ਮੁੰਬਈ - ਟੀ ਰਵੀ ਸ਼ੰਕਰ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਹੈ। ਉਹ ਕੇਂਦਰੀ ਬੈਂਕ ਦੀ ਸਹਾਇਕ ਕੰਪਨੀ ਇੰਡੀਅਨ ਫਾਇਨਾਂਸ਼ਿਅਲ ਟੈਕਨਾਲੋਜੀ ਐਂਡ ਅਲਾਈਡ ਸਰਵਿਸਿਜ਼ ਦੇ ਚੇਅਰਮੈਨ ਸਨ। ਰਵੀ ਸ਼ੰਕਰ ਆਰਬੀਆਈ ਦੇ ਚਾਰ ਡਿਪਟੀ ਗਵਰਨਰਸ਼ਿਪ ਪੱਧਰ ਦੇ ਅਧਿਕਾਰੀਆਂ ਵਿਚੋਂ ਇਕ ਹੋਣਗੇ। ਬੀਪੀ ਕਾਨੂੰਗੋ ਦੇ 2 ਅਪ੍ਰੈਲ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਡਿਪਟੀ ਗਵਰਨਰ ਦਾ ਚੌਥਾ ਅਹੁਦਾ ਖਾਲੀ ਸੀ। ਕਨੂਨਗੋ ਸੇਵਾ ਵਧਾਉਣ ਦੇ ਇੱਕ ਸਾਲ ਬਾਅਦ ਸੇਵਾਮੁਕਤ ਹੋਏ ਹਨ। ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸ਼ਨੀਵਾਰ ਨੂੰ ਰਵੀ ਸ਼ੰਕਰ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ : Anand Mahindra ਨੇ ਕੀਤੀ ਕੈਂਪੇਨ ਦੀ ਸ਼ੁਰੂਆਤ, ਹੁਣ ਕੋਰੋਨਾ ਮਰੀਜ਼ ਕੋਲ ਇਸ ਤਰ੍ਹਾਂ ਪਹੁੰਚੇਗੀ ਆਕਸੀਜਨ
ਉਹ ਕਾਨੂੰਗੋ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ ਜੋ ਫਿਨਟੈਕ, ਸੂਚਨਾ ਤਕਨਾਲੋਜੀ, ਭੁਗਤਾਨ ਪ੍ਰਣਾਲੀਆਂ ਅਤੇ ਜੋਖਮ ਨਿਗਰਾਨੀ ਦੀਆਂ ਡਿਵੀਜ਼ਨਾਂ ਦਾ ਪ੍ਰਬੰਧਨ ਕਰ ਰਹੇ ਸਨ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲ ਜਾਂ ਰਿਟਾਇਰਮੈਂਟ ਦੀ ਮਿਤੀ ਜੋ ਵੀ ਪਹਿਲਾਂ ਹੋਵੇਗਾ ਉਸ ਸਮੇਂ ਲਈ ਨਿਯੁਕਤੀ ਕੀਤੀ ਗਈ ਹੈ। ਆਰਬੀਆਈ ਦੇ ਹੋਰ ਤਿੰਨ ਡਿਪਟੀ ਗਵਰਨਰਾਂ ਵਿਚ ਮਾਈਕਲ ਡੀ ਪਾਤਰਾ, ਮੁਕੇਸ਼ ਜੈਨ ਅਤੇ ਰਾਜੇਸ਼ਵਰ ਰਾਓ ਸ਼ਾਮਲ ਹਨ।
ਰਵੀ ਸ਼ੰਕਰ ਨੂੰ ਸਤੰਬਰ 1990 ਵਿਚ ਆਰਬੀਆਈ ਵਿਚ ਰਿਸਰਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਸਨੇ ਬੀ.ਐਚ.ਯੂ. ਤੋਂ ਸਾਇੰਸ ਅਤੇ ਸਟੈਟਿਕਸ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਉਹ ਇੰਸਟੀਚਿਊਟ ਆਫ ਇਕਨਾਮਿਕ ਗ੍ਰੋਥ ਤੋਂ ਵਿਕਾਸ ਯੋਜਨਾਵਾਂ ਵਿਚ ਡਿਪਲੋਮਾ ਕੋਰਸ ਵੀ ਕੀਤਾ ਹੋਇਆ ਹੈ। ਉਸਨੂੰ ਪਿਛਲੇ ਸਾਲ ਭਾਰਤੀ ਵਿੱਤੀ ਟੈਕਨਾਲੋਜੀ ਅਤੇ ਅਲਾਈਡ ਸੇਵਾਵਾਂ ਦਾ ਚੇਅਰਮੈਨ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਭਾਰਤ ਸਰਕਾਰ ਦੀ ਤਰਫੋਂ ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਬੰਗਲਾਦੇਸ਼ ਦੇ ਕੇਂਦਰੀ ਬੈਂਕ ਨਾਲ ਵੀ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਤੁਹਾਡੇ ਸੈਲਰੀ ਖ਼ਾਤੇ 'ਤੇ ਬੈਂਕ ਦਿੰਦਾ ਹੈ ਕਈ ਸਹੂਲਤਾਂ, ਮੁਫ਼ਤ ਵਿਚ ਮਿਲਦੀਆਂ ਹਨ ਇਹ ਸੇਵਾਵਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Anand Mahindra ਨੇ ਕੀਤੀ ਕੈਂਪੇਨ ਦੀ ਸ਼ੁਰੂਆਤ, ਹੁਣ ਕੋਰੋਨਾ ਮਰੀਜ਼ ਕੋਲ ਇਸ ਤਰ੍ਹਾਂ ਪਹੁੰਚੇਗੀ ਆਕਸੀਜਨ
NEXT STORY