ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ਨੀਵਾਰ ਨੂੰ ਖ਼ੁਦ ਦੇ ਕੋਵਿਡ-19 ਸੰਕਰਮਣ ਤੋਂ ਠੀਕ ਹੋਣ ਦੀ ਜਾਣਕਾਰੀ ਦਿੱਤੀ ਹੈ।
ਉਹ ਅਗਲੇ ਹਫ਼ਤੇ ਦਫ਼ਤਰ ਜਾਣਾ ਸ਼ੁਰੂ ਕਰਨਗੇ। ਸ਼ਕਤੀਕਾਂਤ ਦਾਸ ਨੂੰ ਕੋਰੋਨਾ ਸੰਕਰਮਣ ਹੋਣ ਦੀ ਪੁਸ਼ਟੀ 25 ਅਕਤੂਬਰ ਨੂੰ ਹੋਈ ਸੀ।
ਉਨ੍ਹਾਂ ਟਵੀਟ ਕਰਕੇ ਕਿਹਾ, ''ਮੇਰਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਅਗਲੇ ਹਫ਼ਤੇ ਤੋਂ ਦਫ਼ਤਰ ਵਾਪਸ ਆਵਾਂਗਾ। ਮੇਰੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਨ ਲਈ ਸਾਰਿਆਂ ਦਾ ਧੰਨਵਾਦ।''
I have tested COVID-19 negative. Will be back in office next week. Thank you everyone for your good wishes for my early recovery.
— Shaktikanta Das (@DasShaktikanta) November 7, 2020
ਗੌਰਤਲਬ ਹੈ ਕਿ ਵਿਸ਼ਵ ਭਰ 'ਚ ਕੋਰੋਨਾ ਮਹਾਮਾਰੀ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਪਿਛਲੇ 24 ਘੰਟੇ 'ਚ ਭਾਰਤ 'ਚ 50,356 ਨਵੇਂ ਮਾਮਲੇ ਆਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 84,62,080 ਹੋ ਗਈ ਹੈ। ਇਸ ਸੰਕਰਮਣ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 78 ਲੱਖ ਨੂੰ ਪਾਰ ਕਰ ਚੁੱਕੀ ਹੈ। ਇਸ ਤੋਂ ਇਲਾਵਾ 577 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 1,25,562 ਹੋ ਚੁੱਕੀ ਹੈ।
SBI ਦੀ ਇੰਟਰਨੈੱਟ ਬੈਂਕਿੰਗ ਤੇ ਯੋਨੋ ਤੋਂ ਪੈਸੇ ਭੇਜਣ 'ਚ ਕੱਲ ਹੋ ਸਕਦੀ ਹੈ ਦਿੱਕਤ
NEXT STORY