ਨਵੀਂ ਦਿੱਲੀ—ਆਰ.ਬੀ.ਐੱਲ. ਬੈਂਕ ਦਾ ਸ਼ੁੱਧ ਲਾਭ 31 ਦਸੰਬਰ 2019 ਨੂੰ ਖਤਮ ਤਿਮਾਹੀ 'ਚ 69 ਫੀਸਦੀ ਫਿਸਲ ਕੇ 69.9 ਕਰੋੜ ਰੁਪਏ ਰਿਹਾ। ਆਰ.ਬੀ.ਐੱਲ. ਬੈਂਕ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਬੈਂਕ ਨੂੰ 225.20 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਹਾਲਾਂਕਿ ਬੈਂਕ ਦੀ ਕੁੱਲ ਆਮਦਨ 2019-20 ਦੀ ਅਕਤੂਬਰ-ਦਸੰਬਰ ਤਿਮਾਹੀ 'ਚ 2,644.30 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 1,029.20 ਕਰੋੜ ਰੁਪਏ ਸੀ। ਪਿਛਲੀ ਤਿਮਾਹੀ 'ਚ ਬੈਂਕ ਦਾ ਕੁੱਲ ਐੱਨ.ਪੀ.ਏ. ਵਧ ਕੇ ਕੁੱਲ ਕਰਜ਼ ਦਾ 3.33 ਫੀਸਦੀ ਹੋ ਗਈ ਜੋ ਇਕ ਸਾਲ ਪਹਿਲਾਂ 2018-19 ਦੀ ਇਸ ਤਿਮਾਹੀ 'ਚ 1.38 ਫੀਸਦੀ ਸੀ।
ਸਪਾਟ ਸ਼ੁਰੂਆਤ ਦੇ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ-ਨਿਫਟੀ 'ਚ ਮਾਮੂਲੀ ਵਾਧਾ
NEXT STORY