ਮੁੰਬਈ (ਪ. ਸ.) -ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ. ) ਨੇ ਸੰਕਟ ’ਚ ਘਿਰੀ ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਡੀ . ਐੱਚ. ਐੱਫ. ਐੱਲ.) ਦੇ ਨਿਰਦੇਸ਼ਕ ਮੰਡਲ ਦੀ ਜਗ੍ਹਾ ’ਤੇ ਕੰਪਨੀ ਦਾ ਕਾਰੋਬਾਰ ਚਲਾਉਣ ਲਈ ਪ੍ਰਬੰਧਕ ਨਿਯੁਕਤ ਕੀਤਾ। ਕੰਪਨੀ ਸੰਚਾਲਨ ਨਾਲ ਜੁਡ਼ੀਆਂ ਚਿੰਤਾਵਾਂ ਅਤੇ ਬਾਂਡ ਦੀ ਦੇਣਦਾਰੀ ਚੁਕਾਉਣ ’ਚ ਭੁੱਲ ਦੇ ਚਲਦੇ ਆਰ. ਬੀ. ਆਈ. ਨੇ ਇਹ ਕਦਮ ਚੁੱਕਿਆ। ਇਸ ਵਿਚ ਸੇਬੀ ਚੇਅਰਮੈਨ ਨੇ ਕਿਹਾ ਕਿ ਮਿਊਚੁਅਲ ਫੰਡ ਡੀ. ਐੱਚ. ਐੱਫ. ਐੱਲ. ਦੀ ਹੱਲ ਪ੍ਰਕਿਰਿਆ ’ਚ ਸ਼ਾਮਿਲ ਹੋ ਸਕਦੇ ਹਨ। ਕੇਂਦਰੀ ਬੈਂਕ ਨੇ ਇੰਡੀਅਨ ਓਵਰਸੀਜ਼ ਬੈਂਕ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਆਰ. ਸੁਬਰਾਮਣੀਅਮ ਕੁਮਾਰ ਨੂੰ ਕੰਪਨੀ ਦਾ ਪ੍ਰਬੰਧਕ ਨਿਯੁਕਤ ਕੀਤਾ ਹੈ।
ਸਰਕਾਰ ਵਲੋਂ ਆਰ. ਬੀ. ਆਈ. ਨੂੰ ਸੰਕਟ ’ਚ ਆਈ ਐੱਨ. ਬੀ. ਐੱਫ. ਸੀ. ਅਤੇ ਐੱਚ. ਐੱਫ. ਸੀ. ਨੂੰ ਦਿਵਾਲੀਆ ਅਦਾਲਤ ਭੇਜਣ ’ਚ ਸਮਰਥ ਬਣਾਉਣ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ । ਆਰ . ਬੀ . ਆਈ . ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਕੰਪਨੀ ਸੰਚਾਲਨ ਨਾਲ ਜੁਡ਼ੀਆਂ ਚਿੰਤਾਵਾਂ ਅਤੇ ਡੀ. ਐੱਚ. ਐੱਫ. ਐੱਲ. ਦੀਆਂ ਵੱਖ-ਵੱਖ ਦੇਣਦਾਰੀਆਂ ਨੂੰ ਪੂਰਾ ਨਾ ਕਰਨ ਕਰ ਕੇ ਉਸ ਦੇ ਨਿਰਦੇਸ਼ਕ ਮੰਡਲ ਦੇ ਸਥਾਨ ’ਤੇ ਪ੍ਰਬੰਧਕ ਬਿਠਾ ਦਿੱਤਾ ਹੈ।
ਡੈਬਿਟ-ਕ੍ਰੈਡਿਟ ਕਾਰਡ ਰਾਹੀਂ ਧੋਖਾਦੇਹੀ ਹੋਣ ’ਤੇ ਵੀ ਨਹੀਂ ਡੁੱਬੇਗਾ ਪੈਸਾ
NEXT STORY