ਨਵੀਂ ਦਿੱਲੀ (ਇੰਟ.) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਕੁਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਜੰਮੂ ਐਂਡ ਕਸ਼ਮੀਰ ਬੈਂਕ ’ਤੇ 2.5 ਕਰੋਡ਼ ਰੁਪਏ ਦਾ ਜੁਰਮਾਨਾ ਲਾਇਆ ਹੈ।
ਆਰ. ਬੀ. ਆਈ. ਨੇ ਜਾਰੀ ਕੁਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਬੈਂਕ ਆਫ ਮਹਾਰਾਸ਼ਟਰ ’ਤੇ ਵੀ 1.45 ਕਰੋਡ਼ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਇਕ ਹੋਰ ਬਿਆਨ ’ਚ ਕਿਹਾ ਕਿ ਐਕਸਿਸ ਬੈਂਕ ’ਤੇ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਮਸਕ ਅਤੇ ਅੰਬਾਨੀ ਦਰਮਿਆਨ ਛਿੜੇਗੀ ‘ਜੰਗ’! ਭਾਰਤ ਆਉਣ ਲਈ ਬੇਤਾਬ ਸਟਾਰਲਿੰਕ ਇੰਟਰਨੈੱਟ
ਇਸ ’ਚ ਕਿਹਾ ਗਿਆ ਹੈ ਕਿ ਬੈਂਕ ਨੇ ਕ੍ਰੈਡਿਟ ਕਾਰਡ ਬਕਾਏ ਦੇ ਦੇਰੀ ਨਾਲ ਭੁਗਤਾਨ ਲਈ ਕੁਝ ਖਾਤਿਆਂ ’ਚ ਸਜ਼ਾਯੋਗ ਚਾਰਜ ਲਾਇਆ ਸੀ, ਹਾਲਾਂਕਿ ਗਾਹਕਾਂ ਨੇ ਹੋਰ ਮਾਧਿਅਮ ਰਾਹੀਂ ਤੈਅ ਤਰੀਕ ਤੱਕ ਬਕਾਏ ਦਾ ਭੁਗਤਾਨ ਕਰ ਦਿੱਤਾ ਸੀ। ਆਰ. ਬੀ. ਆਈ. ਨੇ ਕਿਹਾ ਕਿ ਜੁਰਮਾਨਾ ਰੈਗੂਲੇਟਰ ਨਿਰਦੇਸ਼ਾਂ ਦੀ ਪਾਲਣਾ ’ਚ ਕਮੀਆਂ ’ਤੇ ਆਧਾਰਿਤ ਹੈ।
ਕੇਂਦਰੀ ਬੈਂਕ ਪਹਿਲਾਂ ਦੇ ਚੁੱਕਾ ਸੀ ਅਲਟੀਮੇਟਮ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ ਲਈ ਤੈਅ ਨਿਯਮਾਂ ਦੀਆਂ ਕੁਝ ਵਿਵਸਥਾਵਾਂ ਦੀ ਪਾਲਣਾ ਨਾ ਕਰਨ ’ਤੇ ਮਨਪੁਰਮ ਫਾਈਨਾਂਸ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਰੈਗੂਲੇਟਰ ਨੇ ਕਿਹਾ ਕਿ ਇਹ ਕਾਰਵਾਈ ਕੰਪਨੀ ਵੱਲੋਂ ਤਸੱਲੀਬਖ਼ਸ਼ ਜਵਾਬ ਨਾ ਦੇਣ ਦੇ ਆਧਾਰ ’ਤੇ ਕੀਤੀ ਗਈ ਹੈ। ਆਰ. ਬੀ. ਆਈ. ਨੇ ਸੰਸਥਾਨ ਨੂੰ ਮਾਰਚ 2021 ਤੱਕ ਵਿੱਤੀ ਸਥਿਤੀ ਨੂੰ ਵੇਖਦੇ ਹੋਏ ਉਸ ਦਾ ਕਾਨੂੰਨੀ ਪ੍ਰੀਖਣ ਕੀਤਾ ਸੀ। ਇਸ ਦੌਰਾਨ ਪਤਾ ਲੱਗਾ ਕਿ ਮਨਪੁਰਮ ਫਾਈਨਾਂਸ ਨੇ 90 ਦਿਨ ਤੋਂ ਵੱਧ ਸਮੇਂ ਤੋਂ ਪੈਂਡਿੰਗ ਬਕਾਏ ਨੂੰ ਗੈਰ-ਨਿਸ਼ਪਾਦਿਤ ਅਸਾਸਿਆਂ (ਐੱਨ. ਪੀ. ਏ.) ਦੇ ਰੂਪ ’ਚ ਵਰਗੀਕ੍ਰਿਤ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ : ਅਮਰੀਕਾ ਵਿਚ ਅਡਾਨੀ ਦੇ ਵੱਡੇ ਸ਼ੇਅਰਹੋਲਡਰਸ ਤੋਂ ਪੁੱਛਗਿੱਛ, ਖ਼ਬਰ ਆਉਂਦੇ ਹੀ 52000 ਕਰੋੜ ਸੁਆਹ
ਆਰ. ਬੀ. ਆਈ. ਦੇ ਨਿਯਮਾਂ ਨੂੰ ਨਾ ਮੰਨਣਾ ਇਸ ਬੈਂਕ ’ਤੇ ਵੀ ਪਿਆ ਭਾਰੀ
ਰਿਜ਼ਰਵ ਬੈਂਕ ਦੇ ਨਿਯਮਾਂ ਦੀ ਅਣਦੇਖੀ ਇਕ ਹੋਰ ਬੈਂਕ ’ਤੇ ਭਾਰੀ ਪਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬਿਹਾਰ ਰਾਜ ਸਹਿਕਾਰੀ ਬੈਂਕ ਲਿਮਟਿਡ, ਪਟਨਾ ’ਤੇ ਰਾਗੂਲੇਟਰੀ ਵਿਵਸਥਾਵਾਂ ਦੀ ਉਲੰਘਣਾ ਲਈ 60.20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਦੱਸਣਯੋਗ ਹੈ ਕਿ ਆਰ. ਬੀ. ਆਈ. ਨੇ ਬੈਂਕਾਂ ਦੇ ਰੋਜ਼ਾਨਾ ਦੇ ਕੰਮ-ਕਾਜ ਨੂੰ ਲੈ ਕੇ ਸਖ਼ਤ ਨਿਯਮ ਬਣਾਏ ਹਨ ਅਤੇ ਰਿਜ਼ਰਵ ਬੈਂਕ ਸਮੇਂ-ਸਮੇਂ ’ਤੇ ਦੇਸ਼ ਦੇ ਨਿੱਜੀ, ਸਰਕਾਰੀ ਅਤੇ ਸਹਿਕਾਰੀ ਬੈਂਕਾਂ ਦੇ ਕੰਮ-ਕਾਜ ਦੀ ਸਮਿਖੀਆ ਕਰਦਾ ਰਹਿੰਦਾ ਹੈ। ਇਸ ਦਰਮਿਆਨ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਪਟਨਾ ਦੇ ਬਿਹਾਰ ਰਾਜ ਸਹਿਕਾਰੀ ਬੈਂਕ ਲਿਮਟਿਡ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਸਹਲੂਤ, PM-KISAN ਮੋਬਾਈਲ ਐਪ 'ਚ ਹੁਣ ਤੁਹਾਡੇ ਚਿਹਰੇ ਨਾਲ ਹੋਵੇਗੀ ਪਛਾਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ’ਚ 82 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਗੂਗਲ, ਬਣਾਏਗੀ ਗਲੋਬਲ ਸੈਂਟਰ
NEXT STORY