ਮੁੰਬਈ — ਵਿਦੇਸ਼ ਵਿਚ ਡਾਲਰ ਦੀ ਮਜ਼ਬੂਤੀ ਦੇ ਕਾਰਨ ਰੁਪਿਆ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਟੁੱਟ ਕੇ 73.65 ਦੇ ਪੱਧਰ 'ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਕਮਜ਼ੋਰ ਰੁਖ਼ ਦੇ ਨਾਲ 73.62 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਸ਼ੁਰੂਆਤੀ ਸੌਦੇ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਗਿਰਾਵਟ ਦਰਜ ਕਰਦੇ ਹੋਏ 73.65 ਦੇ ਪੱਧਰ 'ਤੇ ਆ ਗਿਆ, ਜਿਹੜਾ ਪਿਛਲੇ ਭਾਅ ਦੇ ਮੁਕਾਬਲੇ 11 ਪੈਸੇ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
ਰੁਪਿਆ ਵੀਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ 4 ਪੈਸੇ ਚੜ੍ਹ ਕੇ 73.54 ਦੇ ਪੱਧਰ 'ਤੇ ਬੰਦ ਹੋਇਆ ਸੀ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਬਾਵਜੂਦ ਡਾਲਰ ਦੀ ਮਜ਼ਬੂਤੀ ਦੇ ਕਾਰਨ ਰੁਪਿਆ ਕਮਜ਼ੋਰ ਹੋਇਆ ਹੈ।
ਇਸ ਦੌਰਾਨ 6 ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਅੰਕ 0.11 ਫ਼ੀਸਦੀ ਵਧ ਕੇ 93.05 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ ਕੁੱਲ ਆਧਾਰ 'ਤੇ 1,118.46 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
RBI ਦਾ ਐਲਾਨ! ਬਦਲਣ ਵਾਲਾ ਹੈ Paytm ਅਤੇ Google Pay ਜ਼ਰੀਏ ਪੇਮੈਂਟ ਦਾ ਤਰੀਕਾ, ਜਾਣੋ ਨਵੇਂ ਨਿਯਮ
NEXT STORY