ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਸਾਰੀਆਂ ਮਿਆਦ (ਟਰਮਜ਼) ਲਈ ‘ਮਾਰਜੀਨਲ ਕਾਸਟ ਆਫ ਫੰਡਸ-ਬੇਸਡ ਲੈਂਡਿੰਗ ਰੇਟ’ (ਐੱਮ. ਸੀ. ਐੱਲ. ਆਰ.) ’ਚ 0.1 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਨਾਲ ਜ਼ਿਆਦਾਤਰ ਖਪਤਕਾਰ ਕਰਜ਼ੇ ਮਹਿੰਗੇ ਹੋ ਗਏ ਹਨ। ਬੈਂਕ ਨੇ ਲਗਾਤਾਰ ਤੀਜੀ ਵਾਰ ਵਿਆਜ ਦਰਾਂ ’ਚ ਵਾਧਾ ਕੀਤਾ ਹੈ।
ਐੱਸ. ਬੀ. ਆਈ. ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਅਨੁਸਾਰ ਇਕ ਸਾਲ ਦੀ ਮਿਆਦ ਲਈ ਮਾਨਕ ਐੱਮ. ਸੀ. ਐੱਲ. ਆਰ. ਹੁਣ 8.95 ਫੀਸਦੀ ’ਤੇ ਤੈਅ ਕੀਤੀ ਗਈ ਹੈ ਜਦਕਿ ਪਹਿਲਾਂ ਇਹ ਦਰ 8.85 ਫੀਸਦੀ ਸੀ। ਐੱਮ. ਸੀ. ਐੱਲ. ਆਰ. ਦਾ ਇਸਤੇਮਾਲ ਮੋਟਰ ਵਾਹਨ ਅਤੇ ਵਿਅਕਤੀ ਵਰਗੇ ਜ਼ਿਆਦਾਤਰ ਖਪਤਕਾਰ ਕਰਜ਼ਿਆਂ ਦੇ ਮੁਲਾਂਕਣ ’ਚ ਕੀਤਾ ਜਾਂਦਾ ਹੈ।
ਐੱਮ. ਸੀ. ਐੱਲ. ਆਰ. 3 ਸਾਲਾਂ ਲਈ 9.10 ਫੀਸਦੀ ਅਤੇ 2 ਸਾਲਾਂ ਲਈ 9.05 ਫੀਸਦੀ ਹੋਵੇਗੀ। ਇਸ ਤੋਂ ਇਲਾਵਾ ਇਕ ਮਹੀਨੇ, 3 ਮਹੀਨੇ ਅਤੇ 6 ਮਹੀਨਿਆਂ ਦੀ ਮਿਆਦ ਲਈ ਵਿਆਜ ਦਰਾਂ 8.45-8.85 ਫੀਸਦੀ ਦੇ ਘੇਰੇ ’ਚ ਹਨ। ‘ਓਵਰਨਾਈਟ’ ਮਿਆਦ ਲਈ ਐੱਮ. ਸੀ. ਐੱਲ. ਆਰ. 8.10 ਫੀਸਦੀ ਦੇ ਮੁਕਾਬਲੇ 8.20 ਫੀਸਦੀ ਹੋਵੇਗੀ। ਨਵੀਂਆਂ ਦਰਾਂ 15 ਅਗਸਤ ਤੋਂ ਲਾਗੂ ਹੋ ਗਈਆਂ ਹਨ।
ਵਿਆਜ ਦਰਾਂ ’ਚ ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦ ਕੁਝ ਦਿਨ ਪਹਿਲਾਂ ਹੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਮਹੀਨੇ ਦੇ ਸ਼ੁਰੂ ’ਚ ਲਗਾਤਾਰ 9ਵੀਂ ਵਾਰ ਆਪਣੀ ਨੀਤੀਗਤ ਦਰ ਨੂੰ 6.5 ਫੀਸਦੀ ’ਤੇ ਜਿਓਂ ਦਾ ਤਿਓਂ ਰੱਖਿਆ ਸੀ।
ਘਰ 'ਚ ਆਰਾਮ ਕਰ ਰਿਹਾ ਸੀ ਵਿਅਕਤੀ ਅਚਾਨਕ Fastag ਤੋਂ ਕੱਟੇ ਗਏ ਪੈਸੇ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ
NEXT STORY