ਨਵੀਂ ਦਿੱਲੀ (ਭਾਸ਼ਾ) – ਆਟੋ ਕੰਪਨੀਆਂ ਲਈ ਪਿਛਲਾ ਮਹੀਨਾ ਵਿਕਰੀ ਦੇ ਲਿਹਾਜ ਨਾਲ ਚੰਗਾ ਰਿਹਾ ਅਤੇ ਇਸ ਦੌਰਾਨ ਮਹਿੰਦਰਾ, ਰਾਇਲ ਐੱਨਫੀਲਡ ਅਤੇ ਅਸ਼ੋਕ ਲੇਲੈਂਡ ਨੇ ਵਿਕਰੀ ’ਚ ਵਾਧੇ ਦੀ ਸੂਚਨਾ ਦਿੱਤੀ। ਮਹਿੰਦਰਾ ਐਂਡ ਮਹਿੰਦਰਾ (ਐੱਸ. ਐਂਡ ਐੱਮ.) ਨੇ ਕਿਹਾ ਕਿ ਅਪ੍ਰੈਲ ’ਚ ਉਸ ਦੀ ਕੁੱਲ ਵਿਕਰੀ 25 ਫੀਸਦੀ ਵਧ ਕੇ 45,640 ਇਕਾਈ ਹੋ ਗਈ। ਇਸ ਤੋਂ ਪਹਿਲਾਂ ਅਪ੍ਰੈਲ 2021 ’ਚ ਉਸ ਦੀ ਕੁੱਲ ਵਿਕਰੀ 36,437 ਇਕਾਈ ਸੀ।
ਕੰਪਨੀ ਨੇ ਕਿਹਾ ਕਿ ਘਰੇਲੂ ਬਾਜ਼ਾਰ ’ਚ ਉਸ ਦੇ ਯਾਤਰੀ ਵਾਹਨਾਂ ਦੀ ਵਿਕਰੀ ਅਪ੍ਰੈਲ ’ਚ 23 ਅਪ੍ਰੈਲ ਵਧ ਕੇ 22,526 ਇਕਾਈ ਹੋ ਗਈ। ਸਮੀਖਿਆ ਅਧੀਨ ਮਹੀਨੇ ’ਚ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਅਪ੍ਰੈਲ 2021 ’ਚ 16,147 ਇਕਾਈ ਦੀ ਤੁਲਨਾ ’ਚ ਵਧ ਕੇ 20,411 ਇਕਾਈ ਹੋ ਗਈ। ਐੱਮ. ਐਂਡ ਐੱਮ. ਨੇ ਦੱਸਿਆ ਕਿ ਪਿਛਲੇ ਮਹੀਨੇ ਉਸ ਦੀ ਬਰਾਮਦ 2,703 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 2005 ਇਕਾਈ ਸੀ। ਰਾਇਲ ਐੱਨਫੀਲਡ ਦੀ ਵਿਕਰੀ ਅਪ੍ਰੈਲ ’ਚ 17 ਫੀਸਦੀ ਵਧ ਕੇ 62,155 ਇਕਾਈ ਹੋ ਗਈ।
ਹਿੰਦੁਜਾ ਸਮੂਹ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਨੇ ਦੱਸਿਆ ਕਿ ਅਪ੍ਰੈਲ ’ਚ ਕੁੱਲ ਕਮਰਸ਼ੀਅਲ ਵਾਹਨਾਂ ਦੀ ਵਿਕਰੀ 42 ਫੀਸਦੀ ਵਧ ਕੇ 11,847 ਇਕਾਈ ਹੋ ਗਈ। ਉਸ ਨੇ ਪਿਛਲੇ ਸਾਲ ਇਸੇ ਮਹੀਨੇ ’ਚ 8,340 ਇਕਾਈਆਂ ਵੇਚੀਅਾਂ ਸਨ। ਅਸ਼ੋਕ ਲੇਲੈਂਡ ਨੇ ਦੱਸਿਆ ਕਿ ਉਸ ਦੀ ਘਰੇਲੂ ਵਿਕਰੀ 41 ਫੀਸਦੀ ਵਧ ਕੇ 11,197 ਇਕਾਈ ਹੋ ਗਈ ਜੋ ਅਪ੍ਰੈਲ 2021 ’ਚ 7,961 ਇਕਾਈ ਸੀ।
ਬਜਾਜ ਆਟੋ ਦੀ ਵਿਕਰੀ ਅਪ੍ਰੈਲ ’ਚ 20 ਫੀਸਦੀ ਘਟੀ
ਬਜਾਜ ਆਟੋ ਲਿਮਟਿਡ ਨੇ ਕਿਹਾ ਕਿ ਅਪ੍ਰੈਲ 2022 ’ਚ ਉਸ ਦੀ ਕੁੱਲ ਵਿਕਰੀ 20 ਫੀਸਦੀ ਘਟ ਕੇ 3,10,774 ਇਕਾਈ ਰਹਿ ਗਈ। ਬਜਾਜ ਆਟੋ ਨੇ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 3,88,016 ਇਕਾਈਆਂ ਵੇਚੀਅਾਂ ਸਨ। ਸਮੀਖਿਆ ਅਧੀਨ ਮਹੀਨੇ ’ਚ ਕੁੱਲ ਘਰੇਲੂ ਵਿਕਰੀ 24 ਫੀਸਦੀ ਘਟ ਕੇ 1,02,177 ਇਕਾਈ ਰਹਿ ਗਈ ਜੋ ਅਪ੍ਰੈਲ 2021 ’ਚ 1,34,471 ਇਕਾਈ ਸੀ। ਕੰਪਨੀ ਦੀ ਬਰਾਮਦ ਵੀ ਇਸ ਦੌਰਾਨ 18 ਫੀਸਦੀ ਘਟ ਕੇ 2,08,597 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 2,53,545 ਇਕਾਈ ਸੀ। ਬਜਾਜ ਆਟੋ ਨੇ ਦੱਸਿਆ ਕਿ ਬੀਤੇ ਮਹੀਨੇ ਘਰੇਲੂ ਬਾਜ਼ਾਰ ’ਚ ਦੋਪਹੀਆ ਵਾਹਨਾਂ ਦੀ ਵਿਕਰੀ 26 ਫੀਸਦੀ ਘਟ ਗਈ ਜਦ ਕਿ ਬਰਾਮਦ ’ਚ 15 ਫੀਸਦੀ ਦੀ ਗਿਰਾਵਟ ਹੋਈ।
ਜਨਵਰੀ-ਮਾਰਚ ’ਚ 6 ਸ਼ਹਿਰਾਂ ’ਚ ਨਵੇਂ ਘਰਾਂ ਦੀ ਸਪਲਾਈ 43 ਫੀਸਦੀ ਵਧ ਕੇ ਹੋਈ 80,000 ਇਕਾਈ
NEXT STORY