ਮੁੰਬਈ - ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰੈਗੂਲੇਸ਼ਨ ਐਕਟ ਦੇ ਪ੍ਰਬੰਧਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਨਿੱਜੀ ਖੇਤਰ ਦੇ ਆਰ.ਬੀ.ਐੱਲ. ਬੈਂਕ ਲਿਮਟਿਡ 'ਤੇ ਦੋ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰ.ਬੀ.ਆਈ. ਨੇ ਸੋਮਵਾਰ ਨੂੰ ਜਾਰੀ ਹੁਕਮ ਵਿੱਚ ਦੱਸਿਆ ਕਿ ਉਸ ਨੇ 31 ਮਾਰਚ 2019 ਨੂੰ ਆਰ.ਬੀ.ਐੱਲ. ਦੀ ਵਿੱਤੀ ਹਾਲਤ ਦੇ ਸਬੰਧ ਵਿੱਚ ਨਿਗਰਾਨੀ ਮੁਲਾਂਕਣ ਲਈ ਸੰਵਿਧਾਨਕ ਜਾਂਚ ਕੀਤੀ। ਇਸ ਕ੍ਰਮ ਵਿੱਚ ਆਰ.ਬੀ.ਆਈ. ਦੁਆਰਾ ਬੈਂਕਿੰਗ ਰੈਗੂਲੇਸ਼ਨ ਐਕਟ ਸਮੇਤ ਕਈ ਹੋਰ ਹੁਕਮ ਦਾ ਪਾਲਣ ਨਹੀਂ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਆਰ.ਬੀ.ਐੱਲ. ਵਲੋਂ ਜਵਾਬ ਮੰਗਿਆ ਗਿਆ।
ਇਹ ਵੀ ਪੜ੍ਹੋ - 84 ਸਿੱਖ ਕਤਲੇਆਮ ਮਾਮਲੇ 'ਚ ਸਿੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ NCM ਨਾਲ ਕੀਤੀ ਮੁਲਾਕਾਤ
ਰਿਜ਼ਰਵ ਬੈਂਕ ਨੇ ਦੱਸਿਆ ਕਿ ਬੈਂਕ ਦੇ ਜਵਾਬ, ਵਿਅਕਤੀਗਤ ਰੂਪ ਨਾਲ ਸੁਣਵਾਈ ਦੌਰਾਨ ਕੀਤੇ ਗਏ ਪੇਸ਼ਕਾਰੀ ਅਤੇ ਬੈਂਕ ਦੁਆਰਾ ਕੀਤੇ ਗਏ ਵਾਧੂ ਸਬਮਿਸ਼ਨ ਦੀ ਜਾਂਚ ਤੋਂ ਬਾਅਦ ਆਰ.ਬੀ.ਆਈ. ਇਸ ਸਿੱਟੇ 'ਤੇ ਪਹੁੰਚਿਆ ਕਿ ਨਿਰਦੇਸ਼ਾਂ ਅਤੇ ਐਕਟ ਦੀ ਉਲੰਘਣਾ ਜਾਂ ਗੈਰ-ਅਨੁਪਾਲਨ ਕਰਨ ਦਾ ਆਰ.ਬੀ.ਐੱਲ. 'ਤੇ ਦੋਸ਼ ਠੀਕ ਹਨ। ਇਸ ਤੋਂ ਬਾਅਦ ਆਰ.ਬੀ.ਐੱਲ. 'ਤੇ ਦੋ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
30 ਕੰਪਨੀਆਂ IPO ਤੋਂ ਇਕੱਠਾ ਕਰਨਗੀਆਂ 45,000 ਕਰੋੜ ਰੁਪਏ!
NEXT STORY