ਨਵੀਂ ਦਿੱਲੀ (ਇੰਟ.) – ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਕਹਿਣਾ ਹੈ ਕਿ ਰੂਸ-ਯੂਕ੍ਰੇਨ ਦਰਮਿਆਨ ਜੰਗ ਕਾਰਨ ਭਾਰਤ ਸਮੇਤ ਦੁਨੀਆ ਭਰ ’ਚ ਮਹਿੰਗਾਈ ਵਧੇਗੀ ਅਤੇ ਅਰਥਵਿਵਸਥਾ ਦੀ ਰਫਤਾਰ ਹੌਲੀ ਹੋਵੇਗੀ। ਆਪਣੀ ਗ੍ਰੋਥ ਨੂੰ ਬਰਕਰਾਰ ਰੱਖਣਾ ਦੇਸ਼ਾਂ ਲਈ ਮੁਸ਼ਕਲ ਹੋ ਜਾਏਗਾ।
ਇਕ ਵਿਸ਼ੇਸ਼ ਇੰਟਰਵਿਊ ’ਚ ਰਘੁਰਾਮ ਰਾਜਨ ਨੇ ਕਿਹਾ ਕਿ ਕਰੂਡ ਆਇਲ, ਕਣਕ ਸਮੇਤ ਕਈ ਕਮੋਡਿਟੀ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ। ਦੁਨੀਆ ਦੇ ਕਈ ਦੇਸ਼ਾਂ ’ਚ ਪਹਿਲਾਂ ਤੋਂ ਹੀ ਮਹਿੰਗਾਈ ਜ਼ਿਆਦਾ ਸੀ। ਜੇ ਤੁਸੀਂ ਇਸ ’ਚ ਲੜਾਈ ਨੂੰ ਜੋੜ ਦਿਓ ਤਾਂ ਮਹਿੰਗਾਈ ਹੋਰ ਵਧ ਜਾਏਗੀ ਅਤੇ ਗ੍ਰੋਥ ਘਟੇਗੀ। ਦੋਵੇਂ ਮਿਲ ਕੇ ਮਹਿੰਗਾਈ ’ਤੇ ਅਸਰ ਪਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਯੂਰਪ ’ਚ ਅਜਿਹੀ ਸਥਿਤੀ ਦਿਖਾਈ ਦੇ ਰਹੀ ਹੈ। ਲੜਾਈ ਕਾਰਨ ਮਹਿੰਗਾਈ ’ਤੇ ਦਬਾਅ ਹੋਰ ਵਧ ਜਾਏਗਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਮਹਿੰਗਾਈ ਖਿਲਾਫ ਲੜਾਈ ਲੰਮੀ ਚੱਲੇਗੀ। ਇਹ ਚੰਗੀ ਖਬਰ ਨਹੀਂ ਹੈ।
ਰੂਸ ’ਤੇ ਲੱਗੀਆਂ ਪਾਬੰਦੀਆਂ ਦੇ ਹੋਣਗੇ ਗੰਭੀਰ ਨਤੀਜੇ
ਰੂਸ ’ਤੇ ਅਮਰੀਕਾ ਅਤੇ ਹੋਰ ਦੇਸ਼ਾਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਪ੍ਰਭਾਵ ਬਾਰੇ ਰਘੁਰਾਮ ਰਾਜਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਨ੍ਹਾਂ ਪਾਬੰਦੀਆਂ ਦੇ ਗੰਭੀਰ ਨਤੀਜੇ ਹੋਣਗੇ। ਯੂਕ੍ਰੇਨ ’ਤੇ ਰੂਸ ਦੇ ਹਮਲੇ ਕਾਰਨ ਪੱਛਮੀ ਦੇਸ਼ ਇਕਜੁੱਟ ਹੋਏ ਹਨ। ਜਾਪਾਨ ਵੀ ਉਨ੍ਹਾਂ ਦੇ ਨਾਲ ਹੈ। ਪੱਛਮੀ ਦੇਸ਼ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੁੰਦੇ ਹਨ। ਇਨ੍ਹਾਂ ਪਾਬੰਦੀਆਂ ਦਾ ਅਸਰ ਜ਼ਰੂਰ ਹੋਵੇਗਾ। ਰੂਸ ਐਨਰਜੀ ਸਮੇਤ ਕਈ ਕਮੋਡਿਟੀਜ਼ ਦਾ ਵੱਡਾ ਬਰਾਮਦਕਾਰ ਹੈ। ਰੂਸ ’ਤੇ ਪਾਬੰਦੀ ਨਾਲ ਇਨ੍ਹਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਨਾਲ ਕੌਮਾਂਤਰੀ ਅਰਥਵਿਵਸਥਾ ’ਤੇ ਨਕਾਰਾਤਮਕ ਪ੍ਰਭਾਵ ਹੋਵੇਗਾ।
ਦੁਨੀਆ ਦੇ ਸਾਹਮਣੇ ਕੀ ਹੈ ਬਦਲ?
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਦਾ ਕਹਿਣਾ ਹੈ ਕਿ ਸਪਲਾਈ ਦੇ ਦੂਜੇ ਸ੍ਰੋਤਾਂ ਦੀ ਵਰਤੋਂ ਨਾਲ ਇਸ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਕਰੂਡ ਆਇਲ ਲਈ ਵੈਨੇਜੁਏਲਾ ਅਤੇ ਇਰਾਨ ਨਾਲ ਗੱਲਬਾਤ ਹੋ ਰਹੀ ਹੈ। ਇਰਾਨ ਤੋਂ ਜੇ ਕਰੂਡਦੀ ਸਪਲਾਈ ਸ਼ੁਰੂ ਹੁੰਦੀ ਹੈ ਤਾਂ ਇਹ ਇਕ ਚੰਗੀ ਖਬਰ ਹੋਵੇਗੀ। ਦੂਜਾ ਸ਼ੈੱਲ ਐਨਰਜੀ ’ਚ ਮੁੜ ਦਿਲਚਸਪੀ ਦਿਖਾਈ ਦੇਵੇਗੀ, ਇਸ ਲਈ ਅਗਲੇ ਕੁੱਝ ਮਹੀਨਿਆਂ ’ਚ ਉੱਚੀਆਂ ਕੀਮਤਾਂ ਕਾਰਨ ਸਪਲਾਈ ਦੇ ਦੂਜੇ ਸ੍ਰੋਤਾਂ ਦਾ ਇਸਤੇਮਾਲ ਸ਼ੁਰੂ ਹੋਵੇਗਾ। ਵਧੇਰੇ ਕੀਮਤਾਂ ਕਾਰਨ ਮੰਗ ’ਚ ਵੀ ਕਮੀ ਆਵੇਗੀ। ਰਘੁਰਾਮ ਰਾਜਨ ਦਾ ਕਹਿਣਾ ਹੈ ਕਿ ਜ਼ਰੂਰੀ ਚੀਜ਼ਾਂ ਦੀ ਸਪਲਾਈ ’ਚ ਰੂਸ ਦਾ ਵੱਡਾ ਰੋਲ ਹੈ। ਦੁਨੀਆ ਅਜੇ ਵੀ ਕਾਰਬਨ ਐਨਰਜੀ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਇਸ ’ਚ ਕਮੀ ਲਿਆਉਣੀ ਹੋਵੇਗੀ। ਰਿਨਿਊਏਬਲ ਐਨਰਜੀ ’ਤੇ ਮੁੜ ਫੋਕਸ ਵਧ ਸਕਦਾ ਹੈ।
100 ਤੋਂ ਵੱਧ ਉੱਦਮੀਆਂ ਨੂੰ ਮਿਲਿਆ ਨਾਰਥ ਇੰਡੀਆ ਰੀਜਨ ਪੁਰਸਕਾਰ
NEXT STORY