ਮੁੰਬਈ- ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸਕਾਰਾਤਮਕ ਰੁਖ਼ ਦੇ ਵਿਚਾਲੇ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲ 16 ਪੈਸੇ ਵਧ ਕੇ 79.65 'ਤੇ ਪਹੁੰਚ ਗਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 79.70 'ਤੇ ਖੁੱਲ੍ਹਿਆ ਅਤੇ ਫਿਰ ਵਧਣ ਦੇ ਨਾਲ 79.65 ਦੇ ਪੱਧਰ 'ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ 16 ਪੈਸੇ ਦੀ ਤੇਜ਼ੀ ਦਰਸਾਉਂਦਾ ਹੈ। ਰੁਪਿਆ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਤਿੰਨ ਪਾਸੇ ਡਿੱਗ ਕੇ 79.81 'ਤੇ ਬੰਦ ਹੋਇਆ ਸੀ।
ਇਸ ਵਿਚਾਲੇ ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.15 ਫੀਸਦੀ ਡਿੱਗ ਕੇ 109.57 'ਤੇ ਆ ਗਿਆ।
ਮਾਨਯਵਰ ਨੇ ਬ੍ਰਾਂਡ ਅੰਬੈਸਡਰ ਰਣਵੀਰ ਸਿੰਘ ਨਾਲ ਨਵੀਂ ਫਿਲਮ ‘ਤਿਆਰ ਹੋਕਰ ਆਏ’ ਕੀਤੀ ਲਾਂਚ
NEXT STORY