ਬਿਜਨੈਸ ਡੈੱਸਕ : ਮੌਜੂਦਾ ਸਮੇਂ ਵਿਚ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹਰ ਵਿਅਕਤੀ ਨਿਵੇਸ਼ ਕਰਨ ਬਾਰੇ ਸੋਚਦਾ ਹੈ। ਪਰ ਨਿਵੇਸ਼ ਵਿਚ ਹਮੇਸ਼ਾ ਫ਼ਾਇਦਾ ਹੀ ਹੋਵੇ ਅਜਿਹਾ ਹਰ ਵਾਰ ਨਹੀਂ ਹੋ ਸਕਦਾ। ਮਿਉਚੁਅਲ ਫ਼ੰਡ ਨਿਵੇਸ਼ ਦੇ ਜਰੀਏ ਕਮਾਈ ਕਰਨ ਦਾ ਵਧੀਆ ਸਾਧਨ ਮੰਨਿਆ ਜਾਂਦਾ ਹੈ ਪਰ ਹਰ ਵਾਰ ਅਜਿਹਾ ਨਹੀਂ ਹੁੰਦਾ ਕਿਉਂਕਿ ਨਿਵੇਸ਼ਕਾਂ ਵਿਚ ਸਬਰ ਦੀ ਕਮੀ ਹੁੰਦੀ ਹੈ। ਪਿਛਲੇ ਦੋ ਦਹਾਕਿਆਂ ਵਿਚ ਮਿਉਚੁਅਲ ਫੰਡ ਦੀ ਫੈਕਟ ਸ਼ੀਟ ਵਿਚ ਜੋ ਰਿਟਰਨ ਸਾਹਮਣੇ ਆਇਆ ਹੈ ਉਹ ਨਿਵੇਸ਼ਕਾਂ ਨੂੰ ਉਸਦਾ 60 ਫ਼ੀਸਦੀ ਹੀ ਮਿਲਿਆ ਹੈ।
ਐਕਸਿਸ ਮਿਉਚੁਅਲ ਫੰਡ ਨੇ 20 ਸਾਲਾਂ ਦੇ ਰਿਟਰਨ ਦੀ ਇਕ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਮੁਤਾਬਕ ਮੌਜੂਦਾ ਐਕਟਿਵ ਇਕਉਟੀ ਫੰਡ ਨੇ 19.1 ਫ਼ੀਸਦੀ ਰਿਟਰਨ ਦਿੱਤਾ ਹੈ ਜਿਸ ਦਾ13.8 ਫ਼ੀਸਦੀ ਹਿੱਸਾ ਹੀ ਨਿਵੇਸ਼ਕਾਂ ਨੂੰ ਮਿਲਿਆ ਹੈ। ਹਾਈਬ੍ਰਿਡ ਫੈਕਟ ਸ਼ੀਟ ਵਿਚ ਵੀ 12.5 ਫ਼ੀਸਦੀ ਰਿਟਰਨ ਸਾਹਮਣੇ ਆਇਆ ਹੈ ਜਦਕਿ ਨਿਵੇਸ਼ਕਾਂ ਨੂੰ 7.4 ਫ਼ੀਸਦੀ ਹੀ ਮਿਲਿਆ ਹੈ। ਐੱਸ.ਆਈ.ਪੀ. ਦੇ ਜਰੀਏ ਮਿਉਚੁਅਲ ਫੰਡ ਵਿਚ ਪੈਸਾ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਵੀ 10.1 ਫ਼ੀਸਦੀ ਰਿਟਰਨ ਮਿਲਿਆ ਹੈ। ਫੈਕਟ ਸ਼ੀਟ ਦੱਸ ਰਹੀ ਹੈ ਕਿ ਬੀਤੇ ਦੋ ਦਹਾਕਿਆਂ ਵਿਚ ਐੱਸ.ਆਈ.ਪੀ. ਦਾ ਔਸਤ ਰਿਟਰਨ 15.2 ਫ਼ੀਸਦੀ ਰਿਹਾ। ਪਿਛਲੇ 5-10 ਸਾਲਾਂ ਦੇ ਅੰਕੜੇ ਵੀ ਫੰਡ ਰਿਟਰਨ ਵਿਚ ਕਾਫੀ ਫ਼ਰਕ ਦੱਸ ਰਹੇ ਹਨ।
ਜਾਣੋ ਘੱਟ ਰਿਟਰਨ ਦੇ ਕਾਰਨ
1. ਜਦੋ ਬਾਜ਼ਾਰ ਵਿਚ ਗਿਰਾਵਟ ਆਉਂਦੀ ਹੈ ਤਾਂ ਕੁਝ ਨਿਵੇਸ਼ਕ ਐੱਸ.ਆਈ.ਪੀ. ਬੰਦ ਕਰ ਦਿੰਦੇ ਹਨ ਜਦਕਿ ਇਹ ਘੱਟ ਪੈਸੇ ਵਿਚ ਜ਼ਿਆਦਾ ਇਕਾਈਆਂ ਲੈਣ ਦਾ ਮੌਕਾ ਹੁੰਦਾ ਹੈ।
2. ਜਿਆਦਾਤਰ ਮਾਮਲਿਆਂ ਵਿਚ ਸ਼ੇਅਰ ਬਾਜ਼ਾਰ ਡਿੱਗਣ 'ਤੇ ਪੁੰਜੀ ਦੀ ਸੁਰੱਖਿਆ ਦੇ ਨਜ਼ਰੀਏ ਨਾਲ ਨਿਵੇਸ਼ਕ ਆਪਣਾ ਨਿਵੇਸ਼ ਸਮੇਂ ਤੋਂ ਪਹਿਲਾਂ ਕਢਵਾ ਲੈਂਦੇ ਹਨ।
3.ਰਿਪੋਰਟ ਵਿਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਦੋਂ ਬਾਜ਼ਾਰ ਵਿਚ ਤੇਜ਼ੀ ਆਉਣ 'ਤੇ ਨਿਵੇਸ਼ਕਾਂ ਨੇ ਮੁਨਾਫ਼ਾ ਖੱਟਣ ਲਈ ਆਪਣਾ ਨਿਵੇਸ਼ ਕਢਵਾ ਲੈਂਦੇ ਹਨ।
4.ਮਿਉਚੁਅਲ ਫੰਡ ਲੰਬੇ ਸਮੇਂ ਦਾ ਨਿਵੇਸ਼ ਹੈ। 3 ਸਾਲ ਦਾ ਚੱਕਰ ਪੂਰਾ ਹੋਣ 'ਤੇ ਨਿਵੇਸ਼ ਕਢਵਾਉਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਕੀਤਾ ਜਾਂਦਾ।
ਬਰਾਮਦ ’ਤੇ ਬੈਨ ਤੋਂ ਬਾਅਦ ਦੇਸ਼ ਭਰ ਦੀਆਂ ਬੰਦਰਗਾਹਾਂ ’ਤੇ ਫਸੇ 10 ਲੱਖ ਟਨ ਚੌਲ
NEXT STORY