ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਲੋਕਾਂ ਨੂੰ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਿਹਾ ਹੈ। ਤੁਸੀਂ ਇਹ ਸੋਨਾ ਮਾਰਕੀਟ ਕੀਮਤ ਤੋਂ ਘੱਟ ਕੀਮਤ 'ਤੇ ਖਰੀਦ ਸਕਦੇ ਹੋ। ਦੱਸ ਦੇਈਏ ਕਿ ਲੋਕ ਸਸਤਾ ਸੋਨਾ ਸਾਵਰੇਨ ਗੋਲਡ ਬਾਂਡ ਸਕੀਮ ਦੇ ਤਹਿਤ ਖਰੀਦ ਸਕਦੇ ਹਨ। RBI ਨੇ ਵਿੱਤੀ ਸਾਲ 2023-24 ਲਈ ਸਾਵਰੇਨ ਗੋਲਡ ਬਾਂਡ ਦੀ ਦੂਜੀ ਸੀਰੀਜ਼ ਜਾਰੀ ਕਰ ਦਿੱਤੀ ਹੈ। ਸਾਵਰੇਨ ਗੋਲਡ ਬਾਂਡ ਸਕੀਮ 11 ਸਤੰਬਰ ਤੋਂ 15 ਸਤੰਬਰ ਤੱਕ ਗਾਹਕਾਂ ਲਈ ਖੁੱਲ੍ਹੀ ਰਹੇਗੀ। ਸਾਵਰੇਨ ਗੋਲਡ ਬਾਂਡ ਸਕੀਮ ਦੇ ਤਹਿਤ ਸਸਤਾ ਸੋਨਾ ਖਰੀਦਣ ਲਈ ਪੰਜ ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ। ਸੋਨਾ ਔਨਲਾਈਨ ਅਤੇ ਔਫਲਾਈਨ ਮੋਡ ਰਾਹੀਂ ਖਰੀਦਿਆ ਜਾ ਸਕਦਾ ਹੈ। ਸਾਵਰੇਨ ਗੋਲਡ ਬਾਂਡ ਵਿੱਚ ਨਿਵੇਸ਼ਕ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਵਿੱਚ ਨਿਵੇਸ਼ ਕਰਦੇ ਹਨ ਭਾਵ 99.9 ਫ਼ੀਸਦੀ ਸ਼ੁੱਧ ਸੋਨੇ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : G20 ਦਾ ਥੀਮ 'ਇਕ ਧਰਤੀ,ਇਕ ਪਰਿਵਾਰ,ਇਕ ਭਵਿੱਖ' ਵਿਸ਼ਵ ਵਿਕਾਸ ਲਈ ਬਲਿਊ ਪ੍ਰਿੰਟ: ਰਾਸ਼ਟਰਪਤੀ ਮੁਰਮੂ
ਸਾਵਰੇਨ ਗੋਲਡ ਬਾਂਡ ਸਕੀਮ
8 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਭਾਰਤੀ ਰਿਜ਼ਰਵ ਬੈਂਕ ਨੇ ਸਾਵਰੇਨ ਗੋਲਡ ਬਾਂਡ ਸਕੀਮ ਦੀ ਦੂਜੀ ਲੜੀ ਲਈ ਜਾਰੀ ਮੁੱਲ 5,923 ਰੁਪਏ ਪ੍ਰਤੀ ਗ੍ਰਾਮ ਰੱਖਿਆ ਹੈ। ਤੁਸੀਂ 99.9 ਫ਼ੀਸਦੀ ਸ਼ੁੱਧ ਸੋਨਾ ਫਿਜ਼ਿਕਲ ਅਤੇ ਔਨਲਾਈਨ ਤਰੀਕੇ ਨਾਲ ਖਰੀਦ ਸਕਦੇ ਹੋ। ਜੇਕਰ ਤੁਸੀਂ ਸੋਨੇ ਦੀ ਆਨਲਾਈਨ ਖਰੀਦਦਾਰੀ ਕਰਦੇ ਹੋ ਤਾਂ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦਿੱਤੀ ਜਾਵੇਗੀ। ਇਸ ਨਾਲ ਕੀਮਤ ਘਟ ਕੇ 5,873 ਰੁਪਏ ਪ੍ਰਤੀ ਗ੍ਰਾਮ ਰਹਿ ਜਾਵੇਗੀ।
ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?
ਕਿੰਨਾ ਮਿਲੇਗਾ ਵਿਆਜ਼
ਜੇਕਰ ਨਿਵੇਸ਼ਕ ਇਸ ਯੋਜਨਾ ਦੇ ਤਹਿਤ ਸੋਨੇ 'ਚ ਨਿਵੇਸ਼ ਕਰਦੇ ਹਨ ਤਾਂ ਲੋਕਾਂ ਨੂੰ ਛਿਮਾਹੀ ਆਧਾਰ 'ਤੇ ਤੈਅ ਕੀਮਤ 'ਤੇ 2.50 ਫ਼ੀਸਦੀ ਦਾ ਵਿਆਜ ਦਿੱਤਾ ਜਾਵੇਗਾ। ਸਾਵਰੇਨ ਗੋਲਡ ਬਾਂਡ ਦੀ ਮਿਆਦ ਪੂਰੀ ਹੋਣ ਦੀ ਮਿਆਦ 8 ਸਾਲ ਹੈ। ਇਸੇ ਪੰਜ ਸਾਲਾਂ ਤੋਂ ਬਾਅਦ ਗਾਹਕਾਂ ਕੋਲ ਇਸ ਤੋਂ ਬਾਹਰ ਨਿਕਲਣ ਦਾ ਵਿਕਲਪ ਹੋਵੇਗਾ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਕਿਥੋਂ ਖਰੀਦ ਕੀਤਾ ਜਾਵੇ ਸੋਨਾ
ਇਸ ਸਕੀਮ ਦੀ ਦੂਜੀ ਲੜੀ ਦੇ ਤਹਿਤ ਸਸਤਾ ਸੋਨਾ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (SHCIL), ਪੋਸਟ ਆਫਿਸ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ, NSE ਅਤੇ BSE ਰਾਹੀਂ ਖਰੀਦਿਆ ਜਾ ਸਕਦਾ ਹੈ। ਡੀਮੈਟ ਖਾਤੇ ਦੇ ਰਾਹੀਂ ਇਸ ਵਿੱਚ ਨਿਵੇਸ਼ ਕਰ ਸਕਦੇ ਹਨ।
ਕਿੰਨਾ ਕੀਤਾ ਜਾ ਸਕਦੈ ਨਿਵੇਸ਼
ਇਸ ਬਾਂਡ ਦੇ ਤਹਿਤ ਭਾਰਤੀ ਨਿਵਾਸੀ, ਹਿੰਦੂ ਅਣਵੰਡੇ ਪਰਿਵਾਰ (HUF), ਟਰੱਸਟ, ਯੂਨੀਵਰਸਿਟੀਆਂ ਅਤੇ ਚੈਰੀਟੇਬਲ ਸੰਸਥਾਵਾਂ ਨਿਵੇਸ਼ ਕਰ ਸਕਦੇ ਹਨ। ਇੱਕ ਵਿਅਕਤੀ ਨੂੰ ਇੱਕ ਸਾਲ ਵਿੱਚ ਵੱਧ ਤੋਂ ਵੱਧ 4 ਕਿਲੋ ਸੋਨਾ ਖਰੀਦਣ ਦੀ ਇਜਾਜ਼ਤ ਹੈ। ਜਦੋਂ ਕਿ ਟਰੱਸਟ ਅਤੇ ਸੰਸਥਾਵਾਂ ਇੱਕ ਸਾਲ ਵਿੱਚ 20 ਕਿਲੋ ਸੋਨਾ ਖਰੀਦ ਸਕਦੀਆਂ ਹਨ।
ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ’ਚ ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੀ ਤਨਿਸ਼ਕ
NEXT STORY