ਨਵੀਂ ਦਿੱਲੀ (ਇੰਟ.)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਰ. ਬੀ. ਆਈ. ਐਕਟ 1934 ਦੀ ਧਾਰਾ 45-ਆਈ.ਏ (6) ’ਚ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 26 ਨਾਨ ਬੈਂਕਿੰਗ ਫਾਈਨਾਂਸ ਕੰਪਨੀਜ਼ (ਐੱਨ. ਬੀ. ਐੱਫ. ਸੀ) ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਸ ਕਦਮ ਤੋਂ ਬਾਅਦ ਇਹ ਕੰਪਨੀਆਂ ਆਰ. ਬੀ. ਆਈ. ਐਕਟ ਦੀ ਧਾਰਾ 45-ਆਈ ਦੀ ਉਪਧਾਰਾ-ਏ ਦੇ ਤਹਿਤ ਨਾਨ-ਬੈਂਕਿੰਗ ਫਾਈਨਾਂਸ਼ੀਅਲ ਸੰਸਥਾਨਾਂ ਦੇ ਰੂਪ ’ਚ ਕਾਰੋਬਾਰ ਨਹੀਂ ਕਰ ਸਕਣਗੀਆਂ। ਆਰ. ਬੀ. ਆਈ. ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
ਭਾਰਤੀ ਬੈਂਕ ਪ੍ਰਣਾਲੀ ਮਜ਼ਬੂਤ
ਅਾਰ. ਬੀ. ਆਈ. ਨੇ ਅਾਮ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਦੇਸ਼ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ ਅਤੇ ਸੁਰੱਖਿਅਤ ਹੈ। ਅਾਰ. ਬੀ. ਆਈ. ਦਾ ਇਹ ਬਿਅਾਨ ਅਜਿਹੇ ਸਮੇਂ ਅਾਇਅਾ ਹੈ ਜਦ ਪੰਜਾਬ ਐਂਡ ਮਹਾਰਾਸ਼ਟਰ ਕੋ-ਅਾਪ੍ਰੇਟਿਵ ਬੈਂਕ (ਪੀ. ਐੱਮ. ਸੀ.) ’ਚ ਸੰਕਟ ਸਮੇਤ ਖੇਤਰ ਨਾਲ ਜੁੜੀਆਂ ਨਕਾਰਾਤਮਕ ਖਬਰਾਂ ਕਾਰਣ ਨਿਟੀ ਬੈਂਕ ਸੂਚਕ ਅੰਕ ਕਾਰੋਬਾਰ ਦੌਰਾਨ 1.30 ਫੀਸਦੀ ਤਕ ਟੁੱਟ ਗਿਅਾ।
ਇਹ ਹਨ ਕੰਪਨੀਆ
ਐੱਸ. ਪੀ. ਐੱਮ.ਐੱਲ. ਇੰਡੀਆ ਲਿਮਟਿਡ, ਪਦਨਾਭਨ ਲੀਜ਼ਿੰਗ ਐਂਡ ਫਾਈਨਾਂਸ਼ੀਅਲ, ਯਦੂਵੰਸ਼ੀ ਇਨਵੈਸਟਮੈਂਟਸ, ਵਾਲਟਰ ਨਿਰਯਤ, ਵੇਦਾਂਗਾ ਵਿਨਿਯਾਮ, ਮਨਬੀਰ ਫਿਵਕਾੱਨ, ਤੁਰੰਤ ਫਿਨਕੈਪ, ਯੰਗ ਸਟ੍ਰੀਟ ਕੈਪੀਟਲ ਸਰਵਿਸ, ਸੁਮੇਸ਼ ਫਾਈਨਾਂਸਰਜ਼, ਵਾਈਡ ਫਾਈਨਾਂਸ ਐਂਡ ਲੀਜ਼ਿੰਗ, ਯਾਸ਼ਿਕਾ ਫਿਨਲੀਜ਼ ਐਂਡ ਹੋਲੀਡਿੰਗਸ, ਵੈਲਕਮ ਪੋਰਟਫੋਲੀਓ, ਸਹਸ ਫਾਈਨਾਂਸ਼ੀਅਲ ਸਰਵੀਸਿਜ਼, ਸ਼ਾਰਦਾ ਕੈਪੇਕਸ, ਬਲੂਚਿਪ ਇੰਡੀਆ, ਆਰ.ਏ. ਐੱਸ. ਐਸੋਸੀਏਟਸ, ਬੀ. ਪੀ. ਐੱਸ. ਫਾਈਨਾਂਸਰਜ਼ ਐਂਡ ਕੰਸਲਟੈਂਟਸ, ਅਟਲ ਸਕਿਓਰਿਟੀਜ਼, ਸ਼ੁੱਭਦੀਪ ਫਿਨਲੀਜ਼, ਸੁਰੇਨ, ਇਲੈਕਟ੍ਰਾਨਿਕ ਐਂਡ ਇਲੈਕਟ੍ਰੀਕਲਸ, ਸ਼ਾਈਨ ਬਲਿਊ, ਡਿਪਾਜ਼ਿਟ ਐਂਡ ਇਨਵੈਸਟਮੈਂਟ, ਸਨਬੀਮ ਕੰਟਰੋਲ ਸਿਸਟਮਸ, ਸਿੰਗਰ ਇੰਡੀਆ ਟ੍ਰੇਡਿੰਗ, ਸਾਵਿਤਰੀ ਫਿਨਲੀਜ਼ ਐਂਡ ਸਕਿਓਰਿਟੀਜ਼, ਸੁਡਵਿਨ ਫਿਨਵੈਸਟ ਫੇਅਰਡੀਲਸ, ਓਮ ਸੰਸ ਟ੍ਰੇਡਸ।
ਸਤੰਬਰ 'ਚ ਜੀ. ਐੱਸ. ਟੀ. ਕੁਲੈਕਸ਼ਨ ਘਟੀ
NEXT STORY