ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (RBI) ਨੇ ਅਸੁਰੱਖਿਅਤ ਉਪਭੋਗਤਾ ਅਤੇ ਨਿੱਜੀ ਕਰਜ਼ਿਆਂ ਲਈ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਖਪਤਕਾਰਾਂ ਦੇ ਕਰਜ਼ਿਆਂ ਦਾ ਜੋਖਮ ਭਾਰ 100 ਪ੍ਰਤੀਸ਼ਤ ਤੋਂ ਵਧਾ ਕੇ 125 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਫੈਸਲੇ ਨਾਲ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਤੋਂ ਕਰਜ਼ਾ ਲੈਣਾ ਅਤੇ ਕ੍ਰੈਡਿਟ ਕਾਰਡ ਰੱਖਣਾ ਮਹਿੰਗਾ ਹੋ ਜਾਵੇਗਾ। ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
ਇਹ ਵੀ ਪੜ੍ਹੋ : Jaguar ਖ਼ਰੀਦ ਮੁਸੀਬਤ 'ਚ ਫਸਿਆ ਕਾਰੋਬਾਰੀ, ਹੁਣ ਕੰਪਨੀ ਦੇਵੇਗੀ 42 ਲੱਖ ਰੁਪਏ ਜੁਰਮਾਨਾ
ਆਰਬੀਆਈ ਮੁਤਾਬਕ ਇਹ ਨਿਯਮ ਨਵੇਂ ਅਤੇ ਪੁਰਾਣੇ ਕਰਜ਼ਿਆਂ 'ਤੇ ਲਾਗੂ ਹੋਣਗੇ। ਹਾਲਾਂਕਿ, ਹਾਊਸਿੰਗ, ਸਿੱਖਿਆ, ਵਾਹਨ ਲੋਨ ਅਤੇ ਸੋਨੇ ਦੇ ਬਦਲੇ ਲਏ ਗਏ ਕਰਜ਼ੇ ਦਾਇਰੇ ਤੋਂ ਬਾਹਰ ਰਹਿਣਗੇ। ਮਾਈਕ੍ਰੋਫਾਈਨੈਂਸ ਲੋਨ ਅਤੇ ਸੈਲਫ ਹੈਲਪ ਗਰੁੱਪ ਲੋਨ ਵੀ ਇਸ ਤੋਂ ਅਲੱਗ ਰਹਿਣਗੇ। ਹੁਣ ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨੂੰ ਹੁਣ ਖਪਤਕਾਰਾਂ ਅਤੇ ਨਿੱਜੀ ਕਰਜ਼ਿਆਂ ਲਈ ਉੱਚ ਜੋਖਮ ਦਾ ਪ੍ਰਬੰਧ ਕਰਨਾ ਹੋਵੇਗਾ। ਇਸ ਨਾਲ ਖਪਤਕਾਰਾਂ ਨੂੰ ਲੋਨ ਦੇਣ ਦੀ ਸਮਰੱਥਾ ਘੱਟ ਜਾਵੇਗੀ ਅਤੇ ਬੈਂਕ ਉੱਚ ਵਿਆਜ ਦਰਾਂ 'ਤੇ ਕਰਜ਼ਾ ਦੇ ਸਕਦੇ ਹਨ।
ਇਹ ਵੀ ਪੜ੍ਹੋ : ਗਾਹਕ ਨੂੰ ਭੇਜਿਆ ਖ਼ਰਾਬ ਫੋਨ, ਹੁਣ ਆਨਲਾਈਨ ਕੰਪਨੀ ਤੇ Apple ਨੂੰ ਭਰਨਾ ਪਵੇਗਾ 1 ਲੱਖ ਤੋਂ ਵਧੇਰੇ ਜੁਰਮਾਨਾ
ਅਸੁਰੱਖਿਅਤ ਸ਼੍ਰੇਣੀ ਵਿੱਚ ਸ਼ਾਮਲ ਹੋਏ ਵਾਹਨ ਕਰਜ਼ੇ
ਆਰਬੀਆਈ ਅਨੁਸਾਰ ਉਹ ਸਾਰੇ ਟਾਪ ਅੱਪ ਲੋਨ ਜਿਹੜੇ ਅਜਿਹੀ ਜਾਇਦਾਦ ਦੇ ਬਦਲੇ ਦਿੱਤੇ ਗਏ ਹਨ ਜਿਨ੍ਹਾਂ ਦੀਆਂ ਕੀਮਤਾਂ ਵਿੱਚ ਭਵਿੱਖ ਵਿਚ ਗਿਰਾਵਟ ਆ ਸਕਦੀ ਹੈ ਤਾਂ ਅਜਿਹੇ ਕਰਜ਼ਿਆਂ ਨੂੰ ਕ੍ਰੈਡਿਟ ਰੇਟਿੰਗ ਅਤੇ ਐਕਸਪੋਜ਼ਰ ਉਦੇਸ਼ਾਂ ਲਈ ਅਸੁਰੱਖਿਅਤ ਕਰਜ਼ਿਆਂ ਵਜੋਂ ਮੰਨਿਆ ਜਾਵੇਗਾ। ਇਸ ਵਿੱਚ ਵਾਹਨਾਂ ਵਰਗੇ ਕਰਜ਼ੇ ਸ਼ਾਮਲ ਹੋਣਗੇ।
ਕ੍ਰੈਡਿਟ ਕਾਰਡਾਂ 'ਤੇ ਜੋਖਮ ਦਾ ਭਾਰ ਵਧਿਆ
ਕ੍ਰੈਡਿਟ ਕਾਰਡਾਂ ਲਈ ਜੋਖਮ ਭਾਰ ਬੈਂਕਾਂ ਲਈ 125 ਪ੍ਰਤੀਸ਼ਤ ਅਤੇ NBFCs ਲਈ 100 ਪ੍ਰਤੀਸ਼ਤ ਹੈ। ਇਸ ਨੂੰ ਵਧਾ ਕੇ ਕ੍ਰਮਵਾਰ 150 ਅਤੇ 125 ਫੀਸਦੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਗਲੋਬਲ ਸਪਲਾਇਰ ਬਣਨ ਲਈ ਨਿਵੇਸ਼ ਦੇ ਨਵੇਂ ਤਰੀਕੇ ਲੱਭ ਰਿਹੈ ਸਾਊਦੀ ਅਰਬ, ਬਣਾ ਰਿਹੈ ਇਹ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਚੇ ਤੇਲ 'ਚ ਗਿਰਾਵਟ ਦਾ ਸਿਲਸਿਲਾ ਜਾਰੀ, 4 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪੁੱਜੀਆਂ ਕੀਮਤਾਂ
NEXT STORY