ਨਵੀਂ ਦਿੱਲੀ — ਇਲੈਕਟ੍ਰੋਨਿਕਸ ਅਤੇ ਸਮਾਰਟਫੋਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਮਸ਼ਹੂਰ ਕੰਪਨੀਆਂ 'ਚੋਂ ਇਕ ਸੈਮਸੰਗ ਨੂੰ ਇਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਇਲੈਕਟ੍ਰਾਨਿਕਸ ਦੇ ਹਜ਼ਾਰਾਂ ਕਰਮਚਾਰੀ ਸੋਮਵਾਰ ਤੋਂ ਹੜਤਾਲ 'ਤੇ ਚਲੇ ਗਏ ਹਨ। ਸੈਮਸੰਗ ਦੇ ਇਤਿਹਾਸ ਵਿੱਚ ਕਰਮਚਾਰੀਆਂ ਦੀ ਇਹ ਸਭ ਤੋਂ ਵੱਡੀ ਹੜਤਾਲ ਹੈ।
55 ਸਾਲਾਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੜਤਾਲ
ਸੈਮਸੰਗ ਕਰਮਚਾਰੀ ਪਹਿਲਾਂ ਹੀ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੌਰਾਨ ਸੈਮਸੰਗ ਦੇ ਕਰਮਚਾਰੀ ਇੱਕ ਦਿਨ ਦੀ ਹੜਤਾਲ 'ਤੇ ਚਲੇ ਗਏ ਸਨ। ਮੰਗਾਂ ਨਾ ਮੰਨਣ ਤੋਂ ਬਾਅਦ ਮਾਮਲਾ ਅੱਗੇ ਵਧਿਆ ਹੈ ਅਤੇ ਹੁਣ ਉਹ ਮੁੜ ਹੜਤਾਲ 'ਤੇ ਚਲੇ ਗਏ ਹਨ। ਸੈਮਸੰਗ ਕਰਮਚਾਰੀਆਂ ਦੀ ਇਹ ਹੜਤਾਲ 3 ਦਿਨਾਂ ਲਈ ਹੈ। ਇਸ ਨੂੰ ਸੈਮਸੰਗ ਦੇ 55 ਸਾਲਾਂ ਦੇ ਇਤਿਹਾਸ 'ਚ ਸਭ ਤੋਂ ਵੱਡੀ ਹੜਤਾਲ ਦੱਸਿਆ ਜਾ ਰਿਹਾ ਹੈ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਕਰਮਚਾਰੀਆਂ ਦੀ ਇਸ ਹੜਤਾਲ ਦਾ ਸੈਮਸੰਗ ਦੇ ਸੈਮੀਕੰਡਕਟਰ (ਚਿੱਪ) ਉਤਪਾਦਨ 'ਤੇ ਅਸਰ ਪੈ ਸਕਦਾ ਹੈ। ਰਿਪੋਰਟ ਵਿੱਚ ਕਰਮਚਾਰੀ ਯੂਨੀਅਨ ਦੇ ਇੱਕ ਨੇਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਰਮਚਾਰੀ ਕੰਪਨੀ ਦੀ ਸਭ ਤੋਂ ਉੱਨਤ ਚਿੱਪ ਸੁਵਿਧਾਵਾਂ ਵਿੱਚੋਂ ਇੱਕ 'ਤੇ ਉਤਪਾਦਨ ਵਿੱਚ ਵਿਘਨ ਪਾ ਕੇ ਆਪਣਾ ਸੰਦੇਸ਼ ਸਪੱਸ਼ਟ ਕਰਨਾ ਚਾਹੁੰਦੇ ਹਨ।
ਸੈਮਸੰਗ ਦੀ ਚਿੱਪ ਦਾ ਉਤਪਾਦਨ ਹੋਵੇਗਾ ਪ੍ਰਭਾਵਿਤ
ਯੂਨੀਅਨ ਦਾ ਟੀਚਾ ਹਵੇਸੋਂਗ ਵਿੱਚ ਸੈਮਸੰਗ ਦੇ ਸੈਮੀਕੰਡਕਟਰ ਪਲਾਂਟ ਦੇ ਬਾਹਰ 5,000 ਲੋਕਾਂ ਨੂੰ ਇਕੱਠਾ ਕਰਨਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸੈਮਸੰਗ ਕਰਮਚਾਰੀ ਸੰਘ ਦੀ ਅਪੀਲ 'ਤੇ ਕਿੰਨੇ ਕਰਮਚਾਰੀ ਕੰਮ ਛੱਡਣ ਜਾ ਰਹੇ ਹਨ। ਹਾਲਾਂਕਿ ਇਸ ਤੋਂ ਬਾਅਦ ਵੀ ਇਹ ਲਗਭਗ ਤੈਅ ਹੈ ਕਿ ਸੈਮਸੰਗ ਦੀ ਚਿੱਪ ਪ੍ਰੋਡਕਸ਼ਨ ਅੱਜ ਤੋਂ ਸ਼ੁਰੂ ਹੋਈ ਤਿੰਨ ਦਿਨਾਂ ਹੜਤਾਲ ਦਾ ਪ੍ਰਭਾਵਿਤ ਹੋਣਾ ਹੈ।
ਇਨ੍ਹਾਂ ਕਾਰਨਾਂ ਕਰਕੇ ਨਾਰਾਜ਼ ਹਨ ਸੈਮਸੰਗ ਦੇ ਕਰਮਚਾਰੀ
ਦਰਅਸਲ, ਸੈਮਸੰਗ ਕਰਮਚਾਰੀ ਤਨਖਾਹ ਅਤੇ ਛੁੱਟੀ ਨੂੰ ਲੈ ਕੇ ਅਸੰਤੁਸ਼ਟ ਹਨ। ਲੇਬਰ ਯੂਨੀਅਨ ਨੈਸ਼ਨਲ ਸੈਮਸੰਗ ਇਲੈਕਟ੍ਰੋਨਿਕਸ ਯੂਨੀਅਨ, ਜਿਸ ਵਿੱਚ 28 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਮੈਂਬਰਸ਼ਿਪ ਹੈ, ਦਾ ਕਹਿਣਾ ਹੈ ਕਿ ਤਨਖ਼ਾਹ ਸਕੇਲ ਸਬੰਧੀ ਗੱਲਬਾਤ ਵਿੱਚ ਕੋਈ ਹੱਲ ਨਾ ਹੋਣ ਕਾਰਨ ਮਾਮਲਾ ਅੱਗੇ ਵਧ ਰਿਹਾ ਹੈ। ਪਿਛਲੇ ਸਾਲ, ਚਿੱਪ ਯੂਨਿਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਚਿੱਪ ਕਾਰੋਬਾਰ ਵਿੱਚ ਘਾਟੇ ਦਾ ਹਵਾਲਾ ਦਿੰਦੇ ਹੋਏ ਬੋਨਸ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ। ਕੰਪਨੀ ਅਤੇ ਕਰਮਚਾਰੀਆਂ ਵਿਚਾਲੇ ਵਿਵਾਦ ਵਧਾਉਣ 'ਚ ਇਹ ਵੀ ਅਹਿਮ ਮੁੱਦਾ ਹੈ।
ਨੈਕਸਜੈੱਨ ਐਨਰਜੀਆ ਦੀ 10 ਸਾਲ ’ਚ 15,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ
NEXT STORY