
ਕੰਪਨੀ ਦਾ ਅੰਦਾਜ਼ਾ ਹੈ ਕਿ ਇਸ ਸਾਲ ਦੀ ਚੌਥੀ ਤਿਮਾਹੀ ਤੋਂ ਦਰਾਂ 'ਚ ਵਾਧੇ ਦਾ ਚੱਕਰ ਸ਼ੁਰੂ ਹੋ ਸਕਦਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ, 2018 ਦੀ ਚੌਥੀ ਤਿਮਾਹੀ ਤੋਂ ਦਰ ਵਾਧੇ ਦੀ ਸ਼ੁਰੂਆਤ ਦੇ ਦੋਹਰੇ ਕਾਰਨ ਹਨ। ਆਰ. ਬੀ. ਆਈ. ਦੇ ਟੀਚੇ ਦੇ ਮੁਕਾਬਲੇ ਮਹਿੰਗਾਈ 'ਚ ਕੋਈ ਖਾਸ ਤੇਜ਼ੀ ਦਾ ਖਦਸ਼ਾ ਨਹੀਂ ਹੈ ਅਤੇ ਉਦੋਂ ਤੱਕ ਆਰਥਕ ਸੁਧਾਰਾਂ ਦੇ ਮਜ਼ਬੂਤ ਸਥਿਤੀ 'ਚ ਪਹੁੰਚ ਜਾਣ ਦਾ ਅੰਦਾਜ਼ਾ ਹੈ।''
ਕੰਪਨੀ ਦਾ ਅੰਦਾਜ਼ਾ ਹੈ ਕਿ ਇਸ ਸਾਲ ਦੇ ਅੰਤ ਤੱਕ ਨਿੱਜੀ ਖੇਤਰ ਦੇ ਪੂੰਜੀਗਤ ਖਰਚਿਆਂ 'ਚ ਸੁਧਾਰ ਦੇ ਸੰਕੇਤ ਮਿਲਣ ਲੱਗਣਗੇ। ਰਿਪੋਰਟ ਅਨੁਸਾਰ ਬੇ-ਭਰੋਸਗੀ ਦੀ ਇਸ ਸ਼ਾਨਦਾਰ ਪਿੱਠਭੂਮੀ ਤੇ ਵਾਧੇ 'ਚ ਜ਼ਿਆਦਾ ਟਿਕਾਊ ਸੁਧਾਰ ਦੇ ਕਾਰਨ ਕੇਂਦਰੀ ਬੈਂਕ ਦਰਾਂ 'ਚ ਵਾਧੇ ਦੇ ਚੱਕਰ ਦੀ ਮੱਠੀ ਸ਼ੁਰੂਆਤ ਕਰ ਸਕਦਾ ਹੈ।
ਏਅਰ ਏਸ਼ੀਆ ਇੰਡੀਆ ਦੇ ਬੇੜੇ 'ਚ ਸ਼ਾਮਲ ਹੋਇਆ 18ਵਾਂ ਜਹਾਜ਼
NEXT STORY