ਗੈਜੇਟ ਡੈਸਕ—ਹਾਲ ਹੀ 'ਚ ਟੈਰਿਫ ਦੇ ਵਾਧੇ ਦੇ ਬਾਵਜੂਦ ਰਿਲਾਇੰਸ ਜਿਓ ਇੰਫੋਕਾਮ ਦੀ ਮਾਰਕੀਟ ਸ਼ੇਅਰ ਗ੍ਰੋਥ ਅਤੇ ਡਾਟਾ ਯੂਸੇਜ ਮਾਮਲੇ 'ਚ ਦਬਦਬਾ ਬਰਕਰਾਰ ਰਹਿਣ ਦੀ ਸੰਭਾਵਨਾ ਹੈ। ਐਨਾਲਿਸਟਾਂ ਦਾ ਕਹਿਣਾ ਹੈ ਕਿ ਪੁਰਾਣੀ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਜਿਓ ਦੀ ਡਾਟਾ ਸਪੀਡ ਤੇਜ਼ ਹੈ। ਇਸ ਦੀ ਕਵਰੇਜ਼ ਵੀ ਵਪਾਰਕ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਟੈਲੀਕਾਮ ਕੰਪਨੀ ਨੂੰ ਇਸ ਦਾ ਫਾਇਦਾ ਮਿਲੇਗਾ। ਹਾਲਾਂਕਿ ਇਸ ਦੇ ਨਵੇਂ ਸਬਸਕਰਾਈਬਰ ਜੋੜਨ ਦੀ ਰਫਤਾਰ ਹੌਲੀ ਹੋ ਸਕਦੀ ਹੈ। ਸੈਂਟਰਮ ਇੰਸਟੀਉਸ਼ਨਲ ਰਿਸਰਚ ਨੇ ਇਕ ਨੋਟ 'ਚ ਕਿਹਾ ਕਿ ਜਿਓ ਨੂੰ ਹਾਲ ਹੀ 'ਚ ਟੈਰਿਫ ਵਾਧੇ ਤੋਂ ਬਾਅਦ ਵੀ ਦਮਦਾਰ ਡਾਟਾ ਸਪੀਡ ਅਤੇ 4ਜੀ ਨੈੱਟਵਰਕ ਕਵਰੇਜ਼ ਦੀ ਬਦੌਲਤ ਅਗਲੇ 18-24 ਮਹੀਨਿਆਂ ਤਕ ਮਾਰਕੀਟ ਸ਼ੇਅਰ ਗ੍ਰੋਥ ਅਤੇ ਡਾਟਾ ਯੂਸੇਜ ਮਾਮਲੇ 'ਚ ਆਪਣੀ ਬਾਦਸ਼ਾਹਤ ਕਾਇਮ ਰੱਖਣ 'ਚ ਕੋਈ ਦਿੱਕਤ ਨਹੀਂ ਹੋਵੇਗੀ।
ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤੀ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਰਿਲਾਇੰਸ ਜਿਓ ਨੇ ਟੈਰਿਫ 'ਚ 14-33 ਫੀਸਦੀ ਤਕ ਦਾ ਵਾਧਾ ਕੀਤਾ ਸੀ। ਸੈਂਟਰਮ ਦਾ ਅਨੁਮਾਨ ਹੈ ਕਿ ਵਿੱਤ ਸਾਲ 2021-22 ਦੌਰਾਨ ਜਿਓ ਦੀ ਸਬਸਕਰਾਈਬਰ ਗ੍ਰੋਥ 55-56 ਲੱਖ ਮਹੀਨਾ ਰਹਿਣ ਦੀ ਉਮੀਦ ਹੈ। ਇਹ ਵਿੱਤ ਸਾਲ 2019 'ਚ 1 ਕਰੋੜ ਅਤੇ ਫਿਲਹਾਲ 80-85 ਲੱਖ ਗਾਹਕ ਮਹੀਨਾ ਹੈ। ਐਨਾਲਿਟਸਾਂ ਦਾ ਇਹ ਵੀ ਕਹਿਣਾ ਹੈ ਕਿ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਹਾਲ ਹੀ 'ਚ ਟੈਰਿਫ ਦੇ ਵਾਧੇ ਤੋਂ ਬਾਅਦ ਵੀ ਜਿਓ ਦੇ ਪ੍ਰੀਪੇਡ ਟੈਰਿਫ ਇੰਡਸਟਰੀ 'ਚ ਸਭ ਤੋਂ ਕਿਫਾਇਤੀ ਬਣੇ ਰਹਿਣਗੇ। ਬ੍ਰੋਕਰੇਜ CLSA ਨੇ ਦੱਸਿਆ ਕਿ ਸਾਰੇ ਆਪਰੇਟਰਾਂ ਦੇ ਨਵੇਂ ਬੰਡਲਡ ਪ੍ਰੀਪੇਡ ਟੈਰਿਫ ਪਲਾਨ ਦੀ ਤੁਲਨਾ ਕਰਨ ਤੋਂ ਪਤਾ ਚੱਲਦਾ ਹੈ ਕਿ ਜਿਓ ਦੇ 28 ਅਤੇ 84 ਦਿਨਾਂ ਦੀ ਮਿਆਦ ਵਾਲੇ ਪਲਾਨ ਅਜੇ ਵੀ ਸਭ ਤੋਂ ਸਸਤੇ ਹਨ। ਇਨ੍ਹਾਂ ਪ੍ਰੀਪੇਡ ਪਲਾਨਸ 'ਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ ਜੋ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਮੁਕਾਬਲੇ 20 ਫੀਸਦੀ ਅਤੇ 7 ਫੀਸਦੀ ਕਿਫਾਇਤੀ ਹੈ। ਐਨਾਲਿਸਟਾਂ ਨੇ ਕਿਹਾ ਕਿ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦਾ 399 ਰੁਪਏ ਵਾਲਾ ਨਵਾਂ ਪਲਾਨ ਜਿਓ ਦੇ ਮੁਕਾਬਲੇ ਦਾ ਹੈ, ਜਿਸ 'ਚ 56 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ 'ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ।
ਬ੍ਰੋਕਰੇਜ ਮੁਤਾਬਕ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵਿੱਤ ਸਾਲ 2022 ਤਕ 40 ਫੀਸਦੀ ਤਕ ਟੈਰਿਫ ਵਧਾ ਸਕਦੀ ਹੈ। ਹਾਲਾਂਕਿ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਸ ਦੇ ਸਪੈਕਟਰਮ ਦੇ ਭਾਰੀ ਕਰਜ਼ ਅਤੇ ਅਜਸਟੈਡ ਗ੍ਰਾਸ ਰੈਵਿਨਿਊ (ਏ.ਜੀ.ਆਰ.) ਦੇ ਭੁਗਤਾਨ ਦਾ ਜ਼ੋਖਿਮ ਸਟਾਕ ਦੇ ਰਿਸਕ/ਰਿਵਾਰਡ ਨੂੰ ਪ੍ਰਤੀਕੂਲ ਬਣਾਉਂਦੇ ਹਨ। ਵੋਡਾਫੋਨ-ਆਈਡੀਆ ਦੇ ਚੇਅਰਮੈਨ ਕੁਮਾਰ ਮੰਗਲਮ ਬਿੜਲਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੇਕਰ ਸਰਕਾਰ ਨੇ ਕੰਪਨੀ ਦੇ 53,000 ਕਰੋੜ ਰੁਪਏ ਦੇ ਏ.ਜੀ.ਆਰ. ਬਕਾਏ 'ਤੇ ਕੋਈ ਰਾਹਤ ਨਹੀਂ ਦਿੱਤੀ ਤਾਂ ਇਸ ਨੂੰ ਬੰਦ ਕਰਨਾ ਪੈ ਸਕਦਾ ਹੈ। ਕੰਪਨੀ ਦਾ ਸਥਗਿਤ ਸਪੈਕਟਰਮ ਕਰਜ਼ ਸਤੰਬਰ 2019 ਤਿਮਾਹੀ 'ਚ 89,170 ਕਰੋੜ ਰੁਪਏ ਸੀ।
ਵਿਆਜ ਦਰਾਂ ’ਚ ਹੋ ਸਕਦੀ ਹੈ ਕਟੌਤੀ, ਸਹੀ ਸਮੇਂ ਦਾ ਇੰਤਜ਼ਾਰ : ਦਾਸ
NEXT STORY