ਨਵੀਂ ਦਿੱਲੀ- ਰਿਲਾਇੰਸ ਜੀਓ ਬਾਜ਼ਾਰ ਵਿਚ ਇਕ ਹੋਰ ਵੱਡੀ ਧਮਾਕੇਦਾਰ ਐਂਟਰੀ ਕਰਨ ਜਾ ਰਹੀ ਹੈ। ਰਿਲਾਇੰਸ ਜੀਓ 5-ਜੀ ਸਮਾਰਟ ਫੋਨ ਇਸੇ ਮਹੀਨੇ ਲਾਂਚ ਹੋ ਸਕਦਾ ਹੈ। ਇਹ ਫੋਨ ਨਾ ਸਿਰਫ ਮੌਜੂਦਾ 5-ਜੀ ਸਮਾਰਟ ਫੋਨਾਂ ਨਾਲੋਂ ਕਾਫ਼ੀ ਸਸਤਾ ਹੋਵੇਗਾ ਸਗੋਂ ਇਸ ਦੀ ਦਸਤਕ ਨਾਲ ਬਾਜ਼ਾਰ ਵਿਚ 4-ਜੀ ਸਮਾਰਟ ਫੋਨਾਂ ਦੀਆਂ ਕੀਮਤਾਂ ਵੀ ਡਿੱਗਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਜੀਓ ਦੀ ਦਸਤਕ ਨਾਲ 4-ਜੀ ਡਾਟਾ ਸਸਤੇ ਹੋਏ ਸਨ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਆਪਣੀ ਸਲਾਨਾ ਜਰਲ ਮੀਟਿੰਗ (ਏ. ਜੀ. ਐੱਮ.) 24 ਜੂਨ ਨੂੰ ਕਰਨ ਵਾਲੀ ਹੈ, ਜਿਸ ਵਿਚ ਰਿਲਾਇੰਸ ਜੀਓ ਦੇ 5-ਜੀ ਸਮਾਰਟ ਫੋਨ ਤੋਂ ਪਰਦਾ ਉੱਠ ਸਕਦਾ ਹੈ।
ਇਹ ਵੀ ਪੜ੍ਹੋ- ਨਿਵੇਸ਼ਕਾਂ ਲਈ ਫਿਰ ਮੌਕਾ, 23 ਜੂਨ ਨੂੰ ਖੁੱਲ੍ਹ ਰਿਹੈ 800 ਕਰੋੜ ਦਾ ਇਹ IPO
ਉੱਥੇ ਹੀ, ਕੰਪਨੀ ਵੱਲੋਂ ਇਕ ਸਸਤਾ ਲੈਪਟਾਪ ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਨਵਾਂ ਰਿਲਾਇੰਸ ਜੀਓ 5-ਜੀ ਸਮਾਰਟ ਫੋਨ ਗੂਗਲ ਦੀ ਸਾਂਝੇਦਾਰੀ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਏ. ਜੀ. ਐੱਮ. ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਘੋਸ਼ਣਾ ਕੀਤੀ ਸੀ ਕਿ ਗੂਗਲ ਨੇ 33,737 ਕਰੋੜ ਰੁਪਏ ਦੇ ਨਿਵੇਸ਼ ਨਾਲ ਉਨ੍ਹਾਂ ਦੀ ਕੰਪਨੀ ਵਿਚ 7.7 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ। ਇਸ ਸਾਂਝੇਦਾਰੀ ਤਹਿਤ ਇਕ ਸਸਤਾ 5-ਜੀ ਸਮਾਰਟ ਫੋਨ ਵਿਕਸਤ ਕਰਨਾ ਵੀ ਸ਼ਾਮਲ ਸੀ। ਰਿਲਾਇੰਸ ਜੀਓ ਦੇ 5-ਜੀ ਸਮਾਰਟ ਫੋਨ ਵਿਚ ਜੀਓ ਓ. ਐੱਸ. ਨਾਮ ਨਾਲ ਓਪਰੇਟਿੰਗ ਸਿਸਟਮ ਹੋ ਸਕਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸ਼ੁਰੂ ਵਿਚ ਸਪਲਾਈ ਸੀਮਤ ਹੋ ਸਕਦੀ ਹੈ। ਉੱਥੇ ਹੀ, ਕੀਮਤ ਨੂੰ ਲੈ ਕੇ ਹਾਲੇ ਖੁਲਾਸਾ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਫ਼ੀ ਸਸਤੀ ਦਰ 'ਤੇ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਬਾਜ਼ਾਰ : ਸੋਮਵਾਰ ਨੂੰ ਬੀ. ਐੱਸ. ਈ. ਸੈਂਸੈਕਸ 'ਚ ਸ਼ਾਮਲ ਹੋਵੇਗੀ ਟਾਟਾ ਸਟੀਲ
ਚੀਨ ਦੇ ਚੋਟੀ ਦੇ ਪ੍ਰਮਾਣੂ ਵਿਗਿਆਨੀ ਦੀ ਰਹੱਸਮਈ ਹਾਲਤਾਂ ਵਿਚ ਇਮਾਰਤ ਤੋਂ ਡਿੱਗਣ ਨਾਲ ਮੌਤ
NEXT STORY