ਨਵੀਂ ਦਿੱਲੀ- ਫਰਾਂਸ ਦੀ ਆਟੋ ਕੰਪਨੀ Renault ਭਾਰਤ 'ਚ 10 ਲੱਖ ਵਾਹਨਾਂ ਦੇ ਉਤਪਾਦਨ ਕਰਕੇ ਨਵੇਂ ਸ਼ਿਖਰ 'ਤੇ ਪਹੁੰਚ ਗਈ ਹੈ ਅਤੇ ਉਸ ਨੇ ਸਾਲ 2030 ਤੱਕ 20 ਲੱਖ ਵਾਹਨਾਂ ਦੇ ਅੰਕੜੇ ਤੱਕ ਪਹੁੰਚਣ ਦਾ ਮਹੱਤਵਪੂਰਨ ਟੀਚਾ ਨਿਰਧਾਰਿਤ ਕੀਤਾ ਹੈ। ਰੇਨੋ ਇੰਡੀਆ ਦੇ ਇਕ ਉੱਚ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਵਰਤਮਾਨ 'ਚ ਕੰਪਨੀ ਨਵੇਂ ਮਾਡਲਾਂ 'ਤੇ ਕੰਮ ਕਰ ਰਹੀ ਹੈ, ਜਿਸ 'ਚ ਤੇਲ-ਗੈਸ ਇੰਜਣ ਵਾਲੇ ਦੋ ਵਾਹਨ ਅਤੇ ਸ਼੍ਰੇਣੀ ਏ (ਛੋਟੀ ਕਾਰ) ਵਾਲਾ ਇਲੈਕਟ੍ਰਿਕ ਵਾਹਨ (ਈਵੀ) ਸ਼ਾਮਲ ਹੈ, ਜਿਸ ਦੀ ਸ਼ੁਰੂਆਤ ਸਾਲ 2025 ਤੋਂ ਹੋ ਜਾਵੇਗੀ। ਯੋਜਨਾ ਇਹ ਹੈ ਕਿ ਅੱਗੇ ਚੱਲ ਕੇ ਆਪਣੇ ਸਾਰੇ ਵਾਹਨਾਂ ਨੂੰ ਚਾਰ ਮੀਟਰ ਵਾਲੇ ਦਾਇਰੇ 'ਚ ਲਿਆਂਦਾ ਜਾਵੇ। ਫਿਲਹਾਲ ਰੇਨੋ ਇੰਡੀਆ ਦੀਆਂ ਕਾਰਾਂ ਦਾ ਨਿਰਮਾਣ ਚੇਨਈ ਦੇ ਓਰਗਡਮ ਦੇ ਨਿਰਮਾਣ ਪਲਾਂਟ 'ਚ ਕੀਤਾ ਜਾਂਦਾ ਹੈ, ਜਿਸਦੀ ਸਾਲਾਨਾ ਸਮਰੱਥਾ 4,80,000 ਵਾਹਨਾਂ ਦੀ ਹੈ। ਰੇਨੋ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਪ੍ਰਬੰਧ ਨਿਰਦੇਸ਼ਕ (ਐੱਮ.ਡੀ) ਵੈਂਕਟਰਾਮ ਮਮੀਲਾਪੱਲੇ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਲੈਕਟ੍ਰਿਕ ਵ੍ਹੀਕਲ (ਈ.ਵੀ.) ਬਾਜ਼ਾਰ 'ਚ ਦਾਖਲ ਹੋ ਰਹੇ ਹਾਂ। ਅਸੀਂ ਚਾਰ ਮੀਟਰ ਤੋਂ ਲੰਬੇ ਵਾਹਨਾਂ ਦੇ ਹਿੱਸੇ 'ਚ ਵੀ ਉਤਰ ਰਹੇ ਹਾਂ। ਸਾਡੇ ਕੋਲ ਭਾਰਤ 'ਚ ਪਹਿਲਾਂ ਤੋਂ ਹੀ ਕੋਵਿਡ, ਕਾਈਗਰ ਅਤੇ ਟ੍ਰਾਈਬਰ ਵਰਗੀਆਂ ਕਾਰਾਂ ਹਨ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਉਨ੍ਹਾਂ ਨੇ ਕਿਹਾ ਕਿ ਰੇਨੋ ਲਈ ਵਿਕਾਸ ਦਾ ਰੁਝਾਨ ਲਗਾਤਾਰ ਵਧੀਆ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਨਵੇਂ ਉਤਪਾਦਾਂ ਦੇ ਨਾਲ (ਮੁਨਾਫੇ ਦੇ ਮਾਮਲੇ 'ਚ) ਬਿਹਤਰ ਪ੍ਰਦਰਸ਼ਨ ਕਰਾਂਗੇ। ਨਿਸਾਨ ਦੇ ਨਾਲ ਸਾਂਝੇਦਾਰੀ 'ਚ ਤਿਆਰ ਕੀਤੇ ਜਾ ਰਹੇ ਮਾਡਲ ਬਾਰੇ ਪੁੱਛੇ ਜਾਣ 'ਤੇ, ਮਮਿਲਾਪੱਲੇ ਨੇ ਕਿਹਾ ਕਿ ਨਵਾਂ ਉਤਪਾਦ 2025 'ਚ ਮਾਰਕੀਟ 'ਚ ਆਉਣ ਦੀ ਸੰਭਾਵਨਾ ਹੈ ਅਤੇ ਇਹ ਸਬ-4 ਮੀਟਰ ਵਾਹਨ ਹਿੱਸੇ 'ਚ ਹੋਵੇਗਾ।
ਭਾਰਤ 'ਚ ਕੁੱਲ ਵਾਹਨਾਂ ਦੀ ਵਿਕਰੀ ਬਾਰੇ ਮਮਿਲਾਪੱਲੇ ਨੇ ਕਿਹਾ ਕਿ ਰੇਨੋ ਨੇ ਘਰੇਲੂ ਬਾਜ਼ਾਰ 'ਚ ਪਿਛਲੇ ਸਾਲ ਰਿਕਾਰਡ 84,000 ਵਾਹਨ ਵੇਚੇ ਸਨ ਜਦੋਂ ਕਿ 28,000 ਵਾਹਨਾਂ ਦਾ ਨਿਰਯਾਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਦੇ ਤਾਮਿਲਨਾਡੂ ਪਲਾਂਟ ਨੇ 10 ਲੱਖ ਵਾਹਨਾਂ ਦੇ ਉਤਪਾਦਨ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ ਪਿਛਲੇ ਫਰਵਰੀ 'ਚ ਆਪਣੇ ਸਾਂਝੇਦਾਰ ਨਿਸਾਨ ਰਾਹੀਂ 5,300 ਕਰੋੜ ਰੁਪਏ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
MG Motor ਇਲੈਕਟ੍ਰਿਕ ਕਾਰਾਂ ਦੇ ਕਾਰੋਬਾਰ ਦੀ ਦੌੜ 'ਚ ਮਹਿੰਦਰਾ-ਹਿੰਦੂਜਾ, JSW ਦੀ ਵੀ ਹੋਵੇਗੀ ਐਂਟਰੀ
NEXT STORY