ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ 'ਚ 0.40 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਨਵੀਆਂ ਦਰਾਂ 27 ਮਈ ਤੋਂ ਲਾਗੂ ਹੋ ਗਈਆਂ ਹਨ। ਇਹ ਦੂਜੀ ਵਾਰ ਹੈ ਜਦੋਂ ਐੱਸ. ਬੀ. ਆਈ. ਨੇ ਮਈ 'ਚ ਐੱਫ. ਡੀ. ਦੀਆਂ ਦਰਾਂ 'ਚ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਬੈਂਕ ਨੇ ਫਿਕਸਡ ਡਿਪਾਜ਼ਿਟ ਦਰਾਂ 'ਚ 0.20 ਫੀਸਦੀ ਦੀ ਕਮੀ ਕੀਤੀ ਸੀ, ਜੋ 12 ਮਈ 2020 ਤੋਂ ਲਾਗੂ ਸਨ।
ਹੁਣ ਐੱਸ. ਬੀ. ਆਈ. ਦੇ 7 ਦਿਨ ਤੋਂ 45 ਦਿਨਾਂ ਵਾਲੇ ਫਿਕਸਡ ਡਿਪਾਜ਼ਿਟ 'ਤੇ 2.9 ਫੀਸਦੀ ਵਿਆਜ ਦਰ ਹੋ ਗਈ ਹੈ। 46 ਦਿਨਾਂ ਤੋਂ 179 ਦਿਨਾਂ ਵਾਲੀ ਐੱਫ. ਡੀ. 'ਤੇ ਵਿਆਜ ਦਰ ਘਟਾ ਕੇ 3.9 ਫੀਸਦੀ ਕਰ ਦਿੱਤੀ ਗਈ ਹੈ। 180 ਦਿਨਾਂ ਵਾਲੀ ਐੱਫ. ਡੀ. 'ਤੇ ਹੁਣ 4.4 ਫੀਸਦੀ ਵਿਆਜ ਮਿਲੇਗਾ।
ਉੱਥੇ ਹੀ, 1 ਸਾਲ ਤੋਂ 3 ਸਾਲ ਵਿਚਕਾਰ ਦੀ ਐੱਫ. ਡੀ. 'ਤੇ ਵਿਆਜ ਦਰ ਸਿਰਫ 5.1 ਫੀਸਦੀ ਰਹਿ ਗਈ ਹੈ। ਇਸ ਤੋਂ ਇਲਾਵਾ 3 ਸਾਲ ਤੋਂ 5 ਸਾਲ ਵਿਚਕਾਰ ਦੀ ਐੱਫ. ਡੀ. 'ਤੇ ਹੁਣ 5.3 ਫੀਸਦੀ ਵਿਆਜ ਮਿਲੇਗਾ। 5 ਸਾਲ ਤੋਂ 10 ਸਾਲ ਦੀ ਐੱਫ. ਡੀ. 'ਤੇ ਵਿਆਜ ਦਰ ਘਟਾ ਕੇ 5.4 ਫੀਸਦੀ ਕਰ ਦਿੱਤੀ ਗਈ ਹੈ।
ਇੱਥੇ ਦੱਸ ਦੇਈਏ ਕਿ ਸੀਨੀਅਰ ਸਿਟੀਜ਼ਨਸ ਲਈ ਵਿਆਜ ਦਰ ਜਨਰਲ ਪਬਲਿਕ ਨਾਲੋਂ 0.50 ਫੀਸਦੀ ਬੇਸਿਸ ਅੰਕ ਵੱਧ ਹੈ। ਹਾਲਾਂਕਿ, ਐੱਸ. ਬੀ. ਆਈ. ਨੇ 5 ਸਾਲਾਂ ਤੋਂ 10 ਸਾਲਾਂ ਤੱਕ ਵਾਲੀ ਐੱਫ. ਡੀ. ਦੇ ਮਾਮਲੇ 'ਚ ਵਿਆਜ ਦਰ ਸੀਨੀਅਰ ਸਿਟੀਜ਼ਨਸ ਲਈ 0.80 ਫੀਸਦੀ ਬੇਸਿਸ ਅੰਕ ਵੱਧ ਰੱਖੀ ਹੈ।
BSNL ਦੀ ਜ਼ਬਰਦਸਤ ਪੇਸ਼ਕਸ਼, ਸਿਰਫ 2 ਰੁਪਏ 'ਚ ਵਧੇਗੀ ਪਲਾਨ ਦੀ ਮਿਆਦ
NEXT STORY