ਨਵੀਂ ਦਿੱਲੀ (ਭਾਸ਼ਾ) – ਵਪਾਰ ਮੰਤਰਾਲਾ ਨੇ ਘਰੇਲੂ ਟਾਈਲਸ ਉਦਯੋਗ ਨੂੰ ਸੁਰੱਖਿਆ ਦੇਣ ਲਈ ਚੀਨ ਅਤੇ ਤਾਈਵਾਨ ਤੋਂ ਇੰਪੋਰਟ ਕੀਤੀਆਂ ਜਾਣ ਵਾਲੀਆਂ ਸਸਤੀਆਂ ਵਿਨਾਈਲ ਟਾਈਲਾਂ ’ਤੇ ਪੰਜ ਸਾਲ ਲਈ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਮੰਤਰਾਲਾ ਦੇ ਤਹਿਤ ਗਠਿਤ ਡਾਇਰੈਕਟੋਰੇਟ ਜਨਰਲ ਆਫ ਟ੍ਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਨੇ ਆਪਣੀ ਸਿਫਾਰਿਸ਼ ’ਚ ਕਿਹਾ ਕਿ ਚੀਨ ਅਤੇ ਤਾਈਵਾਨ ਤੋਂ ਇੰਪੋਰਟ ਕੀਤੀਆਂ ਜਾਣ ਵਾਲੀਆਂ ਟਾਈਲਾਂ ’ਤੇ ਡਿਊਟੀ ਲਗਾਈ ਜਾਵੇ। ਡਾਇਰੈਕਟੋਰੇਟ ਜਨਰਲ ਨੇ ਆਪਣੀ ਜਾਂਚ ’ਚ ਪਾਇਆ ਕਿ ਇਨ੍ਹਾਂ ਦੇਸ਼ਾਂ ਤੋਂ ਭਾਰਤ ’ਚ ਵਿਨਾਈਲ ਟਾਈਲਸ ਨੂੰ ਬੇਹੱਦ ਸਸਤੀਆਂ ਦਰਾਂ ’ਤੇ ਐਕਸਪੋਰਟ ਕੀਤਾ ਜਾ ਰਿਹਾ ਹੈ। ਇਸ ਦਾ ਉਲਟ ਅਸਰ ਘਰੇਲੂ ਟਾਈਲਸ ਉਦਯੋਗ ’ਤੇ ਪੈ ਰਿਹਾ ਹੈ। ਵਿਨਾਈਲ ਟਾਈਲਸ ਦਾ ਇਸਤੇਮਾਲ ਘਰਾਂ ਅਤੇ ਕਮਰਸ਼ੀਅਲ ਇਮਾਰਤਾਂ ’ਚ ਫਲੋਰਿੰਗ ਲਈ ਕੀਤਾ ਜਾਂਦਾ ਹੈ। ਇਹ ਦੇਖਣ ’ਚ ਕੁਦਰਤੀ ਲਗਦੀਆਂ ਹਨ ਪਰ ਇਹ ਅਸਲ ’ਚ ਪੀ. ਵੀ. ਸੀ. ਤੋਂ ਬਣੀਆਂ ਹੁੰਦੀਆਂ ਹਨ। ਚੀਨ ਅਤੇ ਤਾਈਵਾਨ ਤੋਂ ਸਸਤੀਆਂ ਵਿਨਾਈਲ ਟਾਈਲਾਂ ਦੇ ਇੰਪੋਰਟ ਦੀ ਸ਼ਿਕਾਇਤ ਵੇਲਸਪਨ ਫਲੋਰਿੰਗ ਲਿਮਟਿਡ ਅਤੇ ਵੇਲਸਪਨ ਇੰਡੀਆ ਲਿਮਟਿਡ ਨੇ ਕੀਤੀ ਸੀ।
AirIndia ਦੀ ਐਕਵਾਇਰਮੈਂਟ ਦਾ ਇਕ ਸਾਲ ਹੋਇਆ ਪੂਰਾ, ਇਤਿਹਾਸਿਕ ਆਰਡਰ ਨੂੰ ਅੰਤਿਮ ਰੂਪ ਦੇ ਰਿਹਾ ਟਾਟਾ ਸਮੂਹ
NEXT STORY