ਨਵੀਂ ਦਿੱਲੀ— ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਅਤੇ ਇਸ ਤੋਂ ਇਲਾਵਾ ਹੁੰਡਈ ਦੀ ਵਿਕਰੀ ਨੂੰ ਮਈ 'ਚ ਜ਼ੋਰਦਾਰ ਝਟਕਾ ਲੱਗਾ ਹੈ। ਦਿੱਗਜ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ ਮਈ 'ਚ ਕੁੱਲ ਵਿਕਰੀ 86.23 ਫੀਸਦੀ ਘੱਟ ਕੇ 18,539 ਇਕਾਈ ਰਹੀ।
ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ 'ਚ 1,34,641 ਵਾਹਨ ਵੇਚੇ ਸਨ। ਕੰਪਨੀ ਮੁਤਾਬਕ, ਉਸ ਦੀ ਮਈ 'ਚ ਘਰੇਲੂ ਵਿਕਰੀ 88.93 ਫੀਸਦੀ ਘੱਟ ਕੇ 13,888 ਇਕਾਈ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 1,25,552 ਇਕਾਈ ਰਹੀ ਸੀ। ਪਿਛਲੇ ਮਹੀਨੇ ਕੰਪਨੀ ਨੇ 4,651 ਵਾਹਨ ਬਰਾਮਦ ਕੀਤੇ ਜੋ ਮਈ 2019 ਦੇ 9,089 ਵਾਹਨਾਂ ਦੇ ਮੁਕਾਬਲੇ 48.82 ਫੀਸਦੀ ਘੱਟ ਹੈ। ਮਾਰੂਤੀ ਸੁਜ਼ੂਕੀ ਕੰਪਨੀ ਨੇ ਕਿਹਾ ਕਿ ਉਸ ਨੇ ਲਾਕਡਾਊਨ ਤੋਂ ਬਾਅਦ ਸਰਕਾਰ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ 12 ਮਈ ਤੋਂ ਮਾਨੇਸਰ ਕਾਰਖਾਨੇ 'ਚ ਅਤੇ 18 ਮਈ ਤੋਂ ਗੁੜਗਾਓਂ ਪਲਾਂਟ 'ਚ ਕੰਮ ਸ਼ੁਰੂ ਕਰ ਕੀਤਾ ਹੈ। ਸੁਜ਼ੂਕੀ ਮੋਟਰ ਦੇ ਗੁਜਰਾਤ ਪਲਾਂਟ 'ਚ ਵੀ ਕੰਮ ਸ਼ੁਰੂ ਹੋ ਗਿਆ ਹੈ, ਜੋ ਠੇਕੇ ਦੇ ਆਧਾਰ 'ਤੇ ਮਾਰੂਤੀ ਸੁਜ਼ੂਕੀ ਲਈ ਕਾਰਾਂ ਬਣਾਉਂਦੀ ਹੈ।
ਹੁੰਡਈ ਦੀ ਵਿਕਰੀ 79 ਫੀਸਦੀ ਘਟੀ-
ਹੁੰਡਈ ਮੋਟਰ ਇੰਡੀਆ ਦੀ ਕੁੱਲ ਵਿਕਰੀ ਮਈ 'ਚ 78.7 ਫੀਸਦੀ ਘੱਟ ਕੇ 12,583 ਵਾਹਨ ਰਹੀ। ਪਿਛਲੇ ਸਾਲ ਮਈ 'ਚ ਕੰਪਨੀ ਨੇ 59,102 ਵਾਹਨ ਵੇਚੇ ਸਨ। ਕੰਪਨੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਮਈ 'ਚ ਉਸ ਦੀ ਘਰੇਲੂ ਵਿਕਰੀ 83.8 ਫੀਸਦੀ ਘੱਟ ਕੇ 6,883 ਵਾਹਨ ਰਹੀ। ਇਸ ਦੌਰਾਨ ਕੰਪਨੀ ਨੇ 5,700 ਵਾਹਨ ਦੀ ਵਿਦੇਸ਼ੀ ਬਾਜ਼ਾਰਾਂ ਨੂੰ ਸਪਲਾਈ ਕੀਤੀ। ਮਈ 2019 'ਚ ਘਰੇਲੂ ਵਿਕਰੀ ਅਤੇ ਬਰਾਮਦ ਅੰਕੜਾ ਕ੍ਰਮਵਾਰ 42,502 ਅਤੇ 16,600 ਵਾਹਨ ਸੀ। ਕੰਪਨੀ ਦੇ ਵਿਕਰੀ, ਮਾਰਕੀਟਿੰਗ ਅਤੇ ਸਰਵਿਸ ਨਿਰਦੇਸ਼ਕ ਤਰੁਣ ਗਰਗ ਨੇ ਕਿਹਾ ਕਿ ਕੰਪਨੀ 12,583 ਵਾਹਨਾਂ ਦੀ ਵਿਕਰੀ ਨਾਲ ਹੌਲੀ-ਹੌਲੀ ਹਾਲਾਤ ਦੇ ਆਮ ਹੋਣ ਦੀ ਦਿਸ਼ਾ 'ਚ ਵੱਧ ਰਹੀ ਹੈ।
Hyundai i20 ਨੂੰ ਵੱਡੀ ਟੱਕਰ ਦੇਵੇਗੀ ਇਹ ਕਾਰ, ਦੇਖੋ ਅਜ਼ਮਾਇਸ਼ ਸਮੇਂ ਦੀਆਂ ਤਸਵੀਰਾਂ
NEXT STORY