ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ ਵੀਰਵਾਰ ਨੂੰ ਸਾਲ 2019-20 ਦੀ ਆਪਣੀ ਦੂਜੀ ਨੀਤੀਗਤ ਪਾਲਿਸੀ ਦੇ ਨਤੀਜਿਆਂ ਦਾ ਐਲਾਨ ਕਰੇਗਾ। ਬਾਜ਼ਾਰ ਮਾਹਰਾਂ ਦੀ ਮੰਨੀਏ ਤਾਂ ਰੇਪੋ ਰੇਟ 'ਚ ਕਟੌਤੀ ਹੋ ਸਕਦੀ ਹੈ, ਜਿਸ ਨਾਲ ਹੋਮ ਲੋਨ, ਕਾਰ ਲੋਨ ਸਮੇਤ ਸਾਰੇ ਤਰ੍ਹਾਂ ਦੇ ਕਰਜ਼ ਸਸਤੇ ਹੋ ਸਕਦੇ ਹਨ। ਗਲੋਬਲ ਮੋਰਚੇ 'ਤੇ ਵਪਾਰ 'ਚ ਨਰਮੀ ਤੇ ਘਰੇਲੂ ਉਦਯੋਗਾਂ ਦੀ ਸੁਸਤ ਰਫਤਾਰ ਕਾਰਨ ਰਿਜ਼ਰਵ ਬੈਂਕ ਨੀਤੀਗਤ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕਰ ਸਕਦਾ ਹੈ।
ਰਿਜ਼ਰਵ ਬੈਂਕ ਦੀ ਮਾਨਿਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ 3 ਜੂਨ ਨੂੰ ਸ਼ੁਰੂ ਹੋਈ ਸੀ। ਇਸ ਸਾਲ ਫਰਵਰੀ ਤੋਂ ਹੁਣ ਤਕ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) 0.50 ਫੀਸਦੀ ਦੀ ਕਮੀ ਕਰ ਚੁੱਕਾ ਹੈ ਤੇ ਇਸ ਵਕਤ ਰੇਪੋ ਰੇਟ 6 ਫੀਸਦੀ ਹੈ। ਬਾਜ਼ਾਰ ਮਾਹਰਾਂ ਨੇ ਜੂਨ ਪਾਲਿਸੀ 'ਚ ਇਕ ਹੋਰ ਕਟੌਤੀ ਦੀ ਸੰਭਾਵਨਾ ਜਤਾਈ ਹੈ। ਉੱਥੇ ਹੀ, ਕੁਝ ਦਾ ਅੰਦਾਜ਼ਾ ਹੈ ਕਿ ਆਰ. ਬੀ. ਆਈ. ਨੀਤੀਗਤ ਦਰਾਂ 'ਚ 0.35 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਆਰ. ਬੀ. ਆਈ. ਇਹ ਕਦਮ ਸੁਸਤ ਆਰਥਿਕ ਰਫਤਾਰ ਨੂੰ ਹੁਲਾਰਾ ਦੇਣ ਲਈ ਚੁੱਕੇਗਾ।
ਹਾਲਾਂਕਿ ਵਿਸ਼ਵ ਬੈਂਕ ਨੇ ਆਉਣ ਵਾਲੇ ਦਿਨਾਂ 'ਚ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਸਕਾਰਾਤਮਕ ਰਿਪੋਰਟ ਦਿੱਤੀ ਹੈ। ਵਿਸ਼ਵ ਬੈਂਕ ਮੁਤਾਬਕ, ਅਗਲੇ ਤਿੰਨ ਸਾਲ ਤਕ ਭਾਰਤ ਦੀ ਵਿਕਾਸ ਦਰ 7.5 ਫੀਸਦੀ ਰਹਿ ਸਕਦੀ ਹੈ।
ਡਾਓ ਜੋਂਸ 200 ਅੰਕ ਚੜ੍ਹ ਕੇ ਬੰਦ, S&P ਤੇ ਨੈਸਡੈਕ ਵੀ ਗ੍ਰੀਨ
NEXT STORY