ਨਵੀਂ ਦਿੱਲੀ—ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਬਾਜ਼ਾਰਾਂ ਦੀ ਸ਼ੁਰੂਆਰ ਤਾਂ ਚੰਗੀ ਰਹੀ ਪਰ ਉੱਪਰੀ ਪੱਧਰਾਂ 'ਤੇ ਮੁਨਾਫਾ ਵਸੂਲੀ ਹਾਵੀ ਹੁੰਦੀ ਦਿਸੀ ਹੈ। ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਨੇ 9939.3 ਤੱਕ ਦਸਤਕ ਦਿੱਤੀ, ਤਾਂ ਸੈਂਸੈਕਸ 32136 ਤੱਕ ਪਹੁੰਚਣ 'ਚ ਕਾਮਯਾਬ ਹੋਇਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 216.98 ਅੰਕ ਭਾਵ 0.68 ਫੀਸਦੀ ਵਧ ਕੇ 32,245.87 'ਤੇ ਅਤੇ ਨਿਫਟੀ 51.15 ਅੰਕ ਭਾਵ 0.52 ਫੀਸਦੀ ਵਧ ਕੇ 9,966.40 'ਤੇ ਬੰਦ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.25 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ ਵੀ 0.25 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ. ਐੱਸ. ਈ. ਦੇ ਸਮਾਲਕੈਪ ਇੰਡੈਕਸ 'ਚ ਵੀ 0.25 ਫੀਸਦੀ ਦਾ ਉਛਾਲ ਆਇਆ ਹੈ।
ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਤੇਜ਼ੀ
ਬੈਂਕਿੰਗ, ਐੱਫ,ਐੱਮ. ਸੀ. ਜੀ., ਆਈ. ਟੀ. ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਨਿਫਟੀ ਦੇ ਐੱਫ. ਐੱਮ. ਸੀ. ਜੀ. ਇੰਡੈਕਸ 'ਚ ਕਰੀਬ 1 ਫੀਸਦੀ, ਆਈ. ਟੀ. ਇੰਡੈਕਸ 'ਚ 1 ਫੀਸਦੀ ਅਤੇ ਪੀ. ਐੱਮ. ਯੂ. ਬੈਂਕ ਇੰਡੈਕਸ 'ਚ 1.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਦੇ ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 0.3 ਫੀਸਦੀ ਦੀ ਮਜ਼ਬੂਤੀ ਆਈ ਹੈ। ਹਾਲਾਂਕਿ ਮੀਡੀਆ, ਮੈਟਲ ਅਤੇ ਫਾਰਮਾ ਸ਼ੇਅਰਾਂ 'ਚ ਬਿਕਵਾਲੀ ਦਾ ਦਬਾਅ ਨਜ਼ਰ ਆਇਆ ਹੈ।
ਅੱਜ ਦੇ ਟਾਪ 5 ਗੇਨਰ
-WELCORP
-J&KBANK
-HCC
-ALBK
-SYMPHONY
ਅੱਜ ਦੇ ਟਾਪ 5 ਲੂਜਰ
-FRETAIL
-MRPL
-DIVISLAB
-ATUL
-RELIGARE
ਬੈਂਕਾਂ 'ਚ ਸਿੱਕੇ ਜਮ੍ਹਾ ਨਹੀਂ ਕਰਨ ਦਾ ਮੁੱਦਾ ਰਾਜ ਸਭਾ 'ਚ ਉੱਠਿਆ
NEXT STORY