ਨਵੀਂ ਦਿੱਲੀ—ਆਰ.ਬੀ.ਆਈ. ਵਲੋਂ ਲਗਾਤਾਰ ਮੈਸੇਜ ਭੇਜ ਲੋਕਾਂ ਨੂੰ 10 ਰੁਪਏ ਦੇ ਸਿੱਕੇ ਲੈਣ ਲਈ ਕਿਹਾ ਜਾ ਰਿਹਾ ਹੈ? ਆਖਿਰ ਕਿਉਂ ਹੈ ਆਰ.ਬੀ.ਆਈ ਨੂੰ ਲੋਕਾਂ ਨੂੰ ਅਜਿਹੇ ਮੈਸੇਜ ਭੇਜਣ ਦੀ ਜ਼ਰੂਰਤ। ਲੋਕਾਂ ਨੂੰ ਸਚੇਤ ਕਰ ਰਿਹਾ ਹੈ ਕਿ ਹਰ ਤਰ੍ਹਾਂ ਦੇ ਸਿੱਕਿਆਂ ਨੂੰ ਸਵੀਕਾਰ ਕਰਨ। ਆਰ.ਬੀ.ਆਈ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 14 ਤਰ੍ਹਾਂ ਦੇ ਸਿੱਕੇ ਚੱਲ ਰਹੇ ਹਨ ਅਤੇ ਸਾਰੇ ਵੈਧ ਹਨ।
ਦਰਅਸਲ ਕੁਝ ਸਮੇਂ 'ਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ 10 ਰੁਪਏ ਦਾ ਨਵਾਂ ਸਿੱਕਾ ਨਕਲੀ ਹੈ। ਇਸ ਅਫਵਾਹ ਦਾ ਅਸਰ ਇੰਝ ਹੋ ਰਿਹਾ ਹੈ ਕਿ ਛੋਟੇ ਦੁਕਾਨਦਾਰਾਂ ਨੇ 10 ਰੁਪਏ ਦੇ ਸਿੱਕਿਆਂ ਨੂੰ ਲੈਣਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਗਾਹਕਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ। ਇਸ ਕੰਫਿਊਜ਼ਨ ਨੂੰ ਦੂਰ ਕਰਨ ਲਈ ਆਰ.ਬੀ.ਆਈ. ਵਲੋਂ ਲੋਕਾਂ ਨੂੰ ਐੱਸ.ਐੱਮ.ਐੱਸ. ਭੇਜੇ ਜਾ ਰਹੇ ਹਨ।
ਆਰ.ਬੀ.ਆਈ.ਨੇ ਕੀਤੀ ਲੋਕਾਂ ਨੂੰ ਅਪੀਲ
ਆਰ.ਬੀ.ਆਈ. ਨੇ ਕਰੋੜਾਂ ਲੋਕਾਂ ਨੂੰ ਐੱਸ.ਐੱਮ.ਐੱਸ. ਕਰਕੇ ਬਿਨ੍ਹਾਂ ਡਰ ਦੇ 10 ਰੁਪਏ ਦੇ ਨਵੇਂ ਸਿੱਕੇ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਫਿਰ ਵੀ ਤੁਹਾਨੂੰ ਭਰੋਸਾ ਨਹੀਂ ਹੈ ਤਾਂ 14440 'ਤੇ ਫੋਨ ਕਰਨ। ਇਸ ਫੋਨ ਨੰਬਰ 'ਤੇ ਤੁਹਾਨੂੰ ਇਕ ਰਿਕਾਰਡ ਕੀਤਾ ਹੋਇਆ ਸੰਦੇਸ਼ ਸੁਣਨ ਨੂੰ ਮਿਲੇਗਾ ਜਿਸ 'ਚ ਦੱਸਿਆ ਗਿਆ ਕਿ ਭਾਰਤ ਸਰਕਾਰ ਨੇ ਵੱਖ-ਵੱਖ ਡਿਜ਼ਾਈਨ 'ਚ 10 ਨਵੇਂ ਸਿੱਕਿਆਂ ਨੂੰ ਜਾਰੀ ਕੀਤਾ ਹੈ ਅਤੇ ਸਾਰੇ ਵੈਧ ਹਨ।
ਕਾਨੂੰਨੀ ਕਾਰਵਾਈ ਦੀ ਵੀ ਗੱਲ ਕਹੀਂ ਗਈ
ਦੱਸ ਦੇਈਏ ਕਿ ਆਰ.ਬੀ.ਆਈ. ਨੇ ਇਸ ਤੋਂ ਪਹਿਲਾਂ ਨਵੰਬਰ ਮਹੀਨੇ 'ਚ ਵੀ ਸਫਾਈ ਦਿੱਤੀ ਸੀ ਕਿ ਸਾਰੇ ਤਰ੍ਹਾਂ ਦੇ ਸਿੱਕੇ ਠੀਕ ਹਨ ਅਤੇ ਲੋਕ ਉਨ੍ਹਾਂ ਨੂੰ ਲੈਣ ਤੋਂ ਮਨ੍ਹਾ ਨਾ ਕਰਨ। ਦਸ ਰੁਪਏ ਦਾ ਸਿੱਕਾ ਲੈਣ ਤੋਂ ਮਨ੍ਹਾ ਕਰਨ 'ਤੇ ਕਾਨੂੰਨੀ ਕਾਰਵਾਈ ਦੀ ਗੱਲ ਕਹੀਂ ਗਈ ਸੀ ਪਰ ਫਿਰ ਵੀ ਲੋਕਾਂ 'ਚ ਡਰ ਬਣਿਆ ਰਿਹਾ। ਆਰ.ਬੀ.ਆਈ. ਨੇ ਲੋਕਾਂ ਨੂੰ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਸਾਰੇ ਸਿੱਕੇ ਵੈਧ ਹਨ ਪਰ ਲੋਕਇਸ 'ਤੇ ਯਕੀਨ ਨਹੀਂ ਕਰ ਰਹੇ ਜਿਸ ਕਾਰਨ ਆਰ.ਬੀ.ਆਈ. ਨੇ ਇਹ ਕਹਿ ਦਿੱਤਾ ਕਿ ਜੇਕਰ ਕੋਈ 10 ਰੁਪਏ ਦੇ ਸਿੱਕਿਆਂ ਨੂੰ ਲੈਣ ਤੋਂ ਮਨ੍ਹਾ ਕਰਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਬੈਂਕਾਂ ਲਈ ਵੀ ਜਾਰੀ ਹੋਈ ਸੀ ਗਾਈਡਲਾਈਨ
ਕੁਝ ਸਮੇਂ ਪਹਿਲਾਂ ਅਜਿਹੀ ਹੀ ਸਮੱਸਿਆ ਬੈਂਕਾਂ 'ਚ ਵੀ ਦੇਖੀ ਜਾ ਰਹੀ ਸੀ। ਦਰਅਸਲ ਬੀਤੇ ਕੁਝ ਸਮੇਂ 'ਚ ਸ਼ਿਕਾਇਤਾਂ ਆ ਰਹੀਆਂ ਸਨ ਕਿ ਬੈਂਕਕਰਮੀ ਸਿੱਕੇ ਜਮ੍ਹਾ ਕਰਨ ਲਈ ਮਨ੍ਹਾ ਕਰ ਰਹੇ ਹਨ। ਆਰ.ਬੀ.ਆਈ ਨੇ ਬੈਂਕਾਂ 'ਤੇ ਸਖਤੀ ਕੀਤੀ ਅਤੇ ਉਨ੍ਹਾਂ ਨੂੰ ਆਦੇਸ਼ ਦਿੱਤੇ ਕਿ ਬੈਂਕਾਂ ਨੂੰ ਬਾਹਰ ਬੋਰਡ ਲਗਾਉਣ ਹੋਵੇਗਾ ਕਿ ਹਰ ਤਰ੍ਹਾਂ ਦੇ ਸਿੱਕੇ ਵੈਧ ਹਨ ਅਤੇ ਬੈਂਕ ਨੂੰ ਵੀ ਸਿੱਕੇ ਲੈਣੇ ਹੋਣਗੇ।
ਇਸ ਕਾਨੂੰਨ ਦੇ ਤਹਿਤ ਜ਼ਿਆਦਾ ਰਿਟਰਨ ਦਾ ਝਾਂਸਾ ਦੇ ਕੇ ਨਹੀਂ ਲੁੱਟ ਸਕਣਗੀਆਂ ਕੰਪਨੀਆਂ
NEXT STORY