ਐਂਟਰਟੇਨਮੈਂਟ ਡੈਸਕ - ਰਤਨ ਟਾਟਾ ਦੀ 9 ਅਕਤੂਬਰ ਨੂੰ 86 ਸਾਲ ਦੀ ਉਮਰ 'ਚ ਬ੍ਰੀਚ ਕੈਂਡੀ ਹਸਪਤਾਲ, ਮੁੰਬਈ 'ਚ ਮੌਤ ਹੋ ਗਈ ਸੀ। ਦੇਸ਼ ਦੇ ਵਿਕਾਸ 'ਚ ਰਤਨ ਟਾਟਾ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦਿਆਂ ਹਰ ਖੇਤਰ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਥੇ ਹੀ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਆਪਣੀ ਪਤਨੀ ਕਿਰਨ ਰਾਓ ਨਾਲ ਰਤਨ ਟਾਟਾ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਦੱਸਣਯੋਗ ਹੈ ਕਿ ਉੱਘੇ ਉਦਯੋਗਪਤੀ ਰਤਨ ਟਾਟਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾ ਰਿਹਾ ਹੈ।

ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਸ਼ਾਮ 4 ਵਜੇ ਤੱਕ ਦੱਖਣੀ ਮੁੰਬਈ ਦੇ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਦੇ ਲਾਅਨ 'ਚ ਰੱਖਿਆ ਗਿਆ ਸੀ ਤਾਂ ਜੋ ਜਨਤਾ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ।




Ratan Tata ਦੇ ਦਿਹਾਂਤ 'ਤੇ ਸਰਕਾਰੀ ਸੋਗ ਦਾ ਐਲਾਨ, ਅੱਧਾ ਝੁਕਿਆ ਤਿਰੰਗਾ, ਜਾਣੋ ਕੀ ਰਿਹਾ ਬੰਦ
NEXT STORY