ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਰੇਪੋ ਦਰ ਵਧਾਉਣ ਤੋਂ ਬਾਅਦ ਦੇਸ਼ ਦੇ ਕਈ ਬੈਂਕਾਂ ਨੇ ਵੀ ਆਪਣੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਵੀ ਆਪਣੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਕਈ ਹੋਰ ਬੈਂਕਾਂ ਨੇ ਵੀ ਆਪਣੇ ਕਰਜ਼ੇ ਮਹਿੰਗੇ ਕਰ ਦਿੱਤੇ ਹਨ। ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਸੀ। ਉਦੋਂ ਤੋਂ ਬੈਂਕਾਂ ਨੇ ਵੀ ਕਰਜ਼ਿਆਂ 'ਤੇ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਪੈਸਿਆਂ ਨਾਲ ਜੁੜੇ ਇਹ ਨਿਯਮ, ਪਰੇਸ਼ਾਨੀ ਤੋਂ ਬਚਣਾ ਹੈ ਤਾਂ ਜਾਣੋ ਇਨ੍ਹਾਂ ਬਾਰੇ
ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਐਸਬੀਆਈ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਰੇਪੋ ਦਰ ਨਾਲ ਸਬੰਧਤ ਬਾਹਰੀ ਬੈਂਚਮਾਰਕ ਉਧਾਰ ਦਰ (ਈਬੀਐਲਆਰ) ਅਤੇ ਉਧਾਰ ਦਰ ਆਰਐਲਐਲਆਰ ਵਿੱਚ 50 ਅਧਾਰ ਅੰਕ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ EBLR 8.55 ਫੀਸਦੀ ਅਤੇ RLLR 8.15 'ਤੇ ਪਹੁੰਚ ਗਿਆ ਹੈ। ਨਵੀਆਂ ਦਰਾਂ ਸ਼ਨੀਵਾਰ ਯਾਨੀ ਅੱਜ ਤੋਂ ਲਾਗੂ ਹੋਣਗੀਆਂ।
ਵਧੇਗੀ ਤੁਹਾਡੀ EMI
ਬੈਂਕ ਆਫ ਇੰਡੀਆ ਨੇ RBLR ਨੂੰ ਵਧਾ ਕੇ 8.75 ਫੀਸਦੀ ਕਰ ਦਿੱਤਾ ਹੈ। ICICI ਬੈਂਕ ਨੇ ਵੀ ਆਪਣਾ EBLR ਵਧਾ ਦਿੱਤਾ ਹੈ ਅਤੇ ਇਹ ਵਧ ਕੇ 9.60 ਫੀਸਦੀ ਹੋ ਗਿਆ ਹੈ। EBLR ਉਹ ਵਿਆਜ ਦਰ ਹੈ ਜਿਸ ਦੇ ਹੇਠਾਂ ਬੈਂਕ ਉਧਾਰ ਦੇਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਲੋਨ ਦਰ ਵਧਣ ਨਾਲ, ਜਿਨ੍ਹਾਂ ਲੋਕਾਂ ਨੇ EBLR ਜਾਂ RLLR 'ਤੇ ਲੋਨ ਲਿਆ ਹੈ, ਉਨ੍ਹਾਂ ਦੀ EMI ਵਧੇਗੀ। HDFC ਨੇ ਹੋਮ ਲੋਨ ਦੀ ਵਿਆਜ ਦਰ 'ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਨਵੀਂ ਦਰ 1 ਅਕਤੂਬਰ ਤੋਂ ਲਾਗੂ ਹੋਵੇਗੀ। ਇਸ ਵਿੱਤੀ ਸੰਸਥਾ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਸੱਤਵੀਂ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ : ਅਮੀਰਾਂ ਦੀ ਸੂਚੀ 'ਚ ਚੌਥੇ ਸਥਾਨ 'ਤੇ ਖਿਸਕੇ ਗੌਤਮ ਅਡਾਨੀ, ਇਕ ਦਿਨ 'ਚ 28,599 ਕਰੋੜ ਰੁਪਏ ਦਾ ਨੁਕਸਾਨ
ਲਗਾਤਾਰ ਵਧਦਾ ਜਾ ਰਿਹਾ ਹੈ ਰੇਪੋ ਰੇਟ
ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ ਨੇ ਇਸ ਸਾਲ ਮਈ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਰੈਪੋ ਰੇਟ ਵਧਾ ਦਿੱਤਾ ਹੈ। ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਨੇ ਰੈਪੋ ਰੇਟ 'ਚ ਵਾਧੇ ਦਾ ਐਲਾਨ ਕਰਦੇ ਹੋਏ ਚੌਥੀ ਵਾਰ ਰੈਪੋ ਰੇਟ 'ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਸੀ। ਆਰਬੀਆਈ ਦੇ ਇਸ ਵਾਧੇ ਤੋਂ ਬਾਅਦ ਰੈਪੋ ਰੇਟ 5.90 ਫੀਸਦੀ 'ਤੇ ਪਹੁੰਚ ਗਿਆ ਹੈ। ਰੇਪੋ ਰੇਟ ਉਹ ਦਰ ਹੈ ਜਿਸ 'ਤੇ ਆਰਬੀਆਈ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ।
ਇਹ ਵੀ ਪੜ੍ਹੋ : Air India ਸ਼ੁਰੂ ਕਰੇਗੀ ਬਰਮਿੰਘਮ, ਲੰਡਨ, ਸੈਨ ਫ੍ਰਾਂਸਿਸਕੋ ਲਈ 20 ਹੋਰ ਹਫਤਾਵਾਰੀ ਉਡਾਣਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲਗਾਤਾਰ 8ਵੇਂ ਹਫ਼ਤੇ ਘਟਿਆ ਵਿਦੇਸ਼ੀ ਮੁਦਰਾ ਭੰਡਾਰ, ਜਾਣੋ ਹੁਣ ਕਿੰਨਾ ਰਹਿ ਗਿਆ
NEXT STORY