ਨਵੀਂ ਦਿੱਲੀ—ਦੇਸ਼ 'ਚ ਚਾਲੂ ਹਾੜੀ ਸੀਜ਼ਨ ਦੇ ਦੌਰਾਨ ਹੁਣ ਤੱਕ 571.84 ਲੱਖ ਹੈਕਟੇਅਰ ਦੇ ਰਕਬੇ 'ਚ ਹਾੜੀ ਫਸਲਾਂ ਦੀ ਬਿਜਾਈ ਕੀਤੀ ਗਈ ਹੈ ਜੋ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ ਜ਼ਿਆਦਾ ਹੈ। ਮੰਗਲਵਾਰ ਨੂੰ ਜਾਰੀ ਇਕ ਸਰਕਾਰੀ ਬੁਲੇਟਿਨ ਮੁਤਾਬਕ ਚਾਲੂ ਹਾੜੀ ਸੀਜ਼ਨ 'ਚ ਹੁਣ ਤੱਕ 571.84 ਲੱਖ ਹੈਕਟੇਅਰ ਖੇਤਰ 'ਚ ਫਸਲ ਦੀ ਬਿਜਾਈ ਹੋਈ ਹੈ। ਸਾਲ 2018-19 'ਚ ਇਸ ਸਮੇਂ ਤੱਕ ਹਾੜੀ ਦੀ ਬਿਜਾਈ ਦਾ ਰਕਬਾ 536.35 ਲੱਖ ਹੈਕਟੇਅਰ ਸੀ। ਬੁਲੇਟਿਨ ਮੁਤਾਬਕ ਇਸ ਸਾਲ 35.9 ਲੱਖ ਹੈਕਟੇਅਰ ਜ਼ਿਆਦਾ ਖੇਤਰ 'ਚ ਹਾੜੀ ਦੀ ਬਿਜਾਈ ਹੋਈ। ਹਾੜੀ ਫਸਲ ਬੀਜਣ ਵਾਲੇ ਲਗਭਗ ਸਾਰੇ ਸੂਬਿਆਂ 'ਚ ਮਿੱਟੀ ਦੀ ਨਮੀ 'ਚ ਸੁਧਾਰ ਦੇ ਨਾਲ ਹਾੜੀ ਫਸਲਾਂ ਦੀ ਬਿਜਾਈ 'ਚ ਤੇਜ਼ੀ ਆ ਈ ਹੈ। ਸੂਬਿਆਂ ਦੇ ਪ੍ਰਾਪਤ ਸ਼ੁਰੂਆਤੀ ਰਿਪੋਰਟਾਂ ਮੁਤਾਬਕ 297.02 ਲੱਖ ਹੈਕਟੇਅਰ 'ਚ ਕਣਕ 13.90 ਲੱਖ ਹੈਕਟੇਅਰ 'ਚ ਝੋਨੇ, 140.13 ਲੱਖ ਹੈਕਟੇਅਰ 'ਚ ਦਾਲਾਂ, 46.66 ਲੱਖ ਹੈਕਟੇਅਰ 'ਚ ਮੋਟੇ ਅਨਾਜ਼ ਅਤੇ 74.12 ਲੱਖ ਹੈਕਟੇਅਰ ਖੇਤਰ 'ਚ ਤੇਲਾਂ ਵਾਲੇ ਬੀਜ ਦੀ ਬਿਜਾਈ/ਰੋਪਾਈ ਕੀਤੀ ਗਈ ਹੈ। ਤੇਲਾਂ ਵਾਲੇ ਬੀਜ ਦੀਆਂ ਫਸਲਾਂ ਦੇ ਰਕਬੇ ਨੂੰ ਛੱਡ ਕੇ ਬਾਕੀ ਹਾੜੀ ਫਸਲਾਂ ਦੇ ਰਕਬੇ 'ਚ ਵਾਧਾ ਹੋਇਆ ਹੈ। ਤੇਲਾਂ ਵਾਲੇ ਬੀਜ਼ ਦੀਆਂ ਫਸਲਾਂ ਦੀ ਖੇਤੀ ਦਾ ਰਕਬਾ ਚਾਲੂ ਹਾੜੀ ਮੌਸਮ 'ਚ 74.12 ਲੱਖ ਹੈਕਟੇਅਰ ਹੀ ਹੈ ਜੋ ਪਿਛਲੇ ਹਾੜੀ ਸੀਜ਼ਨ 'ਚ 74.72 ਲੱਖ ਹੈਕਟੇਅਰ ਸੀ।
ਨਵੇਂ ਸਾਲ ਦੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਹੀ ਸਥਿਰਤਾ
NEXT STORY