ਨਵੀਂ ਦਿੱਲੀ (ਭਾਸ਼ਾ)-ਧਨ ਦੀ ਕਮੀ ਨਾਲ ਜੂਝ ਰਹੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਘੱਟ ਤੋਂ ਘੱਟ ਆਪਣੀਆਂ 2 ਰਿਹਾਇਸ਼ੀ ਜਾਇਦਾਦਾਂ ਨੂੰ ਵੇਚਣ ਲਈ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਨਾਲ ਅਗਲੇ ਦੌਰ ਦੀ ਚਰਚਾ 'ਚ ਹੈ। ਜਾਇਦਾਦਾਂ ਦੀ ਵਿਕਰੀ ਨਾਲ ਉਸ ਨੂੰ ਕਰੀਬ 50 ਕਰੋੜ ਰੁਪਏ ਮਿਲ ਸਕਦੇ ਹਨ। ਹਵਾਬਾਜ਼ੀ ਕੰਪਨੀ ਅਤੇ ਬੈਂਕਿੰਗ ਨਾਲ ਜੁੜੇ ਸੂਤਰਾਂ ਨੇ ਇਸਦੀ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ 50 ਕਰੋੜ ਰੁਪਏ ਦੇ ਕਰਜ਼ੇ ਦੇ ਥੱਲੇ ਦੱਬੀ ਏਅਰ ਇੰਡੀਆ ਨੇ ਹਾਲ ਹੀ 'ਚ ਕਾਰਜਸ਼ੀਲ ਪੂੰਜੀ ਦੀਆਂ ਜ਼ਰੂਰਤਾਂ ਲਈ 1500 ਕਰੋੜ ਰੁਪਏ ਦੇ ਕਰਜ਼ੇ ਦੀ ਮੰਗ ਕੀਤੀ ਸੀ। ਜਾਣਕਾਰੀ ਅਨੁਸਾਰ ਦੱਖਣੀ ਮੁੰਬਈ 'ਚ 2 ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ ਦੇ ਸਬੰਧ 'ਚ ਏਅਰ ਇੰਡੀਆ ਅਤੇ ਐੱਸ. ਬੀ. ਆਈ. ਦੇ 'ਚ ਜਾਰੀ ਚਰਚਾ ਅਗਲੇ ਦੌਰ 'ਚ ਹੈ।
ਹਵਾਬਾਜ਼ੀ ਕੰਪਨੀ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਵਿਕਰੀ ਨਾਲ ਕਰੀਬ 46 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਸੌਦੇ ਦੀ ਆਖਰੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਜਾਇਦਾਦਾਂ ਦੇ ਨਿਪਟਾਰੇ ਦੀ ਕੋਸ਼ਿਸ਼ ਦੇ ਬਾਅਦ ਹੁਣ ਤੱਕ ਏਅਰ ਇੰਡੀਆ ਨੇ ਮੁੰਬਈ 'ਚ ਆਪਣੇ 4 ਫਲੈਟਾਂ ਨੂੰ ਐੱਸ. ਬੀ. ਆਈ. ਨੂੰ 90 ਕਰੋੜ ਰੁਪਏ 'ਚ ਵੇਚਣ 'ਚ ਕਾਮਯਾਬੀ ਹਾਸਲ ਕੀਤੀ ਹੈ।
ਪੀ. ਐੱਸ. ਯੂ. ਬੈਂਕਾਂ ਨੂੰ ਮਿਲ ਸਕਦੇ ਹਨ 70,000 ਕਰੋੜ
NEXT STORY