ਨਵੀਂ ਦਿੱਲੀ— ਅਮਰੀਕਾ ਅਤੇ ਚੀਨ ਵਿਚਾਲੇ ਲੰਬੇ ਅਰਸੇ ਤੋਂ ਟ੍ਰੇਡ ਵਾਰ ਦਾ ਦੌਰ ਜਾਰੀ ਹੈ। ਦੋਵੇਂ ਹੀ ਦੇਸ਼ ਇਕ-ਦੂਜੇ ਨੂੰ ਹਰ ਸੰਭਵ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ’ਚ ਲੱਗੇ ਹਨ। ਇਸ ਕੜੀ ’ਚ ਚੀਨ ਨੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਆਪਣੀ ਕਰੰਸੀ ਯੁਆਨ ਦੀ ਡੀ-ਵੈਲਿਊਏਸ਼ਨ ਕਰ ਦਿੱਤੀ। ਇਸ ਨਾਲ ਕੌਮਾਂਤਰੀ ਬਾਜ਼ਾਰ ’ਚ ਬਾਕੀ ਦੇਸ਼ਾਂ ਦੇ ਮੁਕਾਬਲੇ ਚੀਨੀ ਉਤਪਾਦਾਂ ਦੀ ਕੀਮਤ ਘੱਟ ਹੋ ਗਈ।
ਚੀਨ ਦੇ ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਨੂੰ ਹੋਣਾ ਲਾਜ਼ਮੀ ਸੀ, ਜੋ ਕੌਮਾਂਤਰੀ ਬਾਜ਼ਾਰ ’ਚ ਵੱਡੀ ਗਿਣਤੀ ’ਚ ਆਪਣੇ ਉਤਪਾਦਾਂ ਦੀ ਬਰਾਮਦ ਕਰਦੇ ਹਨ। ਅਜਿਹੇ ’ਚ ਅਮਰੀਕਾ ਨੇ ਚੀਨ ਨੂੰ ਸਬਕ ਸਿਖਾਉਣ ਲਈ ਚੀਨੀ ਕਰੰਸੀ ਯੁਆਨ ਨੂੰ ਬਲੈਕ ਲਿਸਟ ’ਚ ਪਾ ਦਿੱਤਾ ਹੈ।
ਟ੍ਰੇਡ ਵਾਰ ਦਾ ਵਧਿਆ ਖ਼ਤਰਾ
ਅਮਰੀਕੀ ਟਰੇਜ਼ਰੀ ਡਿਪਾਰਟਮੈਂਟ ਨੇ ਚੀਨ ਨੂੰ ਕਰੰਸੀ ਮੈਨੀਪੁਲੇਟਰ ਦੇ ਤੌਰ ’ਤੇ ਲਿਸਟਿਡ ਕਰ ਦਿੱਤਾ ਹੈ। ਦਰਅਸਲ ਚੀਨ ਨੇ ਆਪਣੀ ਕਰੰਸੀ ਯੁਆਨ ਦੀ ਬੜੀ ਹੀ ਚਲਾਕੀ ਨਾਲ ਡੀ-ਵੈਲਿਊਏਸ਼ਨ ਕਰ ਦਿੱਤੀ। ਇਸ ਕਾਰਣ 2 ਵੱੱਡੀਆਂ ਅਰਥ ਵਿਵਸਥਾਵਾਂ ਅਮਰੀਕਾ ਅਤੇ ਚੀਨ ਦਰਮਿਆਨ ਟ੍ਰੇਡ ਵਾਰ ਦਾ ਖ਼ਤਰਾ ਵਧ ਗਿਆ ਹੈ।
ਚੀਨੀ ਕਰੰਸੀ 11 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ
ਅਮਰੀਕਾ ਵੱਲੋਂ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਲਿਆ ਗਿਆ, ਜਿਸ ’ਚ ਉਨ੍ਹਾਂ ਨੇ ਚੀਨ ’ਤੇ ਗਲਤ ਤਰੀਕੇ ਨਾਲ ਆਪਣੀ ਕਰੰਸੀ ਦੀ ਡੀ-ਵੈਲਿਊਏਸ਼ਨ ਕਰਨ ਦਾ ਦੋਸ਼ ਲਾਇਆ ਸੀ। ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਸਾਲ 1994 ਤੋਂ ਬਾਅਦ ਚੀਨੀ ਕਰੰਸੀ ਨੂੰ ਬਲੈਕ ਲਿਸਟ ਨਹੀਂ ਕੀਤਾ ਗਿਆ ਸੀ। ਬੀਤੇ ਸੋਮਵਾਰ ਨੂੰ ਚੀਨ ਆਪਣੀ ਕਰੰਸੀ ਦੀ ਡੀ-ਵੈਲਿਊਏਸ਼ਨ ਕਰ ਕੇ ਉਸ ਨੂੰ 11 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਲੈ ਗਿਆ ਸੀ।
ਅਮਰੀਕੀ ਕਰੰਸੀ ਦੇ ਮੁਕਾਬਲੇ ਡਿੱਗਾ ਯੁਆਨ
ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਯੁਆਨ ਅਮਰੀਕੀ ਕਰੰਸੀ ਦੇ ਮੁਕਾਬਲੇ ਡਿੱਗ ਕੇ 7 ਯੁਆਨ ਪ੍ਰਤੀ ਡਾਲਰ ਤੋਂ ਹੇਠਾਂ ਆ ਗਿਆ। ਯੁਆਨ ’ਚ 1.4 ਫ਼ੀਸਦੀ ਦੀ ਗਿਰਾਵਟ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨ ਦੇ 300 ਅਰਬ ਡਾਲਰ ਦੇ ਸਾਮਾਨ ’ਤੇ ਵਾਧੂ 10 ਫ਼ੀਸਦੀ ਡਿਊਟੀ ਲਾਉਣ ਦੇ ਐਲਾਨ ਤੋਂ ਕੁਝ ਹੀ ਦਿਨ ਬਾਅਦ ਆਈ।
ਆਰਟੀਕਲ 370 : ਏਸ਼ੀਆ ਦੀ ਸਭ ਤੋਂ ਵੱਡੀ ਹੈਲਮੈਟ ਫੈਕਟਰੀ ਜੰਮੂ-ਕਸ਼ਮੀਰ 'ਚ ਲਗਾਏਗੀ ਫੈਕਟਰੀ
NEXT STORY