ਨਵੀਂ ਦਿੱਲੀ (ਭਾਸ਼ਾ) – ਭਾਰਤ ਦੇ ਵਿੱਤੀ ਖੇਤਰ ’ਚ ਆਪ੍ਰੇਟਿੰਗ ਕਰ ਰਹੀ ਫੇਸਬੁੱਕ, ਗੂਗਲ ਅਤੇ ਐਮਾਜ਼ੋਨ ਵਰਗੀਆਂ ਵਿੱਤੀ ਤਕਨਾਲੌਜੀ ਕੰਪਨੀਆਂ ਦਾ ਸਬੰਧਤ ਕਾਨੂੰਨਾਂ ਦੇ ਤਹਿਤ ਰੈਗੁਲੇਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜ਼ਰੂਰੀ ਪਾਲਣਾ ਤੋਂ ਬਾਅਦ ਹੀ ਆਪ੍ਰੇਟਿੰਗ ਦੀ ਮਨਜ਼ੂਰੀ ਦਿੱਤੀ ਗਈ ਹੈ। ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਦਿੱਲੀ ਹਾਈਕੋਰਟ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਸਿਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਵੀ ਹਾਈਕੋਰਟ ’ਚ ਸੁਣਵਾਈ ਦੌਰਾਨ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ। ਸੇਬੀ ਨੇ ਕਿਹਾ ਕਿ ਸਿਕਿਓਰਿਟੀ ਬਾਜ਼ਾਰ ’ਚ ਐਂਟਰੀ ਕਰਨ ਨੂੰ ਲੈ ਕੇ ਕਿਸੇ ਵੀ ਸੰਸਥਾ ਲਈ ਲਾਜ਼ਮੀ ਰਜਿਸਟ੍ਰੇਸ਼ਨ ਦੀ ਲੋੜੀਂਦੀ ਵਿਵਸਥਾ ਹੈ।
ਸੇਬੀ ਨੇ ਕਿਹਾ ਕਿ ਉਸ ਨੇ ਸਿਕਿਓਰਿਟੀ ਬਾਜ਼ਾਰ ਦੇ ਅੰਕੜੇ ਪ੍ਰਾਪਤ ਕਰਨ, ਡਾਟਾ ਆਧਾਰਿਤ ਅੰਕੜਿਆਂ ਦੇ ਘੇਰੇ ਦੀ ਪਛਾਣ, ਅੰਕੜਿਆਂ ਦੀਆਂ ਲੋੜਾਂ, ਕਮੀਆਂ ਅਤੇ ਸੂਚਨਾਵਾਂ ਦੀ ਪ੍ਰਾਇਵੇਸੀ ਨੂੰ ਲੈ ਕੇ ਸੁਝਾਅ ਅਤੇ ਸੂਚਨਾਵਾਂ ਤੱਕ ਪਹੁੰਚ ਨਾਲ ਸਬੰਧਤ ਨਿਯਮਾਂ ਲਈ ਬਾਜ਼ਾਰ ਅੰਕੜਾ ਸਲਾਹ ਕਮੇਟੀ ਗਠਿਤ ਕੀਤੀ ਹੈ। ਆਰ. ਬੀ. ਆਈ. ਅਤੇ ਸੇਬੀ ਨੇ ਇਕ ਲੋਕ ਹਿੱਤ ਪਟੀਸ਼ਨ (ਪੀ. ਆਈ. ਐੱਲ.) ’ਤੇ ਸੁਣਵਾਈ ਦੌਰਾਨ ਇਹ ਗੱਲਾਂ ਕਹੀਆਂ। ਪੀ. ਆਈ. ਐੱਲ. ’ਚ ਫੇਸਬੁੱਕ, ਗੂਗਲ ਅਤੇ ਐਮਾਜ਼ੋਨ ਵਰਗੀਆਂ ਵਿੱਤੀ ਤਕਨਾਲੌਜੀ ਕੰਪਨੀਆਂ ਲਈ ਭਾਰਤੀ ਵਿੱਤ ਬਾਜ਼ਾਰ ’ਚ ਆਪ੍ਰੇਟਿੰਗ ਨੂੰ ਲੈ ਕੇ ਲੈਜਿਸਲੇਟਿਵ ਰੂਪ-ਰੇਖਾ ਦੀ ਵਿਸਤਾਰਪੂਰਵਕ ਜਾਣਕਾਰੀ ਦੀ ਮੰਗ ਕੀਤੀ ਗਈ ਹੈ।
ਬਜਟ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਜਾਰੀ ਹੈ, ਵਿਰੋਧੀ ਧਿਰ ਖੇਤੀਬਾੜੀ ਕਾਨੂੰਨਾਂ ਦਾ ਚੁੱਕ ਸਕਦੀ ਹੈ ਮੁੱਦਾ
NEXT STORY