ਨਵੀਂ ਦਿੱਲੀ (ਅਨਸ)-ਜ਼ਿਆਦਾ ਖੇਤਰੀ ਉਡਾਣਾਂ ਅਤੇ ਲੋਕਾਂ ਦੀ ਕਮਾਈ 'ਚ ਵਾਧੇ ਨਾਲ ਸਾਲ 2017 'ਚ ਭਾਰਤੀ ਹਵਾਬਾਜ਼ੀ ਖੇਤਰ 'ਚ ਤੇਜ਼ ਵਾਧਾ ਦਰਜ ਕੀਤਾ ਗਿਆ। ਉਦਯੋਗ ਚੈਂਬਰ ਫਿੱਕੀ ਦੇ 90ਵੇਂ ਆਮ ਇਜਲਾਸ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਇੱਥੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਨੀਤੀਗਤ ਸੁਧਾਰ ਨਾਲ ਇਸ ਖੇਤਰ 'ਚ ਇਕ ਬਰਾਬਰ ਤੇ ਸਮੂਹਿਕ ਵਿਕਾਸ ਹੋਇਆ ਹੈ।
ਸਰਕਾਰ ਦੀ ਖੇਤਰੀ ਜਹਾਜ਼ ਸੰਪਰਕ ਯੋਜਨਾ ਉਡਾਣ ਦੇ ਤਹਿਤ ਕੁਲ 2,500 ਘੰਟਿਆਂ ਦੀ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ। ਇਸ ਯੋਜਨਾ ਤਹਿਤ ਦੇਸ਼ ਦੇ ਹਵਾਬਾਜ਼ੀ ਢਾਂਚੇ ਨੂੰ ਵੀ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਉਡਾਣ ਦੇ ਪਹਿਲੇ ਦੌਰ 'ਚ 5 ਕੰਪਨੀਆਂ ਨੂੰ 128 ਮਾਰਗਾਂ 'ਤੇ 70 ਹਵਾਈ ਅੱਡਿਆਂ ਲਈ ਉਡਾਣ ਸ਼ੁਰੂ ਕਰਨ ਦਾ ਠੇਕਾ ਦਿੱਤਾ ਗਿਆ। ਫਿਲਹਾਲ ਆਰ. ਸੀ. ਐੱਸ.-ਉਡਾਣ ਸੇਵਾ 13 ਹਵਾਈ ਅੱਡਿਆਂ 'ਤੇ ਸ਼ੁਰੂ ਹੋ ਗਈ ਹੈ, ਜਦੋਂ ਕਿ 12 ਹਵਾਈ ਅੱਡਿਆਂ 'ਤੇ ਤਿਆਰੀਆਂ ਆਖਰੀ ਦੌਰ 'ਚ ਹਨ।
ਟਾਟਾ ਪਾਵਰ ਨੂੰ ਰੂਸ 'ਚ ਮਿਲਿਆ ਖੋਦਾਈ ਲਾਇਸੈਂਸ
NEXT STORY