ਸਾਦਿਕ (ਪਰਮਜੀਤ) : ਭਾਰਤੀ ਸਟੇਟ ਬੈਂਕ ਬਰਾਂਚ ਸਾਦਿਕ ਵਿਖੇ ਪਿਛਲੇ ਦਿਨੀਂ ਜੋ ਕਰੋੜਾਂ ਰੁਪਏ ਦਾ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਸਬੰਧੀ ਉਨ੍ਹਾਂ ਆਪਣੇ ਪੱਤਰ ਰਾਹੀਂ ਪ੍ਰਵੀਨ ਸੇਠੀ, ਰੀਜਨਲ ਮੈਨੇਜਰ ਆਰ.ਬੀ.ਓ ਫਿਰੋਜ਼ਪੁਰ ਦੇ ਦਸਤਖਤਾਂ ਹੇਠ ਸਪੱਸ਼ਟ ਕੀਤਾ ਹੈ ਕਿ ਐੱਫ. ਡੀ. ਦੀ ਪੇਮੈਂਟ ਵਿਆਜ ਸਮੇਤ ਜਿਸ ਦਿਨ ਤੋਂ ਐੱਫ. ਡੀ. ਦੀ ਰਸੀਦ ਜਾਰੀ ਹੋਈ ਉਸ ਦਿਨ ਤੋਂ ਹੀ ਬਣਦਾ ਭੁਗਤਾਨ ਕੀਤਾ ਜਾਵੇਗਾ।
ਖੇਤੀਬਾੜੀ ਦੀਆਂ ਲਿਮਟਾਂ ਜਿਨ੍ਹਾਂ ਵਿਚ ਪੈਸੇ ਜਮਾਂ ਹੋਣ ਵਿਚ ਧੋਖਾਧੜੀ ਹੋਈ ਹੈ, ਪੈਸੇ ਜਮਾਂ ਹੋਣ ਦੀ ਰਸੀਦ ਦੀ ਮਿਤੀ ਤੋਂ ਬਣਦਾ ਮੂਲ ਅਤੇ ਭੁਗਤਾਨ ਕੀਤਾ ਜਾਵੇਗਾ। ਮਿਊਚਲ ਫੰਡ ਅਤੇ ਐੱਸ.ਬੀ.ਆਈ ਲਾਈਫ ਦੀ ਪੇਮੈਂਟ ਦਾ ਭੁਗਤਾਨ ਮੂਲ ਰਸੀਦ ਦੇ ਆਧਾਰ ’ਤੇ ਕੀਤਾ ਜਾਵੇਗਾ। ਪੱਤਰ ਵਿਚ ਅੱਗੇ ਲਿਖਿਆ ਕਿ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਟੇਟ ਬੈਂਕ ਆਫ ਇੰਡੀਆ ਮੁਸ਼ਕਲ ਦੀ ਘੜੀ ਵਿਚ ਤੁਹਾਡੇ ਨਾਲ ਖੜ੍ਹੀ ਹੈ ਅਤੇ ਤੁਹਾਡੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਅਸੀਂ ਇਸ ਘੁਟਾਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਤੁਹਾਡੇ ਸਹਿਯੋਗ ਦੀ ਲੋੜ ਹੈ। ਪੀੜਤ ਲੋਕਾਂ ਤੋਂ ਮਿਲੀਆਂ ਦਰਖਾਸਤਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਪੜਤਾਲ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ ਅਤੇ ਜੈਨੂਅਨ ਕੇਸਾਂ ਦੀ ਪੇਮੈਂਟ 18 ਅਗਸਤ 2025 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ 90 ਦਿਨਾਂ ਦੇ ਅੰਦਰ-ਅੰਦਰ ਭੁਗਤਾਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਪੰਜਾਬ ਤੋਂ ਵੱਡੀ ਖ਼ਬਰ: ਗੁਰੂ ਨਾਨਕ ਦੇਵ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਵਿਅਕਤੀ ਨੇ ਮਾਰੀ ਛਾਲ, ਮੌਕੇ 'ਤੇ ਹੋਈ ਮੌਤ
NEXT STORY