ਨਵੀਂ ਦਿੱਲੀ - ਰਿਲਾਇੰਸ ਇੰਡਸਟਰੀਜ਼ ਸਾਲਾਨਾ ਜਨਰਲ ਮੀਟਿੰਗ ਸ਼ੁਰੂ ਹੋ ਗਈ ਹੈ। ਮੁਕੇਸ਼ ਅੰਬਾਨੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਮੁਕੇਸ਼ ਅੰਬਾਨੀ ਨੇ ਮੀਟਿੰਗ ਦੀ ਸ਼ੁਰੂਆਤ ਆਪਣੀ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਜਾਣ-ਪਛਾਣ ਨਾਲ ਸ਼ੁਰੂ ਕੀਤੀ। ਇਸ ਵਿਚ ਵੀ ਕਾਮਤ, ਕੇ.ਵੀ. ਚੌਧਰੀ, ਅਰੁਧਤਿ ਭੱਟਾਚਾਰਿਆ, ਨੀਤਾ ਮੁਕੇਸ਼ ਅੰਬਾਨੀ ਦਾ ਜ਼ਿਕਰ ਕੀਤਾ। ਜਾਣੋ ਮੀਟਿੰਗ ਦੇ ਹੋਰ ਅਪਡੇਟਸ...
ਅੰਬਾਨੀ ਪਰਿਵਾਰ ਦੀ ਅਗਲੀ ਪੀੜ੍ਹੀ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਰਿਲਾਇੰਸ ਇੰਡਸਟਰੀਜ਼ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਨੀਤਾ ਅੰਬਾਨੀ ਨੇ ਬੋਰਡ ਆਫ ਡਾਇਰੈਕਟਰਜ਼ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਫੈਸਲੇ ਨੂੰ ਰਿਲਾਇੰਸ ਦੇ ਬੋਰਡ ਆਫ ਡਾਇਰੈਕਟਰਜ਼ ਨੇ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਦੀ ਸਾਲਾਨਾ ਆਮ ਬੈਠਕ 'ਚ ਇਹ ਜਾਣਕਾਰੀ ਦਿੱਤੀ। ਮੁਕੇਸ਼ ਅੰਬਾਨੀ ਅਗਲੇ ਪੰਜ ਸਾਲਾਂ ਲਈ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬਣੇ ਰਹਿਣਗੇ।
ਬੋਰਡ 'ਚ ਫੇਰਬਦਲ 'ਤੇ ਮੁਕੇਸ਼ ਅੰਬਾਨੀ ਨੇ ਕਿਹਾ, ''ਬੋਰਡ ਦੀ ਮੀਟਿੰਗ ਨੇ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਨਿਰਦੇਸ਼ਕ ਮੰਡਲ 'ਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਲਗਨ, ਵਚਨਬੱਧਤਾ ਅਤੇ ਸਖ਼ਤ ਮਿਹਨਤ ਨਾਲ ਇਹ ਉਪਲਬਧੀਆਂ ਹਾਸਲ ਕੀਤੀਆਂ ਹਨ। ਦੂਜੇ ਨਿਰਦੇਸ਼ਕਾਂ ਦੇ ਨਾਲ, ਉਹ ਰਿਲਾਇੰਸ ਗਰੁੱਪ ਨੂੰ ਲੀਡਰਸ਼ਿਪ ਪ੍ਰਦਾਨ ਕਰਨ ਅਤੇ ਸਾਡੇ ਸਾਰੇ ਕਾਰੋਬਾਰਾਂ ਨੂੰ ਮਾਰਗਦਰਸ਼ਨ ਕਰਨ ਲਈ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਨਗੇ।
ਦੂਜੇ ਪਾਸੇ ਨੀਤਾ ਅੰਬਾਨੀ ਨੇ ਰਿਲਾਇੰਸ ਦੇ ਬੋਰਡ ਆਫ ਡਾਇਰੈਕਟਰਜ਼ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਬਣੀ ਰਹੇਗੀ ਅਤੇ ਇਸ ਭੂਮਿਕਾ ਵਿੱਚ ਉਹ ਬੋਰਡ ਦੀ ਇੱਕ ਸਥਾਈ ਸੱਦੇ ਵਜੋਂ ਸਾਰੀਆਂ ਬੋਰਡ ਮੀਟਿੰਗਾਂ ਵਿੱਚ ਸ਼ਾਮਲ ਹੋਵੇਗੀ।
ਆਪਣੇ ਲਈ ਨਿਰਧਾਰਤ ਜ਼ਿੰਮੇਵਾਰੀਆਂ ਦਾ ਜ਼ਿਕਰ ਕਰਦੇ ਹੋਏ, ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਹ ਰਿਲਾਇੰਸ ਲੀਡਰਸ਼ਿਪ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨਗੇ। ਖਾਸ ਤੌਰ 'ਤੇ ਆਕਾਸ਼, ਈਸ਼ਾ ਅਤੇ ਅਨੰਤ ਦਾ ਮਾਰਗਦਰਸ਼ਨ ਉਸ ਦੀਆਂ ਤਰਜੀਹਾਂ 'ਚ ਹੈ। ਤਾਂ ਜੋ ਉਹ ਸਮੂਹਿਕ ਅਗਵਾਈ ਪ੍ਰਦਾਨ ਕਰ ਸਕਣ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਰਿਲਾਇੰਸ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲੈ ਜਾ ਸਕਣ।
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਚੰਦਰਯਾਨ ਦੀ ਸਫਲਤਾ 'ਤੇ ਵਧਾਈ
ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਨਵਾਂ ਭਾਰਤ ਰੁਕਦਾ ਨਹੀਂ, ਥੱਕਦਾ ਨਹੀਂ ਅਤੇ ਹਾਰਦਾ ਨਹੀਂ। ਚੰਦਰਯਾਨ-3 ਦੀ ਸਫਲਤਾ 'ਤੇ ਰਿਲਾਇੰਸ ਪਰਿਵਾਰ ਵੱਲੋਂ ਵਧਾਈਆਂ। ਰਿਲਾਇੰਸ ਇੰਡਸਟਰੀਜ਼ ਆਪਣੇ ਗ੍ਰਹਿ, ਧਰਤੀ, ਦੇਸ਼ ਅਤੇ ਕੰਪਨੀ ਦੇ ਸਾਰੇ ਨਿਵੇਸ਼ਕਾਂ ਦਾ ਧਿਆਨ ਰੱਖਦੀ ਹੈ। ਨਵੀਂ ਰਿਲਾਇੰਸ ਭਾਰਤ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਦ੍ਰਿੜ ਹੈ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਦੇਸ਼ ਤੇਜ਼ੀ ਨਾਲ ਆਰਥਿਕ ਤਰੱਕੀ ਕਰ ਰਿਹਾ ਹੈ। ਉਮੀਦ ਹੈ ਕਿ ਸਾਲ 2047 ਤੱਕ ਭਾਰਤ ਪੂਰੀ ਤਰ੍ਹਾਂ ਵਿਕਸਤ ਦੇਸ਼ ਬਣ ਜਾਵੇਗਾ।
Jio 5G ਅਕਤੂਬਰ ਦੇ ਅਖੀਰ ਵਿੱਚ ਰੋਲਆਊਟ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਦਸੰਬਰ 2023 ਤੱਕ ਇਸਨੂੰ ਦੇਸ਼ ਭਰ ਵਿੱਚ ਰੋਲ ਆਊਟ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੀਓ ਦੀ ਦੇਸ਼ ਵਿੱਚ 85 ਫੀਸਦੀ 5ਜੀ ਸੇਵਾ ਹੈ, ਜੋ ਕਿ ਇੱਕ ਵੱਡੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਜਿਓ ਕੋਲ ਸਭ ਤੋਂ ਵੱਧ ਪੋਸਟਪੇਡ ਗਾਹਕ ਹਨ।
ਕੰਪਨੀ ਨੇ ਜੀਓ ਲਈ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਰੱਖਿਆ ਹੈ। ਜੀਓ ਨਿਊ ਇੰਡੀਆ ਦੇ ਡਿਜੀਟਲ ਪਰਿਵਰਤਨ ਦਾ ਪ੍ਰਤੀਕ ਹੈ ਅਤੇ ਇਸ ਨੇ ਆਪਣੇ ਟੀਚੇ ਵੱਲ ਵੱਡੇ ਕਦਮ ਚੁੱਕੇ ਹਨ। Jio 5G ਦਾ ਰੋਲਆਊਟ ਦੁਨੀਆ ਦੀ ਕਿਸੇ ਵੀ ਕੰਪਨੀ ਦੁਆਰਾ ਸਭ ਤੋਂ ਤੇਜ਼ 5G ਰੋਲਆਊਟ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ
ਪੂਰੀ ਦੁਨੀਆ ਵਿਚ ਚੁਣੌਤੀਆਂ ਦਾ ਮਾਹੌਲ ਹੈ। ਅਜਿਹੇ 'ਚ ਭਾਰਤ ਉਮੀਦ ਦੀ ਕਿਰਨ ਬਣ ਕੇ ਉਭਰਿਆ ਹੈ। ਭਾਰਤ ਬਿਹਤਰ ਸਥਿਤੀ ਵਿੱਚ ਹੈ। ਇਹ ਨਵਾਂ ਭਾਰਤ ਆਤਮ ਵਿਸ਼ਵਾਸ ਨਾਲ ਭਰਿਆ ਹੈ।
ਵਿੱਤੀ ਸਾਲ 2023 'ਚ ਰਿਲਾਇੰਸ ਇੰਡਸਟਰੀਜ਼ ਦਾ ਐਬਿਟਡਾ 1.53 ਲੱਖ ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2023 ਵਿੱਚ ਰਿਲਾਇੰਸ ਇੰਡਸਟਰੀਜ਼ ਦਾ ਏਕੀਕ੍ਰਿਤ ਮੁਨਾਫਾ ਰਿਕਾਰਡ 9.74 ਲੱਖ ਕਰੋੜ ਰੁਪਏ ਰਿਹਾ ਹੈ। ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦਾ ਖਰਚਾ 1271 ਕਰੋੜ ਰੁਪਏ ਰਿਹਾ ਹੈ।
ਜਿਓ ਇੰਡੀਆ UPI ਨੂੰ ਕਰੇਗਾ ਸਪੋਰਟ
ਜੀਓ ਭਾਰਤ ਛੋਟੇ ਕਾਰੋਬਾਰਾਂ ਦਾ ਸਮਰਥਨ ਕਰੇਗਾ। ਇਸ ਦਾ UPI ਏਕੀਕਰਣ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਇਹ ਮੌਜੂਦਾ ਕੀਮਤ ਤੋਂ 30 ਫੀਸਦੀ ਸਸਤਾ ਹੋਵੇਗਾ। ਰਿਲਾਇੰਸ ਜੀਓ ਨੇ ਇੱਕ ਵਾਰ ਫਿਰ ਦੇਸ਼ ਨੂੰ 2ਜੀ ਤੋਂ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਕਿਹਾ ਕਿ ਜੀਓ ਇੰਡੀਆ ਉਨ੍ਹਾਂ ਲੋਕਾਂ ਨੂੰ ਡਿਜੀਟਲ ਆਜ਼ਾਦੀ ਦੇਵੇਗਾ ਜੋ ਸਮਾਰਟਫੋਨ ਨਹੀਂ ਖਰੀਦ ਸਕਦੇ।
'ਜੀਓ ਏਅਰ ਫਾਈਬਰ' ਨੂੰ ਗਣੇਸ਼ ਚਤੁਰਥੀ 'ਤੇ ਕੀਤਾ ਜਾਵੇਗਾ ਲਾਂਚ
ਜਿਓ ਦੇ ਏਅਰ ਫਾਈਬਰ ਦਾ ਇੰਤਜ਼ਾਰ ਖਤਮ ਹੋ ਗਿਆ ਹੈ, ਇਸ ਨੂੰ ਗਣੇਸ਼ ਚਤੁਰਥੀ ਯਾਨੀ 19 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੰਪਨੀ ਦੀ ਸਾਲਾਨਾ ਆਮ ਬੈਠਕ 'ਚ ਇਹ ਐਲਾਨ ਕੀਤਾ। ਜੀਓ ਏਅਰ ਫਾਈਬਰ 5ਜੀ ਨੈੱਟਵਰਕ ਅਤੇ ਅਤਿ-ਆਧੁਨਿਕ ਵਾਇਰਲੈੱਸ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਘਰਾਂ ਅਤੇ ਦਫ਼ਤਰਾਂ ਨੂੰ ਵਾਇਰਲੈੱਸ ਬਰਾਡਬੈਂਡ ਸੇਵਾ ਪ੍ਰਦਾਨ ਕਰੇਗਾ। ਜਿਓ ਏਅਰ ਫਾਈਬਰ ਦੇ ਉਤਰਨ ਨਾਲ ਦੂਰਸੰਚਾਰ ਦੇ ਖੇਤਰ ਵਿੱਚ ਉਥਲ-ਪੁਥਲ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਦੁਨੀਆ ’ਚ ਫਿਰ ਮਚੇਗੀ ਹਾਹਾਕਾਰ, ਭਾਰਤ ਵੱਲੋਂ ਹੁਣ ਬਾਸਮਤੀ ਚੌਲਾਂ ਦੀ ਐਕਸਪੋਰਟ ਵੀ ਬੈਨ!
ਈਸ਼ਾ- ਆਕਾਸ਼ ਅਤੇ ਅਨੰਤ ਅੰਬਾਨੀ ਬੋਰਡ 'ਚ ਸ਼ਾਮਲ ਹੋਣਗੇ
ਰਿਲਾਇੰਸ ਏਜੀਐਮ 2023 ਨੂੰ ਸੰਬੋਧਨ ਕਰਦੇ ਹੋਏ, ਮੁਕੇਸ਼ ਅੰਬਾਨੀ ਨੇ ਸਮੂਹ ਦੇ ਬੋਰਡ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਵੀ ਐਲਾਨ ਕੀਤਾ। ਰਿਲਾਇੰਸ ਨੇ ਰੈਗੂਲੇਟਰ ਨੂੰ ਦਿੱਤੀ ਜਾਣਕਾਰੀ ਦੇ ਬਾਰੇ 'ਚ ਦੱਸਿਆ ਕਿ ਬੋਰਡ ਆਫ ਡਾਇਰੈਕਟਰਜ਼ ਨੇ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਬੋਰਡ 'ਚ ਗੈਰ-ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਯੁਕਤੀ ਸ਼ੇਅਰਧਾਰਕਾਂ ਦੀ ਪ੍ਰਵਾਨਗੀ ਨਾਲ ਹੀ ਪ੍ਰਭਾਵੀ ਹੋਵੇਗੀ। ਇਸ ਤੋਂ ਇਲਾਵਾ ਨੀਤਾ ਅੰਬਾਨੀ ਬੋਰਡ ਤੋਂ ਵੱਖਰੀ ਹੋਵੇਗੀ।
ਨੀਤਾ ਅੰਬਾਨੀ ਦੇਣਗੇ ਅਸਤੀਫ਼ਾ
ਰਿਲਾਇੰਸ ਦੇ ਬੋਰਡ ਨੇ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਨਿਰਦੇਸ਼ਕ ਮੰਡਲ ਵਿੱਚ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਹੈ। ਨੀਤਾ ਅੰਬਾਨੀ ਬੋਰਡ ਦਾ ਹਿੱਸਾ ਨਹੀਂ ਹੋਵੇਗੀ ਪਰ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਬਣੀ ਰਹੇਗੀ।
10 ਸਾਲ ਵਿਚ 150 ਅਰਬ ਡਾਲਰ ਦਾ ਕੀਤਾ ਨਿਵੇਸ਼
ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਨੇ ਪਿਛਲੇ 10 ਸਾਲਾਂ ਵਿੱਚ 150 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ, ਜੋ ਦੇਸ਼ ਦੇ ਕਿਸੇ ਵੀ ਹੋਰ ਕਾਰਪੋਰੇਟ ਨਾਲੋਂ ਵੱਧ ਹੈ। ਜਿਓ ਦੇ ਗਾਹਕਾਂ ਦੀ ਗਿਣਤੀ 450 ਮਿਲੀਅਨ ਨੂੰ ਪਾਰ ਕਰ ਗਈ ਹੈ।
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨਾਲ ਪ੍ਰਸਤਾਵਿਤ ਸਮਝੌਤੇ ’ਚ ਕਈ ਉਤਪਾਦਾਂ ’ਤੇ ਵਪਾਰ ਰੁਕਾਵਟਾਂ ’ਚ ਕਮੀ ਚਾਹੁੰਦੈ EFTA
NEXT STORY