ਨਵੀਂ ਦਿੱਲੀ— ਰਿਲਾਇੰਸ ਇੰਡਸਟਰੀਜ਼ ਅਤੇ ਬ੍ਰਿਟੇਨ ਦੀ ਬੀ. ਪੀ. ਵੱਲੋਂ ਈਂਧਨ ਦੇ ਪ੍ਰਚੂਨ ਕਾਰੋਬਾਰ ਲਈ ਸਾਂਝਾ ਉੱਦਮ ਬਣਾਉਣ ’ਤੇ ਸਹਿਮਤੀ ਪ੍ਰਗਟਾਈ ਗਈ। ਇਹ ਸਾਂਝਾ ਉੱਦਮ 5500 ਪੈਟਰੋਲ ਪੰਪ ਸਥਾਪਤ ਕਰਨ ਅਤੇ ਜਹਾਜ਼ ਈਂਧਨ ਏ. ਟੀ. ਐੱਫ. ਦੀ ਵਿਕਰੀ ਕਰੇਗਾ। ਦੋਵਾਂ ਕੰਪਨੀਆਂ ਨੇ ਇਸ ’ਤੇ ਸਹਿਮਤੀ ਪ੍ਰਗਟਾਈ ਹੈ। ਇਕ ਬਿਆਨ ’ਚ ਦੋਵਾਂ ਕੰਪਨੀਆਂ ਨੇ ਕਿਹਾ, ‘‘ਅਸੀਂ ਨਵਾਂ ਸਾਂਝਾ ਉੱਦਮ ਬਣਾਉਣ ’ਤੇ ਸਹਿਮਤ ਹੋਏ ਹਾਂ ਜਿਸ ’ਚ ਦੇਸ਼ ’ਚ ਪ੍ਰਚੂਨ ਵਿਕਰੀ ਲਈ ਪੈਟਰੋਲ ਪੰਪ ਅਤੇ ਜਹਾਜ਼ ਈਂਧਨ ਦਾ ਕਾਰੋਬਾਰ ਸ਼ਾਮਲ ਹੋਵੇਗਾ।’’ ਸਾਂਝਾ ਉੱਦਮ ਰਿਲਾਇੰਸ ਦੇ ਮੌਜੂਦਾ ਲਗਭਗ 1400 ਪੈਟਰੋਲ ਪੰਪਾਂ ਦੇ ਨੈੱਟਵਰਕ ਅਤੇ ਜਹਾਜ਼ ਈਂਧਨ ਕਾਰੋਬਾਰ ਨੂੰ ਅੱਗੇ ਵਧਾਏਗਾ।
ਬਿਆਨ ’ਚ ਕਿਹਾ ਗਿਆ ਹੈ, ‘‘ਸਾਂਝੇ ਉੱਦਮ ’ਚ ਰਿਲਾਇੰਸ ਇੰਡਸਟਰੀਜ਼ ਦਾ ਜਹਾਜ਼ ਈਂਧਨ ਕਾਰੋਬਾਰ ਵੀ ਸ਼ਾਮਲ ਹੋਵੇਗਾ। ਫਿਲਹਾਲ ਕੰਪਨੀ ਦੇਸ਼ ਦੇ 30 ਹਵਾਈ ਅੱਡਿਆਂ ’ਤੇ ਕੰਮ ਕਰ ਰਹੀ ਹੈ।’’ ਨਵੇਂ ਸਾਂਝੇ ਉੱਦਮ ’ਚ ਰਿਲਾਇੰਸ ਦੀ 51 ਫ਼ੀਸਦੀ ਅਤੇ ਬੀ. ਪੀ. ਦੀ 49 ਫ਼ੀਸਦੀ ਹਿੱਸੇਦਾਰੀ ਹੋਵੇਗੀ। ਬਿਆਨ ਅਨੁਸਾਰ ਇਸ ਬਾਰੇ ਅੰਤਿਮ ਸਮਝੌਤਾ ਇਸ ਸਾਲ ਹੋਵੇਗਾ ਅਤੇ ਇਹ ਰੈਗੂਲੇਟਰੀ ਤੇ ਹੋਰ ਰਸਮੀ ਮਨਜ਼ੂਰੀਆਂ ’ਤੇ ਨਿਰਭਰ ਹੈ। ਸੌਦਾ 2020 ਦੀ ਪਹਿਲੀ ਛਿਮਾਹੀ ’ਚ ਪੂਰਾ ਹੋਵੇਗਾ।
ਅਮਰੀਕਾ ਨੇ ਚੀਨੀ ਕਰੰਸੀ ਨੂੰ ਰੱਖਿਆ ਬਲੈਕ ਲਿਸਟ ’ਚ
NEXT STORY