ਮੁੰਬਈ— ਜੂਨ 'ਚ ਹੋਮ ਤੇ ਆਟੋ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ ਸਸਤੇ ਹੋ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਜੂਨ 'ਚ ਹੋਣ ਵਾਲੀ ਬੈਠਕ 'ਚ ਪ੍ਰਮੁੱਖ ਨੀਤੀਗਤ ਦਰ ਰੇਪੋ 'ਚ ਇਕ ਹੋਰ ਕਟੌਤੀ ਕਰ ਸਕਦਾ ਹੈ।
ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ ਫਰਵਰੀ ਤੇ ਅਪ੍ਰੈਲ 'ਚ ਕ੍ਰਮਵਾਰ 0.25 ਤੇ 0.25 ਫੀਸਦੀ ਦੀ ਕਟੌਤੀ ਕੀਤੀ ਸੀ। ਇਸ ਵਕਤ ਆਰ. ਬੀ. ਆਈ. ਦੀ ਰੇਪੋ ਦਰ 6 ਫੀਸਦੀ ਹੈ, ਜਿਸ ਦਰ 'ਤੇ ਉਹ ਬੈਂਕਾਂ ਨੂੰ ਇਕ ਦਿਨ ਲਈ ਨਕਦ ਉਧਾਰ ਦਿੰਦਾ ਹੈ। ਇਸ 'ਚ ਹੋਰ ਕਮੀ ਹੋਣ ਨਾਲ ਤੁਹਾਡੀ ਈ. ਐੱਮ. ਆਈ. ਵੀ. ਘੱਟ ਹੋ ਜਾਵੇਗੀ।
ਗਲੋਬਲ ਪੱਧਰ 'ਤੇ ਬਾਜ਼ਾਰ ਸੰਬੰਧੀ ਸੂਚਨਾਵਾਂ ਉਪਲੱਬਧ ਕਰਾਉਣ ਵਾਲੀ ਲੰਡਨ ਦੀ ਫਰਮ ਆਈ. ਐੱਚ. ਐੱਸ. ਮਾਰਕੀਟ ਨੇ ਇਕ ਰਿਪੋਰਟ 'ਚ ਇਕ ਵਾਰ ਫਿਰ ਰੇਪੋ ਦਰ ਘਟਣ ਦਾ ਅੰਦਾਜ਼ਾ ਪ੍ਰਗਟ ਕੀਤਾ ਹੈ। ਹਾਲਾਂਕਿ ਉਸ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਸ ਮਗਰੋਂ ਮਹਿੰਗਾਈ ਤੇ ਵਿੱਤੀ ਘਾਟੇ ਦੇ ਖਦਸ਼ੇ ਕਾਰਨ ਸਾਲ ਦੇ ਬਾਕੀ ਬਚੇ ਹੋਏ ਮਹੀਨਿਆਂ 'ਚ ਰੇਪੋ 'ਚ ਕਟੌਤੀ ਦੀ ਗੁੰਜਾਇਸ਼ ਘੱਟ ਹੋਵੇਗੀ। ਉਸ ਦਾ ਕਹਿਣਾ ਹੈ ਕਿ ਆਰ. ਬੀ. ਆਈ. 2020 ਦੇ ਸ਼ੁਰੂ ਤੋਂ ਮਿਡਲ ਵਿਚਕਾਰ ਨੀਤੀਗਤ ਰੁਖ਼ ਸਖਤ ਕਰ ਸਕਦਾ ਹੈ।
ਰਿਪੋਰਟ ਮੁਤਾਬਕ, ਘਰੇਲੂ ਤੇ ਗਲੋਬਲ ਅਰਥਵਿਵਸਥਾ 'ਚ ਨਰਮੀ ਤੇ ਫਿਲਹਾਲ ਦੇਸ਼ 'ਚ ਮਹਿੰਗਾਈ ਦਰ ਆਰ. ਬੀ. ਆਈ. ਦੇ ਟੀਚੇ ਤੋਂ ਘੱਟ ਰਹਿਣ ਨਾਲ ਅਜਿਹੀ ਸੰਭਾਵਨਾ ਹੈ ਕਿ ਨੀਤੀਗਤ ਦਰ 'ਚ ਹੋਰ ਕਟੌਤੀ ਕੀਤੀ ਜਾ ਸਕਦੀ ਹੈ। ਗਲੋਬਲ ਫਰਮ ਦਾ ਮੰਨਣਾ ਹੈ ਕਿ ਜੂਨ 2019 ਤੋਂ ਬਾਅਦ ਨੀਤੀਗਤ ਦਰ 'ਚ ਹੋਰ ਕਟੌਤੀ ਨਹੀਂ ਹੋਵੇਗੀ।
ਟਾਟਾ ਗਲੋਬਲ ਨੇ ਸ਼ਿਖਾ ਸ਼ਰਮਾ, ਭਰਤ ਪੁਰੀ ਨੂੰ ਬਣਾਇਆ ਨਿਰਦੇਸ਼ਕ
NEXT STORY