ਸਿਓਲ— ਵਿਸ਼ਵ ਦੀ ਸਭ ਤੋਂ ਵੱਡੀ ਸਮਾਰਟਫੋਨ ਅਤੇ ਮੈਮੋਰੀ ਚਿਪ ਨਿਰਮਾਤਾ ਕੰਪਨੀ ਸੈਮਸੰਗ ਇਲੈਕਟ੍ਰਾਨਿਕਸ ਦਾ ਸ਼ੁੱਧ ਲਾਭ ਜੂਨ ਤਿਮਾਹੀ ’ਚ 53 ਫ਼ੀਸਦੀ ਡਿੱਗ ਕੇ 4.38 ਅਰਬ ਡਾਲਰ ’ਤੇ ਆ ਗਿਆ। ਸੈਮਸੰਗ ਸਮੂਹ ਦੀ ਫਲੈਗਸ਼ਿਪ ਸਹਿਯੋਗੀ ਇਕਾਈ ਸੈਮਸੰਗ ਇਲੈਕਟ੍ਰਾਨਿਕਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਸ਼ਾਨਦਾਰ ਲਾਭ ਦਰਜ ਕੀਤਾ ਹੈ ਪਰ ਚਿਪ ਦੀਆਂ ਕੀਮਤਾਂ ਡਿੱਗਦੇ ਜਾਣ ਨਾਲ ਕੰਪਨੀ ਨੂੰ ਹੁਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਮੈਮੋਰੀ ਚਿਪ ਬਾਜ਼ਾਰ ’ਚ ਨਰਮੀ ਅਤੇ ਕੀਮਤਾਂ ’ਚ ਗਿਰਾਵਟ ਜਾਰੀ ਹੈ। ਮੰਗ ’ਚ ਵੀ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਕਿਹਾ ਕਿ ਮੋਬਾਇਲ ਫੋਨ ਸ਼੍ਰੇਣੀ ’ਚ ਨਵੇਂ ਮਾਡਲਾਂ ਦੇ ਦਮ ’ਤੇ ਮਜ਼ਬੂਤ ਵਿਕਰੀ ਹੋਈ ਹੈ। ਹਾਲਾਂਕਿ ਫਲੈਗਸ਼ਿਪ ਮਾਡਲਾਂ ਦੀ ਵਿਕਰੀ ’ਚ ਨਰਮੀ ਅਤੇ ਮਾਰਕੀਟਿੰਗ ਖਰਚੇ ’ਚ ਤੇਜ਼ੀ ਕਾਰਣ ਦਬਾਅ ਰਿਹਾ ਹੈ। ਦੱਖਣ ਕੋਰੀਆ ਦੇ 5-ਜੀ ਦੀ ਕਮਰਸ਼ੀਅਲ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਬਣਨ ਤੋਂ ਬਾਅਦ ਸੈਮਸੰਗ ਨੇ ਇਸ ਸਾਲ ਸ਼ੁਰੂਆਤ ’ਚ ਐੱਸ-10 5-ਜੀ ਸਮਾਰਟਫੋਨ ਬਾਜ਼ਾਰ ’ਚ ਉਤਾਰਿਆ ਸੀ। ਹਾਲਾਂਕਿ ਗਲੈਕਸੀ ਫੋਲਡ ਫੋਨ ਦੀ ਲਾਂਚਿੰਗ ਨੂੰ ਅਪ੍ਰੈਲ ’ਚ ਤਕਨੀਕੀ ਕਾਰਣਾਂ ਦੀ ਵਜ੍ਹਾ ਨਾਲ ਟਾਲਣ ਨੂੰ ਲੈ ਕੇ ਕੰਪਨੀ ਦੀ ਆਲੋਚਨਾ ਵੀ ਹੋਈ ਸੀ।
ਜੁਲਾਈ 'ਚ GST ਕਲੈਕਸ਼ਨ 1 ਲੱਖ ਕਰੋੜ ਤੋਂ ਪਾਰ
NEXT STORY