ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਆਦੇਸ਼ ਦਿੱਤਾ ਹੈ ਕਿ ਜੋਖ਼ਮ ਦੇ ਘੇਰੇ ਵਿਚ ਆ ਰਹੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨ.ਬੀ.ਐਫ.ਸੀ.) ਅਤੇ ਸ਼ਹਿਰੀ ਸਹਿਕਾਰੀ ਬੈਂਕ (ਯੂ.ਸੀ.ਬੀ.) ਦਾ ਅੰਦਰੂਨੀ ਆਡਿਟ ਕੀਤਾ ਜਾਵੇ। ਇਹ ਵੀ ਸਪੱਸ਼ਟ ਕੀਤਾ ਕਿ ਉਹ ਸਾਰੇ ਐਨ.ਬੀ.ਐਫ.ਸੀ. ਜੋਖ਼ਮ ਦੇ ਘੇਰੇ ਵਿਚ ਆ ਜਾਣਗੇ, ਜਿਨ੍ਹਾਂ ਦਾ ਆਕਾਰ (ਐਨ.ਬੀ.ਐਫ.ਸੀ. ਆਕਾਰ) 5,000 ਕਰੋੜ ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਹੀ 500 ਕਰੋੜ ਰੁਪਏ ਤੋਂ ਵੱਧ ਦੇ ਆਕਾਰ ਵਾਲੇ ਸ਼ਹਿਰੀ ਜਨਤਕ ਖੇਤਰ ਦੇ ਬੈਂਕਾਂ ਦਾ ਆਡਿਟ ਵੀ ਕੀਤਾ ਜਾਵੇਗਾ। ਦੂਜੇ ਸ਼ਬਦਾਂ ਵਿਚ ਸ਼ਹਿਰੀ ਸਹਿਕਾਰੀ ਬੈਂਕ ਅਤੇ ਘੱਟ ਆਕਾਰ ਵਾਲੇ ਐਨ.ਬੀ.ਐਫ.ਸੀ. ਆਡਿਟ ਦੇ ਦਾਇਰੇ ਤੋਂ ਬਾਹਰ ਰਹਿਣਗੇ।
ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਣਾਈ ਨਵੀਂ ਨੀਤੀ, ਚੁਣੇ ਦੇਸ਼ ਦੇ 728 ਜ਼ਿਲ੍ਹੇ
RBI ਨੇ ਸੀਨੀਅਰ ਕਾਰਜਕਾਰੀ ਕਮੇਟੀ ਦੇ ਗਠਨ ਦਾ ਦਿੱਤਾ ਆਦੇਸ਼
ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਗਏ ਸਰਕੂਲਰ ਅਨੁਸਾਰ ਇਸ ਆਡਿਟ ਵਿਚ ਕੰਪਨੀ ਦੀ ਸੁਤੰਤਰਤਾ, ਅਧਿਕਾਰ, ਸਰੋਤ ਅਤੇ ਪੇਸ਼ੇਵਰ ਯੋਗਤਾ 'ਤੇ ਧਿਆਨ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਆਰ.ਬੀ.ਆਈ. ਦਾ ਇਹ ਕਦਮ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੀਆਂ ਵਿੱਤੀ ਗੜਬੜੀਆਂ ਨੂੰ ਲਗਾਮ ਲਗਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦਰਮਿਆਨ ਐਨ.ਬੀ.ਐਫ.ਸੀ. ਵਿਚ ਵਿੱਤੀ ਬੇਨਿਯਮੀਆਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ। ਆਰ.ਬੀ.ਆਈ. ਨੇ ਕਿਹਾ ਹੈ ਕਿ ਐਨ.ਬੀ.ਐਫ.ਸੀ. ਅਤੇ ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਸੀਨੀਅਰ ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਇਹ ਕਮੇਟੀ ਬੋਰਡ ਅਤੇ ਸੀਨੀਅਰ ਮੈਨੇਜਮੈਂਟ ਦੇ ਮੁੱਦਿਆਂ ਦੀ ਰਿਪੋਰਟ ਵੇਖੇਗੀ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਇਹ ਕਮੇਟੀ ਇਸ ਦਾ ਹੱਲ ਵੀ ਲੱਭੇਗੀ।
ਇਹ ਵੀ ਪੜ੍ਹੋ : ਭਾਰਤ ਦਾ ਕਰਜ਼ਦਾਰ ਹੈ ਅਮਰੀਕਾ , ਦੇਣੇ ਹਨ 216 ਅਰਬ ਡਾਲਰ
ਐਨ.ਬੀ.ਐਫ.ਸੀ. ਅਤੇ ਯੂ.ਸੀ.ਬੀ. ਦਾ ਬੋਰਡ ਹੀ ਕਰੇਗਾ ਅੰਦਰੂਨੀ ਆਡਿਟ
ਆਰ.ਬੀ.ਆਈ. ਦੇ ਨਿਰਦੇਸ਼ਾਂ ਅਨੁਸਾਰ ਐਨ.ਬੀ.ਐਫ.ਸੀ. ਅਤੇ ਯੂ.ਸੀ.ਬੀ. ਦਾ ਬੋਰਡ ਅੰਦਰੂਨੀ ਆਡਿਟ ਕਰੇਗਾ। ਬੋਰਡ ਖੁਦ ਇਹ ਵੀ ਸੁਨਿਸ਼ਚਿਤ ਕਰੇਗਾ ਕਿ ਅੰਦਰੂਨੀ ਆਡਿਟ ਦੀ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਏਗੀ। ਇਸ ਦੇ ਨਾਲ ਹੀ ਸੀਨੀਅਰ ਪ੍ਰਬੰਧਨ ਸੁਤੰਤਰ ਆਡਿਟ ਫੰਕਸ਼ਨ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਇਸ ਵਿਚ ਜਵਾਬਦੇਹੀ ਅਤੇ ਪਾਰਦਰਸ਼ਿਤਾ ਨੂੰ ਉਤਸ਼ਾਹਤ ਕਰਨਾ ਵੀ ਸ਼ਾਮਲ ਹੋਵੇਗਾ। ਅੰਦਰੂਨੀ ਆਡਿਟ ਫੰਕਸ਼ਨ ਨੇ ਇਹ ਵੀ ਵੇਖਣ ਹੋਵੇਗਾ ਕਿ ਇਹ ਗਵਰਨੈੱਸ ਨੂੰ ਬਿਹਤਰ ਬਣਾਏ ਅਤੇ ਇਸਨੂੰ ਕਾਰੋਬਾਰੀ ਫੈਸਲਿਆਂ ਲਈ ਲਾਗੂ ਕਰੇ। ਆਰ.ਬੀ.ਆਈ. ਨੇ ਕਿਹਾ ਹੈ ਕਿ ਇੰਟਰਨਲ ਆਡਿਟ ਫੰਕਸ਼ਨ ਕੋਲ ਪੂਰੇ ਅਧਿਕਾਰ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਨਿਵੇਸ਼ਕਾਂ 'ਚ ਸੋਨੇ ਦਾ ਮੋਹ ਹੋਇਆ ਭੰਗ, ਇਸ ਕਾਰਨ ਨਹੀਂ ਵਧ ਰਹੀ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਰਕਾਰ ਵੱਲੋਂ 3.92 ਲੱਖ ਕਰੋੜ ਰੁਪਏ ਮੁੱਲ ਦੇ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ
NEXT STORY