ਵਾਸ਼ਿੰਗਟਨ— ਐੱਸ. ਐਂਡ. ਪੀ.-500 ਅਤੇ ਨੈਸਡੈਕ ਕੰਪੋਜਿਟ ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਤੇਜ਼ੀ 'ਤੇ ਬੰਦ ਹੋਏ ਹਨ। ਹਾਲਾਂਕਿ ਆਈ. ਬੀ. ਐੱਮ. ਕੰਪਨੀ ਦੇ ਸਟਾਕ 'ਚ ਤੇਜ਼ ਗਿਰਾਵਟ ਨਾਲ ਡਾਓ ਜੋਂਸ ਕਾਰੋਬਾਰ ਦੇ ਅਖੀਰ 'ਚ ਕਮਜ਼ੋਰ ਹੋ ਕੇ ਬੰਦ ਹੋਇਆ ਹੈ। ਐੱਸ. ਐਂਡ. ਪੀ.-500 ਅਤੇ ਨੈਸਡੈਕ ਕੰਪੋਜਿਟ 'ਚ ਪ੍ਰਮੁੱਖ ਅਮਰੀਕੀ ਕੰਪਨੀਆਂ ਦੇ ਤਿਮਾਹੀ ਨਤੀਜੇ ਸ਼ਾਨਦਾਰ ਰਹਿਣ ਨਾਲ ਇਨ੍ਹਾਂ ਦੋਹਾਂ ਇੰਡੈਕਸ ਨੇ ਤੇਜ਼ੀ ਦਰਜ ਕੀਤੀ।
ਐੱਸ. ਐਂਡ. ਪੀ.-500 ਇੰਡੈਕਸ 0.1 ਫੀਸਦੀ ਦੀ ਤੇਜ਼ੀ ਦਰਜ ਕਰਦੇ ਹੋਏ 2,708.64 ਦੇ ਪੱਧਰ 'ਤੇ, ਜਦੋਂ ਕਿ ਤਕਨਾਲੋਜੀ ਸੈਕਟਰ ਦਾ ਇੰਡੈਕਸ ਨੈਸਡੈਕ ਕੰਪੋਜਿਟ 0.2 ਫੀਸਦੀ ਵਧ ਕੇ 7,295.24 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਡਾਓ ਜੋਂਸ 38.56 ਅੰਕ ਟੁੱਟ ਕੇ 24,748.07 'ਤੇ ਬੰਦ ਹੋਇਆ। ਆਈ. ਬੀ. ਐੱਮ. ਕੰਪਨੀ ਦੇ ਸਟਾਕ 'ਚ ਗਿਰਾਵਟ ਨਾਲ ਡਾਓ ਜੋਂਸ 'ਚ ਕਮਜ਼ੋਰੀ ਦਰਜ ਕੀਤੀ ਗਈ।
ਬੀਤੇ ਦਿਨੀਂ ਕਈ ਅਮਰੀਕੀ ਕੰਪਨੀਆਂ ਦੇ ਤਿਮਾਹੀ ਨਤੀਜੇ ਬਿਹਤਰ ਰਹੇ ਹਨ, ਜਿਸ ਨਾਲ ਬਾਜ਼ਾਰ ਨੂੰ ਤੇਜ਼ੀ ਮਿਲੀ। ਇਨ੍ਹਾਂ 'ਚ ਰੇਲ ਟਰਾਂਸਪੋਰੇਟਸ਼ਨ ਕੰਪਨੀ ਸੀ. ਐੱਸ. ਐਕਸ. ਦੇ ਨਤੀਜੇ ਉਮੀਦ ਤੋਂ ਬਿਹਤਰ ਰਹੇ, ਜਿਸ ਨਾਲ ਇਸ ਦੇ ਸਟਾਕ 'ਚ 7.8 ਫੀਸਦੀ ਤਕ ਦੀ ਤੇਜ਼ੀ ਦੇਖਣ ਨੂੰ ਮਿਲੀ। 17 ਜਨਵਰੀ ਦੇ ਬਾਅਦ ਸੀ. ਐੱਸ. ਐਕਸ. ਦੇ ਸਟਾਕ 'ਚ ਇਹ ਵੱਡੀ ਤੇਜ਼ੀ ਦਰਜ ਕੀਤੀ ਗਈ, ਉਦੋਂ ਇਸ 'ਚ 20 ਫੀਸਦੀ ਤੋਂ ਵਧ ਦੀ ਮਜ਼ਬੂਤੀ ਦੇਖਣ ਨੂੰ ਮਿਲੀ ਸੀ। ਇਸ ਦੇ ਇਲਾਵਾ ਯੂਨਾਈਟਿਡ ਏਅਰਲਾਈਨ ਨੇ ਵੀ ਉਮੀਦ ਤੋਂ ਹਟ ਕੇ ਤਿਮਾਹੀ ਨਤੀਜੇ ਪੇਸ਼ ਕੀਤੇ ਹਨ ਅਤੇ ਇਸ ਦੇ ਸਟਾਕ 'ਚ ਤਕਰੀਬਨ 5 ਫੀਸਦੀ ਤਕ ਦਾ ਉਛਾਲ ਦਰਜ ਕੀਤਾ ਗਿਆ।
ਮਾਰਗਨ ਸੈਟੇਨਲੀ ਨੇ ਵੀ ਪਹਿਲੀ ਤਿਮਾਹੀ 'ਚ ਰਿਕਾਰਡ ਲਾਭ ਅਤੇ ਰੈਵੇਨਿਊ ਦਰਜ ਕੀਤਾ ਹੈ। ਨਤੀਜੇ ਬਿਹਤਰ ਰਹਿਣ ਨਾਲ ਮਾਰਗਨ ਸੈਟੇਨਲੀ ਦੇ ਸਟਾਕ 'ਚ 1 ਫੀਸਦੀ ਤੋਂ ਵਧ ਦੀ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ ਅਖੀਰ ਇਹ ਸਪਾਟ ਹੋ ਕੇ ਬੰਦ ਹੋਇਆ। ਉੱਥੇ ਹੀ, ਆਈ. ਬੀ. ਐੱਮ. ਦੇ ਨਤੀਜੇ ਵੀ ਵਿਸ਼ਲੇਸ਼ਕਾਂ ਦੀਆਂ ਉਮੀਦਾਂ ਮੁਤਾਬਕ ਖਰ੍ਹੇ ਰਹੇ ਪਰ ਕੰਪਨੀ ਦੇ ਅਗਾਂਹੂ ਮਾਰਗਦਰਸ਼ਨ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ। ਆਈ. ਬੀ. ਐੱਮ. ਦੇ ਸਟਾਕ 'ਚ 7.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ 24 ਅਕਤੂਬਰ 2014 ਦੇ ਬਾਅਦ ਦਾ ਇਸ ਦਾ ਸਭ ਤੋਂ ਖਰਾਬ ਦਿਨ ਰਿਹਾ। 24 ਅਕਤੂਬਰ 2014 ਨੂੰ ਇਸ ਦੇ ਸਟਾਕ 'ਚ 7.6 ਫੀਸਦੀ ਦੀ ਗਿਰਾਵਟ ਆਈ ਸੀ।
ਸੈਰ-ਸਪਾਟੇ ਦੇ ਨਵੇਂ ਟਿਕਾਣਿਆਂ ਦਾ ਰੁਖ ਕਰ ਰਹੇ ਹਨ ਭਾਰਤੀ ਸੈਲਾਨੀ
NEXT STORY