ਨਵੀਂ ਦਿੱਲੀ (ਭਾਸ਼ਾ) – ਕਾਰ ਖਰੀਦਦੇ ਸਮੇਂ ਖਪਤਕਾਰਾਂ ’ਚ ਸਭ ਤੋਂ ਵੱਡੀ ਚਿੰਤਾ ਸੁਰੱਖਿਆ ਨੂੰ ਲੈ ਕੇ ਹੁੰਦੀ ਹੈ ਅਤੇ ਵਾਹਨ ਖਰੀਦਣ ਨੂੰ ਲੈ ਕੇ ਉਨ੍ਹਾਂ ਦਾ ਫੈਸਲਾ ਸੁਰੱਖਿਆ ਰੇਟਿੰਗ ਅਤੇ ਵਾਹਨ ’ਚ ਏਅਰ ਬੈਗਸ ਦੀ ਗਿਣਤੀ ’ਤੇ ਨਿਰਭਰ ਕਰਦਾ ਹੈ। ਇਕ ਸਰਵੇਖਣ ਰਿਪੋਰਟ ’ਚ ਇਹ ਕਿਹਾ ਗਿਆ ਹੈ। ਸਕੋਡਾ ਆਟੋ ਇੰਡੀਆ ਅਤੇ ਐੱਨ. ਆਈ. ਕਿਊ. ਬੇਸੇਸ ਵਲੋਂ ਕੀਤੇ ਗਏ ਅਧਿਐਨ ਮੁਤਾਬਕ ਕਾਰ ਖਰੀਦਦੇ ਸਮੇਂ ਈਂਧਨ ਸਮਰੱਥਾ ਮਾਪਣ ਹੁਣ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਅਧਿਐਨ ਤੋਂ ਪਤਾ ਲਗਦਾ ਹੈ ਕਿ ਗਾਹਕਾਂ ’ਚ ਕਾਰ ਦੀਆਂ ਸੁਰੱਖਿਆ ਸਹੂਲਤਾਂ ਪ੍ਰਤੀ ਭਾਰੀ ਝੁਕਾਅ ਹੈ ਅਤੇ 10 ’ਚੋਂ 9 ਗਾਹਕਾਂ ਦਾ ਮੰਨਣਾ ਸੀ ਕਿ ਭਾਰਤ ’ਚ ਸਾਰੀਆਂ ਕਾਰਾਂ ਦੀ ਸੁਰੱਖਿਆ ਰੇਟਿੰਗ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਯਾਤਰੀ ਆਸਾਨੀ ਨਾਲ ਜਮ੍ਹਾਂ ਕਰ ਸਕਣਗੇ ਸਾਮਾਨ, DIAL ਨੇ ਸ਼ੁਰੂ ਕੀਤੀ SBD ਸਹੂਲਤ
ਅਧਿਐਨ ਮੁਤਾਬਕ ਕਾਰ ਖਰੀਦਦੇ ਸਮੇਂ ਗਾਹਕ ਦਾ ਫੈਸਲਾ ਕਾਰ ਕ੍ਰੈਸ਼ ਰੇਟਿੰਗ ’ਤੇ ਸਭ ਤੋਂ ਵੱਧ ਨਿਰਭਰ ਕਰਦਾ ਹੈ। ਸਰਵੇਖਣ ’ਚ 22.3 ਫੀਸਦੀ ਗਾਹਕਾਂ ਨੇ ਇਸ ਨੂੰ ਤਰਜੀਹ ਦਿੱਤੀ, ਉੱਥੇ ਹੀ 21.6 ਫੀਸਦੀ ਏਅਰਬੈਗਸ ਦੀ ਗਿਣਤੀ ਨੂੰ ਤਰਜੀਹ ਦੇਣ ਵਾਲੇ ਸਨ। ਗੱਲ ਜਦੋਂ ਕਾਰ ਲਈ ਕ੍ਰੈਸ਼ ਰੇਟਿੰਗ ਦੀ ਆਉਂਦੀ ਹੈ ਤਾਂ 22.2 ਫੀਸਦੀ ਗਾਹਕਾਂ ਨੇ 5ਸਟਾਰ ਰੇਟਿੰਗ ਨੂੰ ਤਰਜੀਹ ਦਿੱਤੀ ਜਦ ਕਿ 21.3 ਫੀਸਦੀ ਗਾਹਕਾਂ ਨੇ 4 ਸਟਾਰ ਰੇਟਿੰਗ ਨੂੰ ਚੁਣਿਆ। ਸਰਵੇਖਣ ਮੁਤਾਬਕ ਜ਼ੀਰੋ ਕ੍ਰੈਸ਼ ਰੇਟਿੰਗ ਨੂੰ ਸਭ ਤੋਂ ਘੱਟ 6.8 ਫੀਸਦੀ ਗਾਹਕਾਂ ਨੇ ਚੁਣਿਆ। ਰਿਪੋਰਟ ਮੁਤਾਬਕ ਈਂਧਨ ਕੁਸ਼ਲਤਾ ਵਾਹਨ ਖਰੀਦ ਦੇ ਸਮੇਂ 15 ਫੀਸਦੀ ਗਾਹਕਾਂ ਨਾਲ ਤੀਜਾ ਸਭ ਤੋਂ ਅਹਿਮ ਘਟਕ ਰਿਹਾ। ਇਸ ਵਿਚ ਕਿਹਾ ਗਿਆ ਕਿ ਉੱਤਰਦਾਤਿਆਂ ’ਚ ਲਗਭਗ 67 ਫੀਸਦੀ ਪਹਿਲਾਂ ਤੋਂ ਹੀ ਕਾਰ ਮਾਲਕ ਹਨ, ਜਿਨ੍ਹਾਂ ਕੋਲ 5 ਲੱਖ ਰੁਪਏ ਤੋਂ ਵੱਧ ਦੀ ਕਾਰ ਹੈ। ਲਗਭਗ 33 ਫੀਸਦੀ ਉੱਤਰਦਾਤਿਆਂ ਕੋਲ ਕਾਰ ਨਹੀਂ ਹੈ ਪਰ ਉਹ ਇਕ ਸਾਲ ਦੇ ਅੰਦਰ 5 ਲੱਖ ਰੁਪਏ ਤੋਂ ਵੱਧ ਕੀਮਤ ਦੀ ਕਾਰ ਖਰੀਦਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼ ਦੇ ਅੱਠ ਪ੍ਰਮੁੱਖ ਸ਼ਹਿਰਾਂ ’ਚ ਘਰਾਂ ਦੀ ਵਿਕਰੀ 'ਚ ਹੋਇਆ 8 ਫ਼ੀਸਦੀ ਵਾਧਾ
NEXT STORY