ਬਿਜ਼ਨੈੱਸ ਡੈਸਕ : ਜਦੋਂ ਤੋਂ ਐਲੋਨ ਮਸਕ ਐਕਸ (ਪਹਿਲਾਂ ਟਵਿੱਟਰ) ਦੇ ਮਾਲਕ ਬਣੇ ਹਨ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰੋਜ਼ਾਨਾ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਘਿਰੇ ਰਹਿੰਦੇ ਹਨ। ਐਲੋਨ ਮਸਕ ਆਪਣੇ ਵਿਲੱਖਣ ਫ਼ੈਸਲਿਆਂ ਲਈ ਜਾਣੇ ਜਾਂਦੇ ਹਨ। ਐਲੋਨ ਮਸਕ ਦੇ ਐਕਸ ਦੇ ਮਾਲਕ ਬਣਨ ਤੋਂ ਬਾਅਦ, ਬਹੁਤ ਸਾਰੇ ਬ੍ਰਾਂਡਾਂ ਨੇ ਐਕਸ 'ਤੇ ਇਸ਼ਤਿਹਾਰ ਦੇਣਾ ਬੰਦ ਕਰ ਦਿੱਤਾ, ਹਾਲਾਂਕਿ ਬਾਅਦ ਵਿੱਚ ਇਸ਼ਤਿਹਾਰਬਾਜ਼ੀ ਸ਼ੁਰੂ ਹੋਈ। ਹੁਣ ਫਿਰ ਖ਼ਬਰ ਸਾਹਮਣੇ ਆਈ ਹੈ ਕਿ ਐਪਲ ਅਤੇ ਡਿਜ਼ਨੀ ਨੇ ਐਕਸ 'ਤੇ ਆਪਣੇ ਇਸ਼ਤਿਹਾਰ ਦੇਣੇ ਬੰਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਐਲੋਨ ਮਸਕ ਨੇ ਇੱਕ ਪੋਸਟ 'ਤੇ ਸਹਿਮਤੀ ਜਤਾਈ ਹੈ, ਜਿਸ 'ਚ ਕਿਹਾ ਸੀ ਕਿ ਯਹੂਦੀਆਂ ਵਿੱਚ ਗੋਰਿਆਂ ਲੋਕਾਂ ਪ੍ਰਤੀ "ਦਵੰਦਵਾਦੀ ਨਫ਼ਰਤ" ਦੀ ਭਾਵਨਾ ਰੱਖਦੇ ਹਨ। ਇਸ ਸਬੰਧ ਵਿੱਚ ਮਸਕ ਨੇ ਜਵਾਬ ਦਿੱਤਾ, "ਤੁਸੀਂ ਬਿਲਕੁਲ ਸਹੀ ਹੋ।" ਐਲੋਨ ਮਸਕ ਦੇ ਇਸ ਜਵਾਬ ਤੋਂ ਬਾਅਦ ਐਪਲ ਅਤੇ ਡਿਜ਼ਨੀ ਨੇ ਐਕਸ 'ਤੇ ਆਪਣੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਵ੍ਹਾਈਟ ਹਾਊਸ ਨੇ ਐਲੋਨ ਮਸਕ ਨੂੰ ਵੀ ਚਿਤਾਵਨੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਮਸਕ ਦੇ ਜਵਾਬ ਨੂੰ "ਅਸਵੀਕਾਰਨਯੋਗ" ਕਰਾਰ ਦਿੱਤਾ ਹੈ ਅਤੇ ਕਿਹਾ ਕਿ ਉਸ ਦੀ ਇਹ ਪ੍ਰਤੀਕਿਰਿਆ ਯਹੂਦੀ ਭਾਈਚਾਰਿਆਂ ਨੂੰ ਖ਼ਤਰੇ ਵਿੱਚ ਪਾਉਂਦੀ ਹੈ।
ਇਹ ਵੀ ਪੜ੍ਹੋ - ਲੋਕਾਂ ਦੇ ਸਿਰ ਚੜ੍ਹਿਆ ਵਿਸ਼ਵ ਕੱਪ ਫਾਈਨਲ ਦਾ ਕ੍ਰੇਜ਼, ਹੋਟਲ ਹੋਏ ਫੁੱਲ, ਅਸਮਾਨੀ ਪੁੱਜੇ ਹਵਾਈ ਕਿਰਾਏ
ਇੰਨਾ ਕੰਪਨੀਆਂ ਨੇ ਇਸ਼ਤਿਹਾਰਬਾਜ਼ੀ ਕੀਤੀ ਬੰਦ ਕੀਤੀ?
ਐਲੋਨ ਮਸਕ ਦੇ ਇਸ ਵਿਵਾਦਿਤ ਜਵਾਬ ਤੋਂ ਬਾਅਦ ਕਈ ਕੰਪਨੀਆਂ ਜਿਵੇਂ ਐਪਲ, ਇੰਟਰਨੈਸ਼ਨਲ ਬਿਜ਼ਨਸ ਮਸ਼ੀਨ ਕਾਰਪੋਰੇਸ਼ਨ, ਓਰੇਕਲ ਕਾਰਪ, ਕਾਮਕਾਸਟ ਕਾਰਪ ਦੇ ਐਕਸਫਿਨਿਟੀ ਬ੍ਰਾਂਡ ਅਤੇ ਬ੍ਰਾਵੋ ਟੈਲੀਵਿਜ਼ਨ ਨੇ ਆਪਣੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। IBM ਨੇ ਕਿਹਾ ਹੈ ਕਿ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਹੁਣ X 'ਤੇ ਵਿਗਿਆਪਨ ਬੰਦ ਰਹੇਗਾ।
ਇਹ ਵੀ ਪੜ੍ਹੋ - ਏਅਰ ਇੰਡੀਆ ਦੇ ਪਾਇਲਟ ਦੀ ਦਿੱਲੀ ਏਅਰਪੋਰਟ 'ਤੇ ਮੌਤ, 3 ਮਹੀਨਿਆਂ 'ਚ ਤੀਜੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ChatGPT: OpenAI ਨੇ CEO ਦੇ ਅਹੁਦੇ ਤੋਂ ਸੈਮ ਓਲਟਮੈਨ ਨੂੰ ਹਟਾਇਆ, ਪ੍ਰਧਾਨ ਬ੍ਰੋਕਮੈਨ ਨੇ ਵੀ ਦਿੱਤਾ ਅਸਤੀਫਾ
NEXT STORY