ਨਵੀਂ ਦਿੱਲੀ : ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਵਿਸ਼ਵ ਪੱਧਰ 'ਤੇ ਬਲਿਊ ਹਾਈਡ੍ਰੋਜਨ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਰਿਲਾਇੰਸ ਨੇ ਇਸ ਜ਼ੀਰੋ-ਐਮਿਸ਼ਨ ਫਿਊਲ ਦਾ ਉਤਪਾਦਨ ਗਲੋਬਲ ਔਸਤ ਉਤਪਾਦਨ ਲਾਗਤ ਤੋਂ ਅੱਧੀ ਕੀਮਤ 'ਤੇ ਕਰਨ ਦੀ ਗੱਲ ਕਹੀ ਹੈ। ਰਿਲਾਇੰਸ ਨੇ ਇੱਕ ਪੇਸ਼ਕਾਰੀ ਵਿੱਚ ਕਿਹਾ ਕਿ ਕੰਪਨੀ 30,000 ਕਰੋੜ ਰੁਪਏ ਦੇ ਪਲਾਂਟ ਨੂੰ ਮੁੜ ਤਿਆਰ ਕਰੇਗੀ ਜੋ ਵਰਤਮਾਨ ਵਿੱਚ ਪੈਟਰੋਲੀਅਮ ਕੋਕ ਨੂੰ ਸਿੰਥੇਸਿਸ ਗੈਸ ਵਿੱਚ ਬਦਲ ਕੇ ਬਲਿਊ ਹਾਈਡ੍ਰੋਜਨ ਦਾ ਉਤਪਾਦਨ ਕਰੇਗੀ।
ਹਾਈਡ੍ਰੋਜਨ ਅਜੇ ਤੱਕ ਜਾਣਿਆ ਜਾਣ ਵਾਲਾ ਸਭ ਤੋਂ ਸਾਫ਼ ਈਂਧਨ ਹੈ ਅਤੇ ਉਤਪਾਦਨ ਦੇ ਢੰਗ ਦੇ ਆਧਾਰ 'ਤੇ ਹਰਾ, ਨੀਲਾ ਜਾਂ ਸਲੇਟੀ ਹੋ ਸਕਦਾ ਹੈ। ਇਹਨਾਂ ਵਿੱਚ ਨੀਲੇ ਹਾਈਡ੍ਰੋਜਨ ਨੂੰ ਕਾਰਬਨ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਵਾਯੂਮੰਡਲ ਵਿੱਚ ਨਿਕਾਸ ਨਹੀਂ ਫੈਲਾਉਂਦਾ। ਰਿਲਾਇੰਸ ਨੇ 2035 ਤੱਕ ਆਪਣੇ ਕਾਰੋਬਾਰਾਂ ਲਈ ਸ਼ੁੱਧ-ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਰੱਖਿਆ ਹੈ ਅਤੇ ਵਰਤਮਾਨ ਵਿੱਚ ਬਲਿਊ ਹਾਈਡ੍ਰੋਜਨ ਦੇ ਉਤਪਾਦਨ ਨੂੰ ਵਧਾਉਣ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ।
ਨਵਿਆਉਣਯੋਗ ਊਰਜਾ ਵੱਲ ਕਦਮ ਵਧਾਉਣ ਲਈ, RIL ਆਪਣੇ ਜਾਮਨਗਰ ਸਿੰਗਾਸ ਪ੍ਰੋਜੈਕਟ ਨੂੰ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਨੂੰ ਤਬਦੀਲ ਕਰ ਰਿਹਾ ਹੈ। ਕੰਪਨੀ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਉਹ 2030 ਤੱਕ ਨਵਿਆਉਣਯੋਗ ਸਰੋਤਾਂ ਤੋਂ ਘੱਟੋ ਘੱਟ 100 ਗੀਗਾਵਾਟ ਬਿਜਲੀ ਪੈਦਾ ਕਰੇਗੀ, ਜਾਂ ਪੈਦਾ ਕਰਨ ਦੀ ਸਮਰੱਥਾ ਹਾਸਲ ਕਰੇਗੀ, ਜਿਸ ਨੂੰ ਕਾਰਬਨ-ਮੁਕਤ ਹਰੇ ਹਾਈਡ੍ਰੋਜਨ ਵਿੱਚ ਬਦਲਿਆ ਜਾ ਸਕੇਗਾ। ਇਸ ਦੇ ਨਾਲ ਹੀ, RIL ਨੇ ਅਗਲੇ ਦਹਾਕੇ ਵਿੱਚ ਹਾਈਡ੍ਰੋਜਨ ਦੀ ਕੀਮਤ ਨੂੰ 1 ਡਾਲਰ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਲਿਆਉਣ ਦਾ ਟੀਚਾ ਰੱਖਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
12 ਤੋਂ 15 ਮਹੀਨਿਆਂ 'ਚ 80,000 ਤੱਕ ਜਾ ਸਕਦੇ ਹਨ ਚਾਂਦੀ ਦੇ ਭਾਅ
NEXT STORY