ਮੁੰਬਈ- ਵਿਦੇਸ਼ੀ ਮੁਦਰਾ ਦੀ ਆਵਕ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਆਉਣ ਨਾਲ ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਮਜ਼ਬੂਤ ਹੋ ਕੇ 79.52 ਦੇ ਪੱਧਰ 'ਤੇ ਪਹੁੰਚ ਗਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 79.59 'ਤੇ ਖੁੱਲ੍ਹਿਆ ਹੈ ਅਤੇ ਸ਼ੁਰੂਆਤੀ ਸੌਦਿਆਂ 'ਚ ਵਾਧਾ ਦਰਜ ਕਰਦੇ ਹੋਏ 79.52 ਦੇ ਪੱਧਰ ਨੂੰ ਛੂਹ ਗਿਆ। ਇਸ ਤਰ੍ਹਾਂ ਰੁਪਏ ਨੇ ਪਿਛਲੇ ਬੰਦ ਦੇ ਮੁਕਾਬਲੇ 11 ਪੈਸੇ ਦਾ ਵਾਧਾ ਦਰਜ ਕੀਤਾ।
ਪਿਛਲੇ ਸੈਸ਼ਨ 'ਚ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 79.63 'ਤੇ ਬੰਦ ਹੋਇਆ ਸੀ। ਘਰੇਲੂ ਸ਼ੇਅਰ ਬਾਜ਼ਾਰ ਅਤੇ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ ਮੰਗਲਵਾਰ ਨੂੰ ਮੁਹੱਰਮ ਦੀ ਵਜ੍ਹਾ ਨਾਲ ਬੰਦ ਸਨ।
ਇਸ ਵਿਚਾਲੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.10 ਫੀਸਦੀ ਡਿੱਗ ਕੇ 106.26 'ਤੇ ਆ ਗਿਆ। ਸੰਸਾਰਿਕ ਤੇਲ ਬੈਂਚਮਾਰਕ ਬ੍ਰੈਂਟ ਕਰੂਡ ਵਾਇਦਾ 0.27 ਫੀਸਦੀ ਡਿੱਗ ਕੇ 96.05 ਡਾਲਰ ਪ੍ਰਤੀ ਬੈਰਲ 'ਤੇ ਸੀ।
ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 124 ਤਾਂ ਨਿਫਟੀ 41 ਅੰਕ ਚੜ੍ਹਿਆ
NEXT STORY