ਨਵੀਂ ਦਿੱਲੀ—ਜਨਤਕ ਖੇਤਰ ਦੀ ਇਸਪਾਤ ਕੰਪਨੀ ਸੇਲ ਉੱਤਰ ਪ੍ਰਦੇਸ਼ ਅਤੇ ਝਾਰਖੰਡ 'ਚ ਸਥਿਤ ਆਪਣੀ ਦੋ ਸਹਾਇਕ ਇਕਾਈਆਂ ਨੂੰ ਬੰਦ ਕਰਨ ਜਾ ਰਹੀ ਹੈ | ਕੰਪਨੀ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੇਲ ਨੇ ਵਧੀਆ ਪ੍ਰਦਰਸ਼ਨ ਨਹੀਂ ਕਰਨ ਵਾਲੀ ਜਾਂ ਸੰਚਾਲਨ ਨਹੀਂ ਕਰ ਰਹੀਆਂ ਸਹਾਇਕ ਦੇ ਨਾਲ-ਨਾਲ ਕੁਝ ਸਾਂਝੇ ਉਪਕਰਨਾਂ ਤੋਂ ਬਾਹਰ ਆਉਣ ਜਾਂ ਉਨ੍ਹਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਇਸ ਦਿਸ਼ਾ 'ਚ ਤੇਜ਼ੀ ਨਾਲ ਅੱਗੇ ਵਧਦੇ ਹੋਏ ਕੰਪਨੀ ਨੇ ਆਪਣੇ ਦੋ ਸਹਾਇਕ ਸੇਲ ਜਗਦੀਸ਼ਪੁਰ ਪਾਵਰ ਪਲਾਂਟ ਲਿਮਟਿਡ ਅਤੇ ਸੇਲ ਸਿੰਦਰੀ ਪ੍ਰਾਜੈਕਟਸ ਲਿਮਟਿਡ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਸੇਲ ਨੇ ਕੰਪਨੀ ਕਾਨੂੰਨ-2013 ਦੀ ਧਾਰਾ-248(2) ਅਤੇ ਕੰਪਨੀ ਨਿਯਮ 2016 ਦੇ ਨਿਯਮ-4(1) ਦੇ ਪ੍ਰਬੰਧਾਂ ਦੇ ਮੁਤਾਬਕ ਤੇਜ਼ੀ ਨਾਲ ਬਾਹਰ ਆਉਣ ਦੀ ਪ੍ਰਕਿਰਿਆ ਦੇ ਤਹਿਤ ਇਨ੍ਹਾਂ ਦੋ ਸਹਾਇਕਾਂ ਨੂੰ ਬੰਦ ਕਰਨ ਦੇ ਦਸਤਾਵੇਜ਼ ਦਾਖਲ ਕੀਤੇ ਹਨ | ਹਾਲਾਂਕਿ ਕੰਪਨੀ ਨੇ ਇਨ੍ਹਾਂ ਦੋਵਾਂ ਸਹਾਇਕ ਦੀ ਕੋਈ ਵਿੱਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ | ਸੇਲ ਦੀ ਸਹਾਇਕ ਆਈ.ਆਈ.ਐੱਸ.ਸੀ.ਓ.-ਉਜੈਨ ਪਾਈਪ ਐਾਡ ਫਾਊਾਡਰੀ ਕੰਪਨੀ ਲਿਮਟਿਡ ਕੋਲਕਾਤਾ ਦੇ ਪਰਿਸਮਾਪਨ ਦੀ ਪ੍ਰਕਿਰਿਆ ਤੋਂ ਪਹਿਲਾਂ ਤੋਂ ਚੱਲ ਰਹੀ ਹੈ | ਸੇਲ ਦੀਆਂ ਦੋ ਹੋਰ ਸਹਾਇਕ ਸੇਲ ਰੀਫੈਕਟਰੀ ਕੰਪਨੀ ਲਿਮਟਿਡ, ਸਲੇਮ (ਤਾਮਿਲਨਾਡੂ) ਅਤੇ ਛੱਤੀਸਗੜ੍ਹ ਮੇਗਾ ਸਟੀਲ ਲਿਮਟਿਡ, ਭਿਲਾਈ (ਛੱਤੀਸਗੜ੍ਹ) 'ਚ ਹੈ |
NRIs ਲਈ ਵੱਡੀ ਖੁਸ਼ਖਬਰੀ, ਜਲਦ ‘ਆਧਾਰ’ ਦਾ ਮਿਲਣ ਜਾ ਰਿਹਾ ਤੋਹਫਾ
NEXT STORY