ਨਵੀਂ ਦਿੱਲੀ— ਸਿੰਗਾਪੁਰ, ਭੂਟਾਨ ’ਚ ਤੁਸੀਂ ਜਲਦ ਹੀ ਭਾਰਤੀ ਕ੍ਰੈਡਿਟ ਕਾਰਡ ਸ਼ਾਪਿੰਗ ਲਈ ਸਵਾਈਪ ਕਰ ਸਕੋਗੇ। ਭਾਰਤੀ ਸਟੇਟ ਬੈਂਕ ਦੀ ਸਹਾਇਕ ਕੰਪਨੀ ਐੱਸ. ਬੀ. ਆਈ. ਕਾਰਡ ਜਲਦ ਹੀ ਕਈ ਸ਼ਾਨਦਾਰ ਫੀਚਰਜ਼ ਦੇ ਨਾਲ ਰੁਪੈ ਕ੍ਰੈਡਿਟ ਕਾਰਡ ਲਾਂਚ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਯੂ. ਏ. ਈ. ਯਾਤਰਾ ਦੌਰਾਨ ਉੱਥੇ ਰੁਪੈ ਕਾਰਡ ਲਾਂਚ ਕੀਤਾ ਸੀ। ਸਿੰਗਾਪੁਰ, ਭੂਟਾਨ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਉਹ ਬਾਜ਼ਾਰ ਹਨ ਜਿਨ੍ਹਾਂ ’ਚ ਰੁਪੈ ਕਾਰਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਉੱਥੇ ਹੀ ਹੋਰ ਬਾਜ਼ਾਰਾਂ ’ਚ ਪਸਾਰ ਲਈ ਰੁਪੈ ਨੇ ਡਿਸਕਵਰ, ਜਪਾਨ ਕ੍ਰੈਡਿਟ ਬਿਊਰੋ ਤੇ ਚਾਈਨਾ ਯੂਨੀਅਨ ਪੇ ਨਾਲ ਵੀ ਸਮਝੌਤਾ ਕੀਤਾ ਹੈ। ਹੁਣ ਤਕ ਕ੍ਰੈਡਿਟ ਕਾਰਡ ਬਾਜ਼ਾਰ ’ਤੇ ਯੂ. ਐੱਸ. ਦੀ ਵੀਜ਼ਾ ਤੇ ਮਾਸਟਰ ਕਾਰਡ ਦਾ ਹੀ ਦਬਦਬਾ ਸੀ ਪਰ ਹੁਣ ਭਾਰਤ ’ਚ ਲੋਕਾਂ ਵੱਲੋਂ ਰੁਪੈ ਕਾਰਡ ਦੀ ਮੰਗ ਵਧ ਰਹੀ ਹੈ। ਰੁਪੈ ਭਾਰਤ ਦਾ ਪਹਿਲਾ ਡੈਬਿਟ ਤੇ ਕ੍ਰੈਡਿਟ ਕਾਰਡ ਨੈੱਟਵਰਕ ਹੈ, ਜਿਸ ਨੂੰ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਵਿਕਸਤ ਕੀਤਾ ਹੈ।
‘ਐੱਸ. ਬੀ. ਆਈ. ਕਾਰਡ’ ਦੇ ਐੱਮ. ਡੀ. ਤੇ ਸੀ. ਈ. ਓ. ਨੇ ਕਿਹਾ ਕਿ ਜਲਦ ਹੀ ਸਾਡੇ ਵੱਲੋਂ ਰੁਪੈ ਕ੍ਰੈਡਿਟ ਕਾਰਡ ਲਾਂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਰੁਪੈ ਕਾਰਡ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉੱਥੇ ਹੀ, ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਹੋਏ ਲਗਭਗ ਇਕ ਤਿਹਾਈ ਕਾਰਡ ਰੁਪੈ ਕਾਰਡ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਰਾਸ਼ਟਰਵਾਦੀ ਲੋਕ ਹਨ ਜੋ ਕਹਿੰਦੇ ਹਨ ਕਿ ਸਾਨੂੰ ਸਿਰਫ ਰੁਪੈ ਕਾਰਡ ਹੀ ਚਾਹੀਦਾ ਹੈ। ਇਸ ਲਈ ਐੱਸ. ਬੀ. ਆਈ. ਨਵਾਂ ਰੁਪੈ ਕ੍ਰੈਡਿਟ ਕਾਰਡ ਲਾਂਚ ਕਰਨ ਪ੍ਰਤੀ ਕਾਫੀ ਉਤਸ਼ਾਹਤ ਹੈ।
ਦੋ ਸਹਾਇਕ ਕੰਪਨੀਆਂ ਨੂੰ ਬੰਦ ਕਰੇਗੀ ਸੇਲ
NEXT STORY