ਨਵੀਂ ਦਿੱਲੀ— ਭਾਰਤੀ ਰੇਲਵੇ ਨੇ ਕੋਰੋਨਵਾਇਰਸ ਦੇ ਫੈਲਣ ਨੂੰ ਰੋਕਣ ਲਈ ਤਿੰਨ ਥਾਵਾਂ 'ਤੇ ਕਈ ਟਰੇਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਰੇਲਵੇ ਨੇ ਦਿੱਲੀ ਸਰਾਏ ਰੋਹਿਲਾ ਤੇ ਪਠਾਨਕੋਟ ਦਰਮਿਆਨ ਕੁਝ ਟਰੇਨਾਂ ਨੂੰ 30 ਮਾਰਚ ਤੱਕ ਮੁਲਤੱਵੀ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਇਲਾਵਾ ਨਵੀਂ ਦਿੱਲੀ-ਫਿਰੋਜ਼ਪੁਰ ਕੈਂਟ ਵਿਚਕਾਰ ਵੀ ਰੇਲ ਸਰਵਿਸ 20 ਮਾਰਚ ਤੋਂ 29 ਮਾਰਚ ਤੱਕ ਲਈ ਮੁਅੱਤਲ ਕਰ ਦਿੱਤੀ ਗਈ ਹੈ। ਉੱਥੇ ਹੀ, ਜਬਲਪੁਰ-ਅਟਾਰੀ ਵਿਚਕਾਰ 21 ਮਾਰਚ ਤੋਂ 1 ਅਪ੍ਰੈਲ ਤੱਕ ਲਈ ਸਰਵਿਸ ਮੁਅੱਤਲ ਕੀਤੀ ਗਈ ਹੈ। ਰੇਲਵੇ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਕਿ ਇਨ੍ਹਾਂ ਟਰੇਨਾਂ 'ਚ ਬੁਕਿੰਗ ਬਹੁਤ ਘੱਟ ਰਹੀ ਹੈ।
ਕੋਰੋਨਾ ਵਾਇਰਸ ਨੂੰ ਰੋਕਣ ਲਈ ਇਕ ਹੋਰ ਕਦਮ ਤਹਿਤ ਉੱਤਰੀ ਰੇਲਵੇ ਨੇ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ 'ਚ ਵਾਧਾ ਵੀ ਲਾਗੂ ਕਰ ਦਿੱਤਾ ਹੈ। ਹੁਣ 10 ਰੁਪਏ ਦੀ ਪਲੇਟਫਾਰਮ ਟਿਕਟ 50 ਰੁਪਏ 'ਚ ਮਿਲੇਗੀ। ਪਲੇਟਫਾਰਮ ਟਿਕਟਾਂ ਦੀ ਕੀਮਤ 'ਚ ਇਹ ਵਾਧਾ ਪੱਕੇ ਤੌਰ ਲਈ ਨਹੀਂ ਹੈ। ਸਟੇਸ਼ਨਾਂ 'ਤੇ ਭੀੜ ਘਟਾਉਣ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਹੈ, ਤਾਂ ਕਿ ਵਾਇਰਸ ਦਾ ਪ੍ਰਸਾਰ ਨਾ ਹੋਵੇ।
ਉੱਤਰੀ ਰੇਲਵੇ ਵੱਲੋਂ ਦਰਾਂ 'ਚ ਇਹ ਵਾਧਾ 30 ਅਪ੍ਰੈਲ 2020 ਤੱਕ ਮਾਤਾ ਵੈਸ਼ਨੋ ਦੇਵੀ ਕਟੜਾ, ਅੰਮ੍ਰਿਤਸਰ, ਲੁਧਿਆਣਾ ਤੇ ਜੰਮੂ ਤਵੀ ਸਮੇਤ ਫਿਰੋਜ਼ਪੁਰ ਡਵੀਜ਼ਨ ਦੇ ਸਾਰੇ 12-ਏ-1 ਅਤੇ ਏ ਕਲਾਸ ਸਟੇਸ਼ਨਾਂ 'ਤੇ ਲਾਗੂ ਰਹੇਗਾ। ਜ਼ਿਕਰਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 171 ਹੋ ਗਈ ਹੈ।
ਨਾਵਲ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਭਾਰਤੀ ਰੇਲਵੇ ਨੇ ਯਾਤਰਾ ਦੀ ਮੰਗ ਘੱਟ ਹੋਣ ਕਾਰਨ ਦੇਸ਼ ਭਰ 'ਚ ਕੁੱਲ 168 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਹ ਰੇਲ ਗੱਡੀਆਂ 20 ਮਾਰਚ ਤੋਂ 31 ਮਾਰਚ ਤੱਕ ਸਸਪੈਂਡ ਰਹਿਣਗੀਆਂ।
ਸਰਕਾਰ ਛੋਟੀ ਬਚਤ ਯੋਜਨਾਵਾਂ ਦੀ ਵਿਆਜ਼ ਦਰਾਂ 'ਚ ਕਰ ਸਕਦੀ ਹੈ ਕਟੌਤੀ
NEXT STORY